ਪੱਤਰ ਪ੍ਰਰੇਰਕ, ਰਾਜਪੁਰਾ : ਸ਼੍ਰੋਮਣੀ ਅਕਾਲੀ ਦਲ ਰਾਜਪਰਾ ਸ਼ਹਿਰੀ ਰਾਜਪੁਰਾ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਨੇ ਕਿਸਾਨ ਜੱਥੇਬੰਦੀਆਂ ਵਲੋਂ ਕਿਸਾਨ ਵਿਰੋਧੀ ਆਰਡੀਨੈਸਾਂ ਦੇ ਖਿਲਾਫ਼ 25 ਸਤੰਬਰ ਨੂੰ ਕੀਤੇ ਜਾ ਰਹੇ ਸੰਘਰਸ਼ ਦਾ ਸਮਰਥਨ ਕਰਨ ਦਾ ਐਲਾਨ ਕਰਦਿਆਂ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਮੀਟਿੰਗ ਦੌਰਾਨ ਰਣਜੀਤ ਰਾਣਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ (ਬ) ਕਿਸਾਨਾਂ ਦੀ ਪਾਰਟੀ ਹੈ ਅਤੇ ਹਮੇਸ਼ਾਂ ਕਿਸਾਨਾਂ ਦੇ ਹੱਕਾਂ ਲਈ ਲੜਦੀ ਆਈ ਹੈ। ਜਿਸ ਦੇ ਚਲਦਿਆਂ ਅਕਾਲੀ ਦਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਪ੍ਰਰਾਪਤ ਹੋਏ ਦਿਸ਼ਾ-ਨਿਰਦੇਸ਼ਾਂ ਹੇਠ 25 ਸਤੰਬਰ ਨੂੰ ਸਵੇਰੇ 11 ਤੋਂ ਹੀ ਕਿਸਾਨਾਂ ਦੇ ਅਕਾਲੀ ਵਰਕਰਾਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਸਮੂਹ ਅਹੁੱਦੇਦਾਰਾਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਰੋਸ ਧਰਨਿਆਂ 'ਚ ਵੱਡੇ ਇਕੱਠ 'ਚ ਸ਼ਾਮਲ ਹੋ ਕੇ ਖੇਤੀ ਆਰਡੀਨੈਸਾਂ ਦਾ ਵਿਰੋਧ ਕਰਕੇ ਕਿਸਾਨ ਭਰਾਵਾਂ ਦਾ ਸਾਥ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸ੍ਰੋ.ਅ.ਦਲ ਹਮੇਸ਼ਾ ਕਿਸਾਲਾਂ ਦੇ ਨਾਲ ਖੜ੍ਹੀ ਹੈ ਜਿਸਦਾ ਸਬੂਤ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਵਜ਼ੀਰੀ ਤੋਂ ਅਸਤੀਫਾ ਦੇ ਕੇ ਸਪੱਸ਼ਟ ਕਰ ਦਿੱਤਾ ਹੈ। ਇਸ ਮੌਕੇ ਬੀਸੀ ਵਿੰਗ ਦੇ ਹਲਕਾ ਪ੍ਰਧਾਨ ਜਸਵਿੰਦਰ ਸਿੰਘ, ਮੈਂਬਰ ਕੋਰ ਕਮੇਟੀ ਅਰਵਿੰਦਰਪਾਲ ਸਿੰਘ ਰਾਜੂ, ਸੀਨੀਅਰ ਅਕਾਲੀ ਆਗੂ ਬਹਾਦਰ ਸਿੰਘ ਭੰਗੂ, ਆਈਟੀ ਵਿੰਗ ਹਲਕਾ ਪ੍ਰਧਾਨ ਜ਼ਸਪਾਲ ਸਿੰਘ ਸ਼ੰਕਰਪੁਰ, ਲਾਲੀ ਢੀਂਡਸਾ, ਹੈਪੀ ਹਸਨਪੁਰ, ਮਿੰਟੂ ਜਨਸੂਈ, ਰਣਧੀਰ ਸਿੰਘ ਢੀਂਡਸਾ, ਮੋਹਨ ਲਾਲ ਸਰਪੰਚ, ਗੁਰਪ੍ਰਰੀਤ ਸਿੰਘ, ਤਰੁਣ ਚੋਹਾਨ, ਸਿੰਦਰਾ ਪੰਜੋਲੀ, ਬਲਦੇਵ ਸਿੰਘ ਤੱਖਤੂਮਾਜਰਾ ਸਮੇਤ ਹੋਰ ਹਾਜ਼ਰ ਸਨ।