ਅਸ਼ਵਿੰਦਰ ਸਿੰਘ, ਬਨੂੜ

ਬਨੂੜ ਸ਼ਹਿਰ ਵਿਚ ਕੋਰੋਨਾ ਮਰੀਜ਼ਾ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਸ਼ਹਿਰ ਦੇ ਵਾਰਡ ਨੰਬਰ 8 ਦੀ ਰਹਿਣ ਵਾਲੀ 45 ਸਾਲਾ ਮਹਿਲਾ ਪਾਜ਼ੇਟਿਵ ਪਾਈ ਗਈ ਹੈ। ਜਿਸ ਦੇ ਪਰਿਵਾਰ ਨੂੰ ਸਿਹਤ ਵਿਭਾਗ ਦੀ ਟੀਮ ਨੇ ਏਕਾਂਤਵਾਸ ਕਰ ਦਿੱਤਾ। ਹਸਪਤਾਲ ਦੀ ਐਸਐਮਓ ਡਾ ਹਰਪ੍ਰਰੀਤ ਕੌਰ ਓਬਰਾਏ ਤੇ ਡਾ ਸੀਤੇਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਰਡ ਨੰਬਨ 8 ਦੀ ਰਹਿਣ ਵਾਲੀ ਮਹਿਲਾ ਕਿਸੇ ਬੀਮਾਰੀ ਦੇ ਚਲਦੇ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿਖੇ ਭਰਤੀ ਹੋਈ ਸੀ। ਹਸਪਤਾਲ ਅਮਲੇ ਵੱਲੋਂ ਮਹਿਲਾ ਦਾ ਕੋਰੋਨਾ ਟੈਸਟ ਲਿਆ ਗਿਆ ਸੀ ਜਿਸ ਦੀ ਰਿਪੋਰਟ ਅੱਜ ਪੋਜ਼ੇਟਿਵ ਆਈ ਹੈ। ਡਾ. ਸਿਤੇਜ ਨੇ ਦੱਸਿਆ ਕਿ ਪੀੜਤ ਮਹਿਲਾ ਦੇ ਪਰਿਵਾਰ ਨੂੰ ਘਰ ਵਿਚ ਹੀ ਏਕਾਂਤਵਾਸ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਤੇ ਉਨਾਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੇ ਕੱਲ ਨੂੰ ਸੈਂਪਲ ਲਏ ਜਾਣਗੇ। ਸਿੱਖ ਭਾਈਚਾਰੇ ਵਿਰੁੱਧ ਬੇਹਦ ਟਿੱਪਣੀਆਂ ਕਰਨ ਦੇ ਕਥਿਤ ਦੋਸ਼ਾਂ ਅਧੀਨ ਰੂਪਨਗਰ ਜੇਲ ਵਿੱਚ ਬੰਦ ਸ਼ਿਵ ਸੈਨਾ (ਟਕਸਾਲੀ) ਦੇ ਆਗੂ ਨੂੰ ਅੱਜ ਗਿਆਨ ਸਾਗਰ ਹਸਪਤਾਲ ਵਿੱਚੋਂ ਛੁੱਟੀ ਹੋ ਗਈ। ਜੇਲ ਵਿੱਚ ਹੋਏ ਟੈਸਟਾਂ ਵਿੱਚ ਕਰੋਨਾ ਪੀੜਤ ਪਾਏ ਜਾਣ ਉਪਰੰਤ ਉਨ੍ਹਾਂ ਨੂੰ ਦੋ ਹਫ਼ਤੇ ਪਹਿਲਾਂ ਗਿਆਨ ਸਾਗਰ ਵਿਖੇ ਦਾਖਿਲ ਕਰਾਇਆ ਗਿਆ ਸੀ। ਉਦੋਂ ਤੋਂ ਹੀ ਗਿਆਨ ਸਾਗਰ ਹਸਪਤਾਲ ਦੇ ਆਲੇ-ਦੁਆਲੇ ਪੁਲਿਸ ਦਾ ਪਹਿਰਾ ਲੱਗਿਆ ਹੋਇਆ ਸੀ। ਰੂਪਨਗਰ ਤੋਂ ਆਏ ਡੀਐਸਪੀ ਰਮਨਪ੍ਰਰੀਤ ਸਿੰਘ ਅਤੇ ਇੰਸਪੈਕਟਰ ਅਸ਼ੋਕ ਕੁਮਾਰ ਦੀ ਅਗਵਾਈ ਹੇਠਲੀ ਪੁਲਿਸ ਫ਼ੋਰਸ ਉਸਨੂੰ ਰੂਪਨਗਰ ਜੇਲ ਵਿੱਚ ਲਿਜਾਉਣ ਲਈ ਲੈਕੇ ਰਵਾਨਾ ਹੋਈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਐਸਪੀਐਸ ਗੁਰਾਇਆ ਨੇ ਦੱਸਿਆ ਕਿ ਆਮ ਮਰੀਜ਼ਾਂ ਨੂੰ ਦਸ ਦਿਨ ਰੱਖਿਆ ਜਾਂਦਾ ਹੈ ਪਰ ਉਸਨੂੰ ਇੱਥੇ 17 ਦਿਨ ਇਲਾਜ ਅਧੀਨ ਰੱਖਿਆ ਗਿਆ ਤੇ ਹੁਣ ਉਹ ਬਿਲਕੁੱਲ ਠੀਕ ਹਨ।