v> ਸਟਾਫ ਰਿਪੋਰਟਰ, ਪਟਿਆਲਾ : ਸਤਿਸੰਗ ਘਰ ਜਾ ਰਹੇ ਸ਼ਰਧਾਲੂਆਂ ਦੀ ਭਰੀ ਗੱਡੀ ਦਾ ਟਾਇਰ ਫਟਣ ਕਾਰਨ ਇਸ 'ਚ ਸਵਾਰ ਇਕ ਦੀ ਮੌਤ ਹੋ ਗਈ ਜਦਕਿ ਅਠਾਰਾਂ ਜ਼ਖਮੀ ਹੋ ਗਏ । ਜ਼ਖ਼ਮੀਆਂ 'ਚ ਦੋ ਬੱਚੀਆਂ ਵੀ ਸ਼ਾਮਲ ਹਨ ਜਦਕਿ ਮ੍ਰਿਤਕ ਦੀ ਪਛਾਣ ਹਾਲੇ ਨਹੀਂ ਹੋ ਸਕੀ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਪਿੰਡ ਗੋਲੇ ਮਾਜਰਾ ਤੋਂ ਸਰਦਾਰ ਲਾਉਣ ਦੀ ਭਰੀ ਗੱਡੀ ਪਿੰਡ ਸਲੇਮਪੁਰ ਜੱਟਾਂ ਵਿਖੇ ਸਥਿਤ ਸਤਸੰਗ ਘਰ ਵੱਲ ਜਾ ਰਹੀ ਸੀ । ਇਸੇ ਦੌਰਾਨ ਸਨੌਰ ਨੇੜੇ ਗੱਡੀ ਦਾ ਇਕ ਟਾਇਰ ਫੱਟ ਗਿਆ, ਜਿਸ ਕਾਰਨ ਗੱਡੀ ਪਲਟ ਕੇ ਸੜਕ ਨਾਅਰੇ ਲੱਗੇ ਸਫ਼ੈਦਿਆਂ ਵਿਚ ਜਾ ਵੱਜੀ ਇਸ ਹਾਦਸੇ 'ਚ ਗੱਡੀ 'ਚ ਸਵਾਰ ਇਕ ਸ਼ਰਧਾਲੂ ਦੀ ਮੌਤ ਮਰੀਜ਼ ਹੋ ਕੇ ਬਾਕੀ ਸਵਾਰੀਆਂ ਜ਼ਖਮੀ ਹੋ ਗਈਆਂ । ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ ਹੈ ਜਦਕਿ ਲਾਸ਼ ਨੂੰ ਪਛਾਣ ਲਈ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤਾ ਗਿਆ ਹੈ।ਸੂਚਨਾ ਮਿਲਦੇ ਹੀ ਪੁਲਸ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਤੇ ਜ਼ਖ਼ਮੀਆਂ ਦੇ ਬਿਆਨ ਲਏ ਜਾ ਰਹੇ ਹਨ ਪੁਲਿਸ ਅਨੁਸਾਰ ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।

Posted By: Jaskamal