ਪੱਤਰ ਪੇ੍ਰਰਕ, ਪਟਿਆਲਾ : ਅਗਾਮੀ ਨਿਗਮ ਚੋਣਾਂ ਨੂੰ ਲੈ ਕੇ ਸ਼ਹਿਰ ਦੇ ਸਮੂਹ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਤੇ ਆਗੂਆਂ ਨਾਲ ਪਟਿਆਲਾ ਸ਼ਹਿਰੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਸ਼ਹਿਰ ਦੇ ਸਾਰੇ ਵਲੰਟੀਅਰਾਂ ਤੇ ਵਰਕਰਾਂ ਨੇ ਇਕਜੁੱਟਤਾ ਵਿਖਾਈ। ਇਸ ਦੌਰਾਨ ਵਿਧਾਇਕ ਨੇ ਲੰਬਾ ਸਮਾਂ ਕੀਤੀ ਮੀਟਿੰਗ ਵਿਚ ਵਲੰਟੀਅਰਾਂ ਦੀਆਂ ਸਮੱਸਿਆਵਾਂ ਤੇ ਮੁਸ਼ਕਿਲਾ ਸੁਣੀਆਂ ਅਤੇ ਅਗਾਮੀ ਆ ਰਹੀਆ ਨਗਰ ਨਿਗਮ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ। ਦੱਸਣਾ ਬਣਦਾ ਹੈ ਕਿ ਪਟਿਆਲਾ ਨਗਰ ਨਿਗਮ ਅਧੀਨ ਕੁੱਲ 60 ਕੌਂਸਲਰ ਹਨ, ਜਿਨ੍ਹਾਂ 'ਚੋਂ 32 ਪਟਿਆਲਾ ਸ਼ਹਿਰੀ, 26 ਪਟਿਆਲਾ ਦਿਹਾਤੀ ਅਤੇ 2 ਕੌਂਸਲਰ ਹਲਕਾ ਸਨੌਰ ਵਿਚ ਪੈਂਦੇ ਹਨ। ਇਸ ਮੀਟਿੰਗ ਵਿਚ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਹਾਜ਼ਰ ਵਲੰਟੀਅਰਾਂ ਤੇ ਆਗੂਆਂ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਪਾਰਟੀ ਵੱਲੋਂ ਮੈਦਾਨ ਵਿਚ ਉਤਾਰੇ ਗਏ ਉਮੀਦਵਾਰਾਂ ਦਾ ਸਮਰਥਨ ਕਰਕੇ ਉਨਾ ਨੂੰ ਜਿਤਾਇਆ ਜਾਏਗਾ। ਇਸ ਦੋਰਾਨ ਹਾਜ਼ਰ ਸਾਰੇ ਆਗੂਆਂ ਨੇ ਕਿਹਾ ਕਿ ਚੋਣਾਂ ਦੋਰਾਨ ਸਾਰੇ ਵਲੰਟੀਅਰਾਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾਵੇਗਾ ਤ ਪਾਰਟੀ ਲਈ ਕੰਮ ਕਰਨ ਵਾਲੇ ਕਿਸੇ ਵੀ ਆਗੂ ਜਾਂ ਵਲੰਟੀਅਰ ਦੀ ਸੇਵਾ ਵਿਅਰਥ ਨਹੀਂ ਜਾਏਗੀ।

ਮੀਟਿੰਗ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਜੋ ਕੰਮ ਪੰਜਾਬ ਸਰਕਾਰ ਨੇ ਲੋਕਾਂ ਦੇ ਹਿੱਤ ਵਿਚ ਕੁਝ ਹੀ ਮਹੀਨਿਆ ਦੇ ਵਕਫੇ ਦੌਰਾਨ ਕਰ ਦਿੱਤੇ ਹਨ, ਇਨੇ ਕੰਮ ਅੱਜ ਤਕ ਪਿਛਲੇ ਕਈ ਦਹਾਕਿਆਂ 'ਚ ਆਈਆਂ ਕਿਸੇ ਵੀ ਪਾਰਟੀ ਦੀਆਂ ਸਰਕਾਰਾਂ ਨੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਬੇਸ਼ਕ ਭਾਜਪਾ ਅਤੇ ਕਾਗਰਸ ਸਮੇਤ ਹੋਰ ਰਾਜਨੀਤਿਕ ਪਾਰਟੀਆਂ ਜਿੰਨਾ ਵੀ ਮਰਜ਼ੀ ਸਰਕਾਰ ਵਿਰੋਧੀ ਪ੍ਰਚਾਰ ਕਰਨ ਪਰ ਜੋ ਕੰਮ ਹੋਏ ਹਨ ਜਾਂ ਹੋ ਰਹੇ ਹਨ, ਇਹ ਸਭ ਲੋਕਾਂ ਦੇ ਸਾਹਮਣੇ ਹਨ, ਇਸ ਵਿਚ ਕੁਝ ਲੁਕਿਆ ਛੁਪਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਦੇ ਇਹ ਕੰਮ ਹਰ ਘਰ ਤੱਕ ਪਹੁੰਚਾਉਣ ਦੀ ਲੋੜ ਹੈ ਤਾਂ ਕੇ ਲੋਕ ਸਰਕਾਰ ਦੀਆਂ ਸਕੀਮਾ ਦਾ ਫਾਇਦਾ ਲੈ ਸਕਣ ਅਤੇ ਹਰ ਇਕ ਵਿਅਕਤੀ ਨੂੰ ਇਹ ਪਤਾ ਲੱਗ ਸਕੇ ਕੇ ਸਰਕਾਰ ਵੱਲੋਂ ਗਰੀਬਾਂ ਅਤੇ ਆਮ ਲੋਕਾਂ ਲਈ ਕੀ ਕੀਤਾ ਜਾ ਰਿਹਾ ਹੈ। ਉਨ੍ਹਾਂ ਵਲੰਟੀਅਰਾਂ ਤੇ ਆਗੂਆਂ ਨੂੰ ਕਿਹਾ ਕੇ ਉਹ ਆਪੋ ਅਪਣੇ ਇਲਾਕਿਆਂ ਵਿਚ ਜਾ ਕੇ ਲੋਕਾਂ ਦੇ ਕੰਮ ਕਰਾਉਣ ਤੇ ਕਿਸੇ ਵੀ ਦਫਤਰ ਅੰਦਰ ਜੇ ਕੋਈ ਦਿੱਕਤ ਆਉਦੀਂ ਹੈ ਤਾਂ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਵਿਧਾਇਕ ਨੇ ਆਪਣੇ ਸਾਰੇ ਵਰਕਰਾਂ ਤੇ ਆਮ ਲੋਕਾਂ ਨੂੰ ਕਿ ਉਹ ਕਿਸੇ ਵੀ ਕੰਮ ਲਈ ਜਦੋਂ ਮਰਜ਼ੀ 24 ਘੰਟੇ ਬੇਿਝਜਕ ਆ ਸਕਦੇ ਹਨ।

ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਸਾਰੇ ਵਿਕਾਸ ਕਾਰਜ ਪਹਿਲ ਦੇ ਆਧਾਰ 'ਤੇ ਹੋ ਰਹੇ ਹਨ ਅਤੇ ਅੱਗੇ ਤੋਂ ਵੀ ਕਰਵਾਏ ਜਾਣਗੇ ਤੇ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਵਿਚ ਭਿਸ਼੍ਟਾਚਾਰ ਕੀਤਾ ਹੈ, ਉਨਾ ਤੋਂ ਇਕ ਇਕ ਪਾਈ ਦਾ ਹਿਸਾਬ ਲਿਆ ਜਾਏਗਾ ਅਤੇ ਪੈਸਾ ਆਮ ਲੋਕਾਂ ਦੀਆਂ ਸਹੂਲਤਾਂ ਦੇ ਲਾਇਆ ਜਾਏਗਾ। ਇਸ ਦੌਰਾਨ ਮੇਘ ਚੰਦ ਸੇਰਮਾਜਰਾ ਚੇਅਰਮੈਨ ਨਗਰ ਸੁਧਾਰ ਟਰੱਸਟ ਪਟਿਆਲਾ, ਤੇਜਿੰਦਰ ਮਹਿਤਾ ਜਿਲਾ ਪ੍ਰਧਾਨ, ਕੁੰਦਨ ਗੋਗੀਆ, ਜਰਨੈਲ ਮਨੂੰ, ਸੰਦੀਪ ਬੰਧੂ ਮੈਂਬਰ ਮੰਦਰ ਮੈਨਜਮੇਂਟ ਕਮੇਟੀ, ਕੇਕ ਸਹਿਗਲ ਮੈਂਬਰ ਮੰਦਰ ਮੈਨਜਮੈਂਟ ਕਮੇਟੀ, ਕਿਸਨ ਚੰਦ ਬੁੱਧੁ ਕੋਸਲਰ, ਰਾਕੇਸ ਗੁਪਤਾ ਆਗੂ ਵਪਾਰ ਮੰਡਲ ਸਮੇਤ ਵੱਡੀ ਗਿਣਤੀ ਵਿਚ ਵਲੰਟੀਅਰ ਮੋਜੂਦ ਸਨ।