style="text-align: justify;"> ਅਸ਼ਵਿੰਦਰ ਸਿੰਘ, ਬਨੂੜ : ਬਨੂੜ ਵਿੱਚ ਸਥਿਤ ਵਰਲਪੂਲ ਇੰਡੀਆ ਲਿਮਟਿਡ ਨਾਮੀ ਕੰਪਨੀ ਦੇ ਫਰਿੱਜਾਂ ਦੇ ਗੋਦਾਮ ਵਿੱਚ ਅੱਜ ਰਾਤੀ 10 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ।

ਵੇਖਦੇ ਹੀ ਵੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ ਤੇ ਕੁਝ ਹੀ ਸਮੇਂ ਬਾਅਦ ਗੋਦਾਮ ਵਿੱਚੋਂ ਵੱਡੇ ਵੱਡੇ ਧਮਾਕੇ ਹੋਣ ਲੱਗੇ ਜਿਸ ਨਾਲ ਪੂਰਾ ਸ਼ਹਿਰ ਦਹਿਲ ਗਿਆ ਤੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਸੂਚਨਾ ਮਿਲਦੇ ਹੀ ਥਾਣਾ ਮੁਖੀ ਸੁਭਾਸ਼ ਕੁਮਾਰ ਪੁਲਿਸ ਪਾਰਟੀ ਨਾਲ ਮੋਕੇ ਤੇ ਪੁਜੇ।

ਸੂਚਨਾ ਮਿਲਦੇ ਹੀ 8 ਦੇ ਕਰੀਬ ਰਾਜਪੁਰਾ, ਸਰਹਿੰਦ, ਖਰੜ, ਮੋਹਾਲੀ, ਡੇਰਾਬੱਸੀ, ਜੀਰਕਪੁਰ, ਲਾਲੜੂ ਤੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ। ਖਬਰ ਲਿਖੇ ਜਾਣ ਤੱਕ ਗੋਦਾਮ ਵਿੱਚ ਅੱਗ ਦੇ ਭਾਬੜ ਜਾਰੀ ਸਨ। ਮੌਕੇ ਉਤੇ ਨੈਬ ਤਹਿਸੀਲ ਦਾਰ ਕਰਮਜੀਤ ਸਿੰਘ ਵੀ ਪੁੱਜ ਗਏ ਸਨ। ਅੱਗ ਲੱਗਣ ਦੇ ਕਾਰਨਾ ਦਾ ਅਜੇ ਪਤਾ ਨੀ ਲੱਗ ਸਕਿਆ।

Posted By: Sunil Thapa