ਸਟਾਫ ਰਿਪੋਰਟਰ, ਪਟਿਆਲਾ : ਮੋਦੀ ਸਰਕਾਰ ਵਲੋਂ ਬਣਾਏ ਗਏ ਕਿਸਾਨ ਵਿਰੋਧੀ ਕਾਨੂੰਨ ਖਿਲਾਫ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਬੀਬੀ ਹਰਸਿਮਰਤ ਕੋਰ ਦੀ ਅਗਵਾਈ ਵਿਚ ਚਲੇ ਕਿਸਾਨ ਰੋਸ ਮਾਰਚ ਦਾ ਪੰਜਾਬ ਦੇ ਸਾਬਕਾ ਮੰਤਰੀ ਤੇ ਜ਼ਿਲਾ ਅਕਾਲੀ ਦਲ ਦੇ ਇੰਚਾਰਜ਼ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿਚ ਜਿਲੇ ਵਲੋਂ ਸਭ ਤੋ ਪਹਿਲਾਂ ਪਟਿਆਲਾ ਵਿਚ ਮਹਿਮੂਦਪੁਰ ਅਨਾਜ ਮੰਡੀ ਵਿਖੇ ਜਬਰਦਸਤ ਸਵਾਗਤ ਕਿਸਾਨ ਦੇ ਹੱਕ ਵਿਚ ਇਕੋ ਨਾਅਰਾ ਕਿਸਾਨ ਪਿਆਰਾ ਦੇ ਨਾਅਰਿਆਂ ਨਾਲ ਕੀਤਾ ਗਿਆ। ਇਸ ਮੋਕੇ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਜਬਰਦਸਤੀ ਦੇਸ ਦੇ ਲੋਕਾਂ 'ਤੇ ਖੇਤੀ ਸੁਧਾਰ ਕਾਨੂੰਨ ਥੋਪਿਆ ਹੈ, ਉਸ ਨਾਲ ਪੁਰੇ ਦੇਸ ਵਿਚ ਗੁੱਸੇ ਦੀ ਲਹਿਰ ਹੈ ਅਤੇ ਅਕਾਲੀ ਦਲ ਉਦੋਂ ਤੱਕ ਕਿਸਾਨਾ ਦੇ ਹਿੱਤਾਂ ਲਈ ਲੜਦਾ ਰਹੇਗਾ, ਜਦੋਂ ਤੱਕ ਇਸ ਬਿਲ ਵਿਚੋਂ ਕਿਸਾਨ ਵਿਰੋਧੀ ਨੀਤੀਆਂ ਨੂੰ ਹਟਾਇਆ ਨਹੀਂ ਜਾਂਦਾ। ਰੱਖੜਾ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸਾਂ ਆਰ ਪਾਰ ਦੀ ਲੜਾਈ ਲੜੀ ਹੈ ਤੇ ਕਿਸਾਨਾਂ ਦੇ ਹੱਕ ਵਿਚ ਹਰ ਕੁਰਬਾਨੀ ਦਿਤੀ ਹੈ। ਰੱਖੜਾ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਪਹਿਲਾਂ ਅਕਾਲੀ ਦਲ ਦੀ ਰਾਏ ਲੈਣੀ ਚਾਹੀਦੀ ਸੀ ।ਉਨਾਂ ਕਿਹਾ ਕਿ ਅੱਜ ਪਿੰਡਾਂ ਵਿਚ ਜਿਸ ਤਰਾਂ ਕਿਸਾਨ ਆਪ ਮੁਹਾਰ ਉੱਠ ਕੇ ਇਸ ਮਾਰਚ ਵਿਚ ਸਾਮਲ ਹੋਏ ਹਨ ਉਸ ਤੋ ਪਤਾ ਲੱਗਦਾ ਹੈ ਕਿ ਪੰਜਾਬ ਵਿਚ ਕਿਸਾਨਾਂ ਦੇ ਹਿੱਤਾ ਦੀ ਰਾਖੀ ਕਰਨ ਵਾਲੀ ਅਕਾਲੀ ਦਲ ਦੀ ਸਰਕਾਰ ਜਲਦ ਬਣਨ ਜਾ ਰਹੀ ਹੈ। ਇਸਤੋਂ ਬਾਅਦ ਸਾਬਕਾ ਮੇਅਰ ਅਜੀਤ ਪਾਲ ਸਿੰਘ ਕੋਹਲੀ ਦੀ ਅਗਵਾਈ ਹੇਠ ਰਾਜਪੁਰਾ ਮਾਰਗ 'ਤੇ ਵੱਡੀ ਗਿਣਤੀ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੋਕੇ ਸਾਬਕਾ ਚੈਅਰਮੈਨ ਸੁਰਜੀਤ ਸਿੰਘ ਅਬਲੋਵਾਲ, ਜਸਪਾਲ ਸਿੰਘ ਕਲਿਆਣ ਸਾਬਕਾ ਚੈਅਰਮੈਨ, ਸੀਨੀਅਰ ਸਾਬਕਾ ਕੌਸਲਰ ਜਸਪਾਲ ਸਿੰਘ ਬਿੱਟੂ ਚੱਠਾ , ਮਾਲਵਿੰਦਰ ਸਿੰਘ ਿਝੱਲ, ਹਰਵਿੰਦਰ ਸਿੰਘ ਬੁੱਬੂ, ਰਾਜਿੰਦਰ ਸਿੰਘ ਵਿਰਕ, ਪਰਮਜੀਤ ਸਿੰਘ ਪੰਮਾਂ, ਵਿਰਕਮ ਚੌਹਾਨ ਜਨਰਲ ਸਕੱਤਰ, ਕੁਲਵਿੰਦਰ ਸਿੰਘ ਵਿਕੀ ਰਵਾਜ ਸੀਨੀਅਰ ਅਕਾਲੀ ਨੇਤਾ , ਗੋਸਾ ਢੀਢਸਾਂ ਸਾਬਕਾ ਸਰਪੰਚ, ਰਘਬੀਰ ਸਿੰਘ ਕਲਿਆਣ ਪ੍ਰਧਾਨ ਯੂਥ ਅਕਾਲੀ ਦਲ ਹਲਕਾ ਸਮਾਣਾ, ਬਲਵੰਤ ਸਿੰਘ ਰੈਹਲ ਸਾਬਕਾ ਸਰਪੰਚ ਚੂਹੜਪੁਰ ਖੁਰਦ, ਜਗਜੀਤ ਸਿੰਘ ਸੌਨੀ ਤੇ ਗੁਰਜੰਟ ਸਿੰਘ ਜੰਟਾਂ ਪੀ ਏ ਸਰਦਾਰ ਰੱਖੜਾ ਤੇ ਹੋਰ ਨੇਤਾ ਵੀ ਹਾਜ਼ਰ ਸਨ।