ਪੱਤਰ ਪੇ੍ਰਕ, ਪਟਿਆਲਾ

ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੇ ਮੱੁਦਿਆਂ ਤੋਂ ਭਟਕਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

ਇਸ ਬਾਰੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਜਸਬੀਰ ਸਿੰਘ ਗਾਂਧੀ, ਸਾਬਕਾ ਪ੍ਰਧਾਨ ਤੇਜਿੰਦਰ ਮਹਿਤਾ, ਕੁੰਦਨ ਗੋਗੀਆ, ਬਲਾਕ ਪ੍ਰਧਾਨ ਸੁਸੀਲ ਮਿੱਡਾ ਤੇ ਹੋਰਨਾਂ ਆਗੂਆਂ ਦੀ ਅਗਵਾਈ ਵਿਚ ਸ਼ਹਿਰ ਦੇ ਵਾਰਡ ਨੰਬਰ 45 ਵਿਚ ਪੋਸਟਰ ਲਾਏ ਗਏ ਹਨ। ਪੋਸਟਰਾਂ ਵਿਚ ਪੰਜਾਬ ਪ੍ਰਧਾਨ ਐੱਮਪੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੈਪਟਨ ਸਰਕਾਰ ਨੂੁੰ 22 ਫ਼ਸਲਾਂ 'ਤੇ ਐੱਮਐੱਸਪੀ ਦੇਣਾ ਯਕੀਨੀ ਬਣਾਉਣ ਲਈ ਆਖਿਆ ਗਿਆ ਹੈ। ਇਸ ਮੌਕੇ ਗਾਂਧੀ ਨੇ ਕਿਹਾ ਕਿ ਜੇ ਪੰਜਾਬ ਸਰਕਾਰ, ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣ ਲਈ ਅਸਫ਼ਲ ਰਹੀ ਤੇ ਲੋਕਾਂ ਨੇ 2022 ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਤਾਂ ਕਿਸਾਨਾਂ ਨੂੰ ਉਨ੍ਹਾਂ ਦੇ ਬਣਦੇ ਸਾਰੇ ਹੱਕ ਦਿਵਾਏ ਜਾਣਗੇ. ਉਨ੍ਹਾਂ ਕਿਹਾ ਕਿ ਸੂਬੇ ਵਿਚ ਦਿੱਲੀ ਦੀ ਤਰਜ਼ 'ਤੇ ਵਿਕਾਸ ਦੇ ਕੰਮ ਕਰਾਉਣੇ ਪਾਰਟੀ ਦੀ ਤਰਜੀਹ ਹਨ। ਇਸ ਮੌਕੇ ਡਾ. ਹਰੀਸ਼ ਕਾਂਤ ਵਾਲੀਆ, ਮੁਖਤਿਆਰ ਸਿੰਘ ਗਿੱਲ, ਕਿ੍ਸਨ ਕੁਮਾਰ, ਰਮੇਸ਼ ਕੁਮਾਰ, ਵਿਜੈ ਕਨੋਜੀਆ, ਵਿਕਰਮ ਸ਼ਰਮਾ, ਹਰਪ੍ਰਰੀਤ ਢੀਠ, ਮੋਨੂੰ ਬਾਕਸਰ, ਭਾਰਤ ਭੂਸ਼ਨ, ਗੁਰਸੇਵਕ ਚੌਹਾਨ, ਪੁਨੀਤ ਬੁੱਧੀਰਾਜਾ ਆਦਿ ਹਾਜ਼ਰ ਸਨ।