ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਜ਼ਿਲ੍ਹਾ ਪਟਿਆਲਾ 'ਚ ਇਕ ਨਾਇਬ ਤਹਿਸੀਲਦਾਰ ਤੇ 14 ਐਕਸਾਇਜ਼ ਵਿਭਾਗ ਦੇ ਮੁਲਾਜ਼ਮਾ ਸਮੇਤ 60 ਜਣੇ ਕੋਰੋਨਾ ਵਾਇਰਸ ਦੇ ਮਰੀਜ਼ ਸਾਹਮਣੇ ਆਏ ਹਨ। ਸਿਹਤ ਵਿਭਾਗ ਵਲੋਂ ਕੋਵਿਡ ਸੈਂਪਲਾਂ ਦੀਆਂ ਪ੍ਰਰਾਪਤ ਹੋਈਆਂ 713 ਰਿਪੋਰਟਾਂ ਵਿਚੋ 653 ਕੋਵਿਡ ਨੈਗੇਟਿਵ ਤੇ 60 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਇਸ ਨਾਲ ਜ਼ਿਲੇ੍ਹ 'ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 635 ਹੋ ਗਈ ਹੈ ਅਤੇ ਕੋਵਿਡ ਤੋ ਠੀਕ ਹੋਏ ਮਰੀਜਾਂ ਦੀ ਗਿਣਤੀ 245 ਹੈ। ਇਨ੍ਹਾਂ 60 ਕੇਸਾਂ ਵਿਚੋਂ 35 ਪਟਿਆਲਾ ਸ਼ਹਿਰ, 5 ਨਾਭਾ, 5 ਰਾਜਪੁਰਾ, 3 ਸਮਾਣਾ, 3 ਪਾਤੜ੍ਹਾਂ ਅਤੇ 9 ਵੱਖ-ਵੱਖ ਪਿੰਡਾਂ ਨਾਲ ਸਬੰਧਤ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜ਼ਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ 36 ਪਾਜ਼ੇਟਿਵ ਕੇਸ ਸੰਪਰਕ ਵਿਚ ਆਉਣ, 7 ਬਾਹਰੀ ਰਾਜਾਂ ਤੋਂ ਆਉਣ ਅਤੇ 17 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜ਼ ਹਨ। ਪਟਿਆਲਾ ਦੇ ਡੋਗਰਾ ਮੁੱਹਲਾ ਤੋਂ 6, ਮਨਜੀਤ ਨਗਰ, ਬਚਿਤੱਰ ਨਗਰ, ਮਥੁਰਾ ਕਲੋਨੀ ਤੋਂ ਤਿੰਨ-ਤਿੰਨ, ਤੋਪਖਾਨਾ ਮੋੜ, ਵਾਰਡ ਨੰਬਰ 6, ਰਤਨ ਨਗਰ, ਖਾਲਸਾ ਮੁੱਹਲਾ, ਗੁਰੂ ਨਾਨਕ ਸਟਰੀਟ ਤੋਂ ਦੋ-ਦੋ ਤੇ ਦਸ਼ਮੇਸ਼ ਨਗਰ, ਤਿ੍ਪੜੀ ਗਲੀ ਨੰਬਰ 5, ਲਾਹੋਰੀ ਗੇਟ, ਬਿਸ਼ਨ ਨਗਰ, ਗਲੀ ਨੰਬਰ 10 ਤਿ੍ਪੜੀ, ਮੋਦੀ ਕਾਲਜ ਕਲੋਨੀ, ਘੰੁਮਣ ਨਗਰ, ਗੁਰਬਖਸ਼ ਕਲੋਨੀ, ਆਦਰਸ਼ ਕਲੋਨੀ, ਬੈਂਕ ਕਲੋਨੀ ਆਦਿ ਤੋਂ ਇੱਕ-ਇੱਕ ਕੇਸ ਰਿਪੋਰਟ ਹੋਏ ਹਨ। ਰਾਜਪੁਰਾ ਦੇ ਫੋਕਲ ਪੁਆਇੰਟ ਏਰੀਆ ਵਿਚੋਂ 3, ਦਸ਼ਮੇਸ਼ ਕਲੋਨੀ ਅਤੇ ਪੁਰਾਣਾ ਕਿਲਾ ਏਰੀਏ ਤੋਂ ਇੱਕ-ਇੱਕ, ਨਾਭਾ ਦੇ ਬਾਬਾ ਦੀਪ ਸਿੰਘ ਕਲੋਨੀ ਤੋਂ ਦੋ, ਕਮਲਾ ਕਲੋਨੀ 'ਚੋਂ ਤਿੰਨ, ਸਮਾਣਾ ਦੇ ਜੱਟਾਂ ਪੱਤੀ ਵਿਚੋਂ ਦੋ ਤੇ ਇੰਦਰਾਪੂਰੀ ਤੋਂ ਇੱਕ, ਪਾਤੜਾਂ ਦੇ ਵਾਰਡ ਨੰਬਰ 2 ਤੋਂ ਦੋ, ਕਾਹਨਗੜ੍ਹ ਰੋਡ ਤੋਂ ਇਕ ਤੇ ਵੱਖ ਵੱਖ ਪਿੰਡਾਂ ਤੋਂ 9 ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਪਾਜ਼ੇਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ, ਹੋਮ ਆਈਸੋਲੇਸ਼ਨ ਤੇ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾ ਦਿੱਤਾ ਗਿਆ ਹੈ ਅਤੇ ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪਾਜ਼ੇਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿਚ ਆਏ ਜਿਆਦਾਤਰ ਵਿਅਕਤੀ ਪਾਜ਼ੇਟਿਵ ਰਿਪੋਰਟ ਹੋ ਰਹੇ ਹਨ। ਡਾ. ਮਲਹੋਤਰਾ ਨੇ ਦੱਸਿਆਂ ਕਿ ਮਿਸ਼ਨ ਫਤਿਹ ਤਹਿਤ ਅੱਜ ਜਿਲਾ ਪਟਿਆਲਾ ਦੇ ਕੋਵਿਡ ਕੇਅਰ ਸੈਂਟਰ ਤੋਂ 13 ਅਤੇ ਰਾਜਿੰਦਰਾ ਹਸਪਤਾਲ ਤੋਂ ਇੱਕ ਮਰੀਜ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।

----

30393 ਸੈਂਪਲਾਂ 'ਚੋਂ 635 ਪਾਜ਼ੇਟਿਵ : ਸਿਵਲ ਸਰਜ਼ਨ

ਜ਼ਿਲੇ੍ਹ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਕਿਹਾ ਕਿ ਕੋਵਿਡ ਜਾਂਚ ਸਬੰਧੀ 30 ਹਜ਼ਾਰ 393 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ਵਿਚੋਂ ਜ਼ਿਲ੍ਹਾ ਪਟਿਆਲਾ ਦੇ 635 ਕੋਵਿਡ ਪਾਜ਼ੇਟਿਵ, 28 ਹਜ਼ਾਰ 368 ਨੈਗੇਟਿਵ ਤੇ 1325 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪਾਜ਼ੇਟਿਵ ਕੇਸਾਂ ਵਿਚੋਂ 12 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ 245 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 378 ਹੈ।