ਪੱਤਰ ਪੇ੍ਰਕ, ਪਟਿਆਲਾ : ਦਲਿਤ ਸਮਾਜ ਸੇਵਾ ਸੰਗਠਨ ਦੇ ਮੈਂਬਰਾਂ ਦੀ ਮੀਟਿੰਗ ਸੰਗਠਨ ਦੇ ਪ੍ਰਧਾਨ ਹਰਮੇਸ਼ ਸਿੰਘ ਹਿਆਣਾ ਦੀ ਪ੍ਰਧਾਨਗੀ ਹੇਠ ਪਿੰਡ ਲੰਗ ਵਿਖੇ ਹੋਈ। ਹਿਆਣਾ ਵੱਲੋਂ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਭਲਾਈ ਦੇ ਕੰਮਾਂ 'ਚ ਹਿੱਸਾ ਲੈਣ ਲਈ ਪ੍ਰਰੇਰਿਤ ਕੀਤਾ ਗਿਆ। ਹਿਆਣਾ ਨੇ ਆਖਿਆ ਕਿ ਕਿਸੇ ਮਰੀਜ, ਗਰੀਬ ਲੜਕੀ ਦੇ ਵਿਆਹ ਜਾਂ ਪੜ੍ਹਾਈ 'ਚ ਕਿਸੇ ਹੁਸ਼ਿਆਰ ਵਿਦਿਆਰਥੀ ਨੂੰ ਸਾਈਕਲ ਜਾਂ ਕਾਪੀਆਂ-ਕਿਤਾਬਾਂ ਸੌਂਪ ਕੇ ਮਦਦ ਕਰਨਾ ਮਾਨਵਤਾ ਦੀ ਇੱਕ ਵੱਡਮੁੱਲੀ ਸੇਵਾ ਹੈ। ਮੀਟਿੰਗ 'ਚ ਸਰਕਾਰੀ ਸਕੀਮਾਂ ਜਿਵੇਂ ਬੁਢਾਪਾ ਪੈਨਸ਼ਨ, ਲਾਲ ਕਾਪੀਆਂ, ਮਨਰੇਗਾ ਬਾਰੇ ਵੀ ਚਾਣਨਾ ਪਾਇਆ ਗਿਆ। ਇਸ ਮੌਕੇ ਹਰਵਿੰਦਰ ਰੌਣੀ ਐੱਸਸੀ, ਬੀਸੀ ਫੈਡਰੇਸ਼ਨ ਪ੍ਰਧਾਨ ਫਤਿਹਗੜ੍ਹ ਸਾਹਿਬ, ਹਰਪ੍ਰਰੀਤ ਬਾਲਪੁਰ, ਭਾਰਤਦੀਪ ਠਾਕੁਰ, ਸੰਦੀਪ ਵਾਲਮੀਕਿ ਆਸੇਮਾਜਰਾ, ਿਛੰਦਰਪਾਲ, ਕਰਨਵੀਰ ਰੰਧਾਵਾ, ਸੰਦੀਪ ਸਿੰਘ ਪਟਿਆਲਾ ਅਤੇ ਪਿੰਡ ਲੰਗ ਦੇ ਪਤਵੰਤੇ ਹਾਜ਼ਰ ਸਨ।