ਸਟਾਫ ਰਿਪੋਰਟਰ, ਪਟਿਆਲਾ : ਮੁੱਖ ਮੰਤਰੀ ਦੇ ਸ਼ਹਿਰ ਵਿਚ ਕਾਂਗਰਸੀਆਂ ਦੀ ਹੀ ਸੁਣਵਾਈ ਨਹੀਂ ਹੋ ਰਹੀ ਹੈ। ਜਿਸਤੋਂ ਅੱਕੇ ਕਾਂਗਰਸੀ ਵੀ ਹੁਣ ਅਕਾਲੀ ਆਗੂਆਂ ਦੇ ਨੇੜੇ ਲੱਗਣ ਲੱਗੇ ਹਨ। ਦਿਲਚਸਪ ਹੈ ਕਿ ਆਪਣੇ ਆਪ ਨੂੰ ਕਾਂਗਰਸ ਦਾ ਸਾਬਕਾ ਵਿਧਾਇਕ ਤੇ ਸੀਨੀਅਰ ਆਗੂ ਦੱਸਣ ਵਾਲੇ ਵਿਅਕਤੀ ਤੋਂ ਠੱਗੀ ਦਾ ਸ਼ਿਕਾਰ ਹੋਏ ਕਾਂਗਰਸ ਦੇ ਜਨਰਲ ਸਕੱਤਰ ਵਲੋਂ ਅੱਜ ਅਕਾਲੀ ਦਲ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਕੋਲ ਪੁੱਜ ਕੇ ਇੰਨਸਾਫ ਦਵਾਉਣ ਦੀ ਗੁਹਾਰ ਲਗਾਈ ਗਈ ਹੈ। ਪ੍ਰਧਾਨ ਹਰਪਾਲ ਜੁਨੇਜਾ ਦੇ ਘਰ ਪੁੱਜੇ ਕਾਂਗਰਸ ਦੇ ਜਨਰਲ ਸਕੱਤਰ ਸ਼ਵਿੰਦਰ ਸਿੰਘ ਚੱਢਾ ਨੇ ਦੱਸਿਆ ਕਿ ਵਰਿੰਦਰ ਕੁਮਾਰ ਉਰਫ ਬੌਬੀ ਖਿਲਾਫ ਥਾਣਾ ਸਿਵਲ ਲਾਇਨ ਵਿਖੇ ਬੀਤੇ ਦਿਨ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ ਪਰ ਪੁਲਿਸ ਵਲੋਂ ਉਸਨੂੰ ਗਿ੍ਫਤਾਰ ਨਹੀਂ ਕੀਤਾ ਜਾ ਰਿਹਾ ਹੈ। ਇਥੇ ਬਸ ਨਹੀਂ ਜਦੋਂ ਮੋਤੀ ਮਹਿਲ ਵਿਚ ਘੁੰਮਣ ਵਾਲੇ ਤੇ ਖੁਦ ਨੂੰ ਸਾਬਕਾ ਵਿਧਾਇਕ ਦੱਸਣ ਵਾਲੇ ਇਸ ਸਖਸ਼ ਬਾਰੇ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਤੇ ਮੁੱਖ ਮੰਤਰੀ ਦੇ ਸਪੁੱਤਰੀ ਬੀਬਾ ਜੈਇੰਦਰ ਕੌਰ ਨੂੰ ਵੀ ਜਾਣੂ ਕਰਵਾਇਆ ਤਾਂ ਉਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਹੈ। ਚੱਢਾ ਨੇ ਦੋਸ਼ ਲਗਾਇਆ ਕਿ ਬੌਬੀ ਨੇ ਉਸਦੀ ਬੇਟੀ ਐਡਵੋਕੇਟ ਮਨਪ੍ਰਰੀਤ ਕੌਰ ਨੂੰ ਐਸੀਸਟੈਂਟ ਐਡਵੋਕੇਟ ਜਨਰਲ ਲਗਾਉਣ ਲਈ 12 ਲੱਖ ਰੁਪਏ ਲਏ ਹਨ। ਖੂਬਸੂੁਰਤ ਪੈਲੇਸ ਦੇ ਮਾਲਕ ਰਾਕੇਸ਼ ਟੰਡਨ ਨੇ ਦੱਸਿਆ ਕਿ ਉਹਨਾਂ ਨਾਲ ਚੇਂਜ ਆਫ ਲੈਂਡ ਯੂਜ਼ ਦੇ ਨਾਮ 15 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੀੜ੍ਹਤ ਕਾਂਗਰਸੀ ਬਹਾਦਰ ਸਿੰਘ ਦੇ ਪੁੱਤਰ ਗੁਰਦੀਪ ਸਿੰਘ ਨੂੰ ਨੌਕਰੀ ਲਗਾਉਣ ਲਈ ਪੰਜ ਲੱਖ ਰੁਪਏ ਪਰ ਨੌਕਰੀ ਨਹੀਂ ਲਗਵਾਇਆ। ਇਸਤੋਂ ਇਲਾਵਾ ਪੀੜਤਾਂ ਵਿਚ ਸਲਮਾਨ ਤੋਂ ਨੌਕਰੀ ਲਈ ਢਾਈ ਲੱਖ, ਭੀਮ ਸੈਨ ਤੋਂ ਨੌਕਰੀ ਲਈ ਢਾਈ ਲੱਖ, ਨਰਿੰਦਰ ਸਿੰਘ ਤੋਂ 2 ਲੱਖ 80 ਹਜ਼ਾਰ, ਕਰਮਜੀਤ ਕੌਰ ਸੇਵਾਦਾਰ ਖੂਬਸੁਰਤ ਪੈਲੇਸ 25 ਹਜ਼ਾਰ, ਮਨਦੀਪ ਸਿੰਘ ਤੋਂ ਨੌਕਰੀ ਲਈ ਦੋ ਲੱਖ, ਸ਼ਾਮ ਸੁੰਦਰ ਤੋਂ ਇੱਕ ਲੱਖ, ਸੰਜੀਵ ਕੁਮਾਰ ਦੀ ਪਤਨੀ ਕਿਰਨ ਤੋਂ ਡੇਢ ਲੱਖ, ਸੂਰਿਆ ਕੰਪਲੈਸਕ ਤੋਂ ਫੌਜੀ ਅਮਨ ਤੋਂ ਪੰਜ ਲੱਖ ਰੁਪਏ ਲੈਣ ਦੀ ਗੱਲ ਸਾਹਮਣੇ ਆਈ ਹੈ।

------

ਬੌਬੀ ਸਿਰਸਵਾਲ ਨੂੰ ਤੁਰੰਤ ਗਿ੍ਫ਼ਤਾਰ ਕੀਤਾ ਜਾਵੇ : ਜੁਨੇਜਾ

ਅਕਾਲੀ ਦਲ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਘਰ-ਘਰ ਨੌਕਰੀ ਦੇ ਝੂੁਠੇ ਦਾਅਵੇ ਕਰ ਰਹੇ ਹਨ ਅਤੇ ਦੂਜੇ ਉਹਨਾਂ ਦੇ ਆਪਣੇ ਸ਼ਹਿਰ ਤੋਂ ਕਾਂਗਰਸੀ ਨੌਕਰੀ ਲਵਾਉਣ ਦੇ ਨਾਮ 'ਤੇ ਨੌਜਵਾਨਾਂ ਨਾਲ ਠੱਗੀ ਮਾਰ ਰਹੇ ਹਨ। ਮਾਮਲਾ ਦਰਜ ਹੋ ਚੁੱਕਿਆ ਹੈ ਪਰ ਕਈ ਦਿਨ ਲੰਘਣ 'ਤੇ ਵੀ ਗਿ੍ਫਤਾਰੀ ਨਹੀਂ ਹੋ ਸਕੀ ਹੈ। ਜੁਨੇਜਾ ਨੇ ਕਿਹਾ ਕਿ ਪੀੜ੍ਹਤ ਪਰਿਵਾਰਾਂ ਨੂੰ ਜਲਦ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਿਲਿਆ ਜਾਵੇਗਾ ਅਤੇ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਜਾਵੇਗਾ। ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਐਸ.ਐਸ.ਪੀ ਵਿਕਰਮਜੀਤ ਦੁਗਲ ਤੋਂ ਮੰਗ ਕੀਤੀ ਕਿ ਬੋਬੀ ਸਿਰਸਵਾਲ ਨੂੰ ਤੁਰੰਤ ਗਿ੍ਫਤਾਰ ਕਰਕੇ ਉਸ ਤੋਂ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ ਦਿਵਾਇਆ ਜਾਵੇ, ਨਹੀਂ ਤਾਂ ਅਕਾਲੀ ਦਲ ਪੀੜ੍ਹਤ ਪਰਿਵਾਰਾਂ ਨੂੰ ਇਨਸਾਫ ਦੁਆਉਣ ਲਈ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗਾ।