ਪੱਤਰ ਪੇ੍ਕਰ, ਪਟਿਆਲਾ : ਅੱਜ ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਵੱਲੋਂ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਵਿਚ ਸ਼ਹਿਰ ਦੇ ਬਾਜ਼ਾਰਾਂ ਵਿਚ ਆਮ ਲੋਕਾਂ ਨੂੰ ਅਤੇ ਦੁਕਾਨਦਾਰਾਂ ਨੂੰ ਕੋਰੋਨਾ ਮਹਾਮਾਰੀ ਤੋਂ ਜਾਗਰੂਕ ਕਰਦੇ ਹੋਏ ਮਾਸਕ ਵੰਡਣ ਅਤੇ ਹਰ ਦੁਕਾਨ ਦੇ ਬਾਹਰ 'ਨੋ ਮਾਸਕ, ਨੋ ਐਂਟਰੀ' ਦਾ ਸਟਿੱਕਰ ਚਿਪਕਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਪੋ੍. ਸੁਮੇਰ ਸਿੰਘ ਅਤੇ ਸੰਦੀਪ ਬੰਧੂ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ।

ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਦੱਸਿਆ ਕਿ ਦੇਸ਼ ਵਿਦੇਸ਼ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਆਮ ਲੋਕਾਂ ਤੇ ਕੋਰੋਨਾ ਤੋਂ ਬਚਾਉਣ ਲਈ ਸਰਕਾਰਾਂ ਵੱਲੋਂ ਲਾਕਡਾਊਨ ਦਾ ਸਹਾਰਾ ਲਿਆ ਜਾ ਰਿਹਾ ਹੈ, ਬਾਜ਼ਾਰਾਂ ਵਿਚ ਦੁਕਾਨਾਂ ਬਹੁਤ ਘੱਟ ਸਮੇਂ ਲਈ ਖੁੱਲ੍ਹ ਰਹੀਆਂ ਹਨ। ਇਸ ਨਾਲ ਆਮ ਲੋਕਾਂ ਦੀ ਰੋਜ਼ੀ ਰੋਟੀ 'ਤੇ ਬਹੁਤ ਫਰਕ ਪੈ ਰਿਹਾ ਹੈ। ਅੱਜ ਤੋਂ ਸ਼ਹਿਰ ਵਿਚ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਜਾਗਰੂਕ ਕਰਦੇ ਹੋਏ ਮਾਸਕ ਵੰਡਣ ਅਤੇ ਸ਼ਹਿਰ ਹਰ ਦੁਕਾਨ ਦੇ ਬਾਹਰ 'ਨੋ ਮਾਸਕ, ਨੋ ਐਂਟਰੀ' ਦਾ ਸਟਿੱਕਰ ਚਿਪਕਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਸੀਨੀਅਰ ਆਗੂ ਪੋ੍. ਸੁਮੇਰ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਬਚਾਓ ਲਈ ਪਾਰਟੀ ਵੱਲੋਂ ਸ਼ਹਿਰ ਵਿਚ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ, ਸ਼ਲਾਘਾਯੋਗ ਹੈ। ਮੁਹਿੰਮ ਤਹਿਤ ਅਸੀਂ ਸ਼ਹਿਰ ਦੇ ਹਰ ਇਲਾਕੇ, ਹਰ ਬਾਜ਼ਾਰ ਵਿਚ ਤਕਰੀਬਨ 50 ਹਜ਼ਾਰ ਮਾਸਕ ਵੰਡਣ ਅਤੇ ਸ਼ਹਿਰ ਦੀਆਂ ਤਕਰੀਬਨ 15 ਹਜ਼ਾਰ ਦੁਕਾਨਾਂ ਦੇ ਬਾਹਰ ਸਟਿੱਕਰ ਚਿਪਕਾਉਣ ਦਾ ਟਿੱਚਾ ਮਿੱਥਿਆ ਹੈ। ਇਸ ਤੋਂ ਪਹਿਲਾਂ ਵੀ ਸਾਡੀ ਟੀਮ ਵੱਲੋਂ ਜੋ ਲੋਕ ਕੋਰੋਨਾ ਨਾਲ ਪੀੜਤ ਹੋ ਕੇ ਘਰਾਂ ਵਿਚ ਕੁਆਰੰਟਾਈਨ ਹਨ। ਉਨ੍ਹਾਂ ਨੂੰ ਖਾਣਾ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਬੰਧੂ, ਹਰੀਸ਼ਕਾਂਤ ਵਾਲੀਆ, ਡਿੰਪਲ ਬੱਤਾ, ਕਿਰਨ ਭਾਟੀਆ, ਪ੍ਰਰੀਤੀ ਘੁੰਮਣ, ਰੂਬੀ ਭਾਟੀਆ, ਰਮੇਸ਼ ਕੁਮਾਰ, ਵਰਿੰਦਰ ਸਿੰਘ, ਗਿਆਸੂਦੀਨ, ਦਯਾ ਰਾਮ, ਵਰਿੰਦਰ ਸਿੰਘ, ਯੂਥ ਆਗੂ ਹਰਪ੍ਰਰੀਤ ਸਿੰਘ ਢੀਠ, ਗੁਰਪ੍ਰਰੀਤ ਗੁਰੀ, ਗੁਰਪ੍ਰਰੀਤ ਥਿੰਦ, ਪੂਜਾ ਕੰਬੋਜ, ਅਜੀਤ ਕੁਮਾਰ, ਇੰਦਰ ਰਾਠੌਰ, ਰਮਨਜੀਤ ਕਾਹਲੋਂ, ਵਿਜੈ ਸੈਣੀ, ਵਿਕਰਮ ਸ਼ਰਮਾ, ਅਮਨ ਬਾਂਸਲ ਆਦਿ ਹਾਜ਼ਰ ਸਨ।