ਰਾਜਿੰਦਰ ਭੱਟ,ਫ਼ਤਹਿਗੜ੍ਹ ਸਾਹਿਬ

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਧਾਨ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਦੀ ਅਗਵਾਈ ਵਿਚ ਫ਼ਤਹਿਗੜ੍ਹ ਸਾਹਿਬ ਕੋਰਟ ਦੇ ਸਮੂਹ ਵਕੀਲਾਂ ਵੱਲੋਂ ਮੰਗਾਂ ਸਬੰਧੀ ਪ੍ਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਏਡੀਸੀ ਨੰੂ ਮੰਗ ਪੱਤਰ ਦਿੱਤਾ। ਰਾਜਵੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਆਲ ਇੰਡੀਆ ਬਾਰ ਕੌਸ਼ਲ ਦੇ ਸੱਦੇ 'ਤੇ ਪੂਰੇ ਦੇਸ਼ ਵਿਚ ਵਕੀਲਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਜ਼ਿਲ੍ਹਾ ਅਤੇ ਡਵੀਜ਼ਨ ਪੱਧਰ 'ਤੇ ਅਫਸਰਾਂ ਨੰੂ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਵਕੀਲਾਂ ਨੰੂ ਕਚਿਹਰੀਆਂ ਵਿਚ ਅਲੱਗ ਤੋਂ ਚੈਂਬਰ, ਲਾਈਬਰੇਰੀ, ਟਾਇਲਟਾਂ ਅਤੇ ਬਾਰ ਰੂਮ ਮਿਲਣੇ ਚਾਹੀਦੇ ਹਨ ਅਤੇ ਮਹਿਲਾ ਵਕੀਲਾਂ ਲਈ ਅਲੱਗ ਤੋਂ ਬਾਰ ਰੂਮ, ਲਾਈਬਰੇਰੀ, ਚਾਇਲਟਾਂ ਅਤੇ ਚੈਂਬਰ ਹੋਣੇ ਚਾਹੀਦੇ ਹਨ। ਜੋ ਨਵੇਂ ਵਕੀਲ ਬਣਦੇ ਹਨ ਉਨ੍ਹਾਂ ਕੋਲ ਕੇਸ ਘੱਟ ਹੀ ਹੁੰਦੇ ਹਨ ਇਸ ਲਈ ਨਵੇਂ ਵਕੀਲਾਂ ਲਈ 10 ਹਜ਼ਾਰ ਰੁਪਏ ਮਹੀਨਾ 5 ਸਾਲ ਲਈ ਭੱਤਾ ਲਗਾਇਆ ਜਾਵੇ ਅਤੇ ਹਰੇਕ ਵਕੀਲ ਦਾ ਬੀਮਾ ਕਰਵਾਇਆ ਜਾਵੇ। ਵਕੀਲਾਂ ਲਈ ਹਰੇਕ ਸ਼ਹਿਰ ਵਿਚ ਅਲੱਗ ਤੋਂ ਕਾਲੋਨੀ ਹੋਣੀ ਚਾਹੀਦੀ ਹੈ। ਸਰਕਾਰਾਂ ਵੱਲੋਂ ਕਈ ਥਾਵਾਂ 'ਤੇ ਸਾਬਕਾ ਜੱਜ ਨਿਯੁਕਤ ਕੀਤੇ ਜਾਂਦੇ ਹਨ, ਉਨ੍ਹਾਂ ਥਾਵਾਂ 'ਤੇ ਸੀਨੀਅਰ ਵਕੀਲਾਂ ਨੰੂ ਲਗਾਇਆ ਜਾਵੇ। ਇਸ ਮੌਕੇ ਸਾਬਕਾ ਪ੍ਧਾਨ ਬਿ੍ਜਮੋਹਨ ਸਿੰਘ, ਸਾਬਕਾ ਪ੍ਧਾਨ ਤੇਜਿੰਦਰ ਸਿੰਘ ਸਲਾਣਾ, ਸਾਬਕਾ ਪ੍ਧਾਨ ਪੀਸੀ ਜੋਸ਼ੀ, ਇੰਦਰਜੀਤ ਸਿੰਘ ਚੀਮਾ, ਜਗਜੀਤ ਸਿੰਘ ਚੀਮਾ, ਵਰਿੰਦਰ ਸਿੰਘ ਬੋਪਾਰਾਏ, ਅਬਦੁਲ ਰਹੀਮ ਕਨੌਤਾ, ਰਣਜੀਤ ਸਿੰਘ ਗਰੇਵਾਲ, ਭੁਪਿੰਦਰ ਸਿੰਘ ਸੋਢੀ, ਦਵਿੰਦਰ ਸਿੰਘ ਬਾਠ, ਕਮਲਜੀਤ ਸਿੰਘ ਗਰੇਵਾਲ, ਭਰਤ ਵਰਮਾ, ਮਨਦੀਪ ਸਿੰਘ ਬੈਂਸ, ਵਿਜੈ ਵਧੌਣ, ਗੁਰਦੀਪ ਸਿੰਘ, ਨਰਿੰਦਰ ਸਿੰਘ ਭਮਾਰਸੀ, ਅਸ਼ੋਕ ਗੁਪਤਾ, ਕੁਲਵੀਰ ਸਿੰਘ ਨੂਰੀ, ਮਨੀਸ਼ ਜੋਸ਼ੀ, ਨਵਜੋਤ ਸਿੱਧੂ, ਗੁਰਪ੍ਰੀਤ ਸਿੰਘ ਸੈਣੀ, ਹਰਵਿੰਦਰ ਸਿੰਘ ਵਿਰਕ, ਰਾਜਿੰਦਰ ਸਿੰਘ ਖੁਰਮੀ, ਸੁਰਿੰਦਰ ਸਿੰਘ ਮਾਨ, ਸੁਖਜਿੰਦਰ ਸਿੰਘ ਮਾਰਵਾ, ਅਮਰਜੀਤ ਸਿੰਘ ਟਿਵਾਣਾ, ਸਤਵਿੰਦਰ ਸਿੰਘ ਮਾਨ, ਅਰਵੀਨ ਸਚਦੇਵਾ, ਪ੍ਦੀਪ ਕੁਮਾਰ ਆਦਿ ਮੌਜੂਦ ਸਨ।