ਪੱਤਰ ਪ੍ਰਰੇਰਕ, ਪਟਿਆਲਾ : ਭਾਰਤੀ ਜਨਤਾ ਪਾਰਟੀ ਦੇ ਲੀਗਲ ਸੈਲ ਦੇ ਆਗੂ ਐਡਵੋਕੇਟ ਪਵਨ ਕੁਮਾਰ, ਤਸ਼ਾਨਤ ਕੁਮਾਰ ਜਲੋਟਾ ਅਤੇ ਯੂਥ ਕਾਂਗਰਸੀ ਆਗੂ ਤਰਲੋਚਨ ਸਿੰਘ ਆਰੀਆ ਸਮਾਜ ਨੇ ਅੱਜ ਸ਼ੋ੍ਮਣੀ ਅਕਾਲੀ ਦਲ ਦੇ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਅਕਾਲੀ ਦਲ ਵਿਚ ਸਾਮਲ ਹੋਣ ਦਾ ਐਲਾਨ ਕਰ ਦਿੱਤਾ। ਪ੍ਰਧਾਨ ਜੁਨੇਜਾ ਨੇ ਵੀ ਉਹਨਾਂ ਦਾ ਪਾਰਟੀ ਵਿਚ ਸਵਾਗਤ ਕੀਤਾ। ਇਸ ਮੌਕੇ ਪ੍ਰਧਾਨ ਜੁਨੇਜਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਖੇਤੀ ਸੁਧਾਰ ਬਿਲ ਦੇ ਨਾਮ 'ਤੇ ਪੰਜਾਬ ਦੇ ਕਿਸਾਨਾ ਨੂੰ ਵੱਡੇ ਘਰਾਣਿਆਂ ਦੇ ਕੋਲ ਗਹਿਣੇ ਰੱਖਣ ਦਾ ਕੰਮ ਕੀਤਾ ਹੈ, ਉਸ ਮਾਮਲੇ ਵਿਚ ਅਕਾਲੀ ਦਲ ਨੇ ਕਿਸਾਨਾ ਦੇ ਹੱਕ ਵਿਚ ਡੱਟ ਦੇ ਸਟੈਂਡ ਲਿਆ। ਉਹਨਾਂ ਕਿਹਾ ਕਿ ਜਿਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲਾਂ ਸੰਸਦ ਵਿਚ ਗਰਜੇ ਅਤੇ ਫੇਰ ਬਿਲ ਦੇ ਖਿਲਾਫ ਵੋਟ ਪਾਈ ਅਤੇ ਬਾਅਦ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਬਿਲ ਦੇ ਵਿਰੋਧ ਵਿਚ ਆਪਣੇ ਆਹੁਦੇ ਤੋਂ ਹੀ ਅਸਤੀਫਾ ਦੇ ਦਿੱਤਾ ਇਸ ਨਾਲ ਇੱਕ ਕੇਂਦਰ ਸਰਕਾਰ ਹਿੱਲ ਗਈ। ਪ੍ਰਧਾਨ ਜੁਨੇਜਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਆਪਣੀ ਕਹਿਣੀ ਅਤੇ ਕਰਨੀ ਵਿਚ ਕੋਈ ਫਰਕ ਨਾ ਰੱਖਦੇ ਹੋਏ ਪਹਿਲਾ ਸੱਤਾ ਵਿਚ ਰਹਿੰਦੇ ਜੋ ਕਿਹਾ ਉਹ ਕਰ ਦਿਖਾਇਆ ਅਤੇ ਹੁਣ ਵੀ ਜੋ ਵਾਅਦਾ ਕੀਤਾ ਉਹ ਕਰ ਦਿਖਾਇਆ। ਜਦੋਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਈਪਾਵਰ ਕਮੇਟੀ ਦੇ ਕੋਲ ਬਿਲਾਂ ਨੂੰ ਮਨਜ਼ਰੀ ਦੇ ਕੇ ਪੰਜਾਬ ਦੇ ਕਿਸਾਨਾ ਦੀ ਪਿੱਠ ਵਿਚ ਛੂਰਾ ਮਾਰਿਆ ਹੈ ਅਤੇ ਆਮ ਆਦਮੀ ਪਾਰਟੀ ਦੇ ਆਗੂ ਤਾਂ ਸੰਸਦ ਵਿਚ ਜਦੋਂ ਇਸ ਬਿਲ ਦਾ ਵਿਰੋਧ ਕਰਨ ਦਾ ਸਮਾਂ ਸੀ ਉਹ ਤਾਂ ਸੰਸਦ ਵਿਚੋਂ ਭੱਜ ਹੀ ਗਏ ਸਨ। ਇਹੀ ਕਾਰਨ ਹੈ ਕਿ ਹੁਣ ਅਕਾਲੀ ਦਲ ਦੇ ਨਾਲ ਲੋਕਾਂ ਹੋਰ ਵੀ ਜੁੜਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸ਼ਾਮਲ ਹੋਏ ਆਗੂਆਂ ਨੂੰ ਪਾਰਟੀ ਵਿਚ ਬਣਦਾ ਮਾਣ ਸਨਮਾਨ ਮਿਲੇਗਾ। ਇਸ ਮੌਕੇ ਯੂਥ ਅਕਾਲੀ ਦੇ ਪ੍ਰਧਾਨ ਅਵਤਾਰ ਹੈਪੀ, ਜੋਨੀ ਕੋਹਲੀ, ਸੁਖਬੀਰ ਸਿੰਘ, ਜਗਦੇਵ ਸਿੰਘ, ਪਿ੍ਰੰਸ ਲਾਂਬਾ, ਗੋਬਿੰਦ ਬਡੂੰਗਰ, ਹੈਪੀ ਲੋਹਟ, ਜੈ ਪ੍ਰਕਾਸ਼ ਯਾਦਵ, ਜੈ ਦੀਪ ਗੋਇਲ, ਗਗਨਦੀਪ ਸਿੰਘ ਪੰਨੂ, ਜਸਵਿੰਦਰ ਸਿੰਘ, ਯੁਵਰਾਜ ਅਗਰਵਾਲ, ਰਾਜੇਸ਼ ਕਨੌਜੀਆ, ਬਿੰਦਰ ਸਿੰਘ ਨਿੱਕੂ, ਸਿਮਰ ਕੁੱਕਲ, ਸਾਮ ਸਿੰਘ ਅਬਲੋਵਾਲ, ਬਲਜਿੰਦਰ ਸਿੰਘ ਜੈਲਦਾਰ, ਅਕਾਸ਼ ਸ਼ਰਮਾ ਬਾਕਸਰ ਆਦਿ ਮੌਜੂਦ ਸਨ।