ਪੱਤਰ ਪੇ੍ਰਰਕ, ਪਟਿਆਲਾ

ਰਾਜਪੁਰਾ ਰੋਡ 'ਤੇ ਸਥਿਤ ਪੰਜਾਬੀ ਯੂਨੀਵਰਸਿਟੀ ਕੋਲ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਲੜਕੀ ਦੀ ਮੌਤ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮਿ੍ਤਕ ਦੀ ਪਛਾਣ ਕ੍ਰਿਤਿਕਾ (18) ਪੁੱਤਰੀ ਕਮਲ ਕੁਮਾਰ ਵਾਸੀ ਅੰਬਿਕਾ ਇਨਕਲੇਵ ਸਨੌਰ ਰੋਡ ਪਟਿਆਲਾ ਵਜੋਂ ਹੋਈ ਹੈ। ਇਹ ਹਾਦਸਾ ਸਵੇਰੇ 5.30 ਵਜੇ ਦੇ ਕਰੀਬ ਵਾਪਰਿਆ।

ਜਾਣਕਾਰੀ ਅਨੁਸਾਰ ਇੱਕ ਗੱਡੀ ਜਿਸਨੂੰ ਪਿਯੂਸ਼ ਗੋਇਲ ਨਾਮਕ ਨੌਜਵਾਨ ਚਲਾਅ ਰਿਹਾ ਸੀ। ਕਾਰ 'ਚ ਸਵਾਰ ਹੋ ਕੇ ਚਾਰ ਦੋਸਤ ਜਿਨ੍ਹਾ 'ਚੋਂ ਦੋ ਲੜਕੀਆਂ ਤੇ ਦੋ ਲੜਕੇ ਬਹਾਦਰਗੜ੍ਹ ਵਾਲੇ ਪਾਸੇ ਤੋਂ ਪਟਿਆਲਾ ਵੱਲ ਨੂੰ ਆ ਰਹੇ ਸਨ ਤੇ ਪੰਜਾਬੀ ਯੂਨੀਵਰਸਿਟੀ ਨੇੜੇ ਸੇਖੂਪੁਰ ਮੋੜ ਕੋਲ ਗੱਡੀ ਓਵਰ ਸਪੀਡ ਕਾਰਨ ਡਿਵਾਈਡਰ ਨਾਲ ਟਕਰਾਅ ਗਈ, ਜਿਸ ਦੌਰਾਨ ਕ੍ਰਿਤਿਕਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਰਾਹਗੀਰਾਂ ਨੇ ਇਨ੍ਹਾਂ ਨੂੰ ਗੱਡੀ ਵਿੱਚੋਂ ਕੱਢ ਕੇ ਹਪਸਤਾਲ ਪਹੁੰਚਾਇਆ। ਇਸ ਸਬੰਧੀ ਪੁਲਿਸ ਨੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।