v> ਹਰਿੰਦਰ ਸ਼ਰਦਾ, ਪਟਿਆਲਾ : ਸਵਾ ਛੇ ਕਰੋੜ ਰੁਪਏ ਦੀਆਂ ਕਾਰਾਂ ਖਰੀਦ ਤੇ ਵੇਚ 'ਤੇ ਕਬਾੜ 'ਚ ਤੋੜਨ ਦੇ ਮਾਮਲੇ ਵਿਚ ਫਰਾਰ ਰਿਹਾ ਮੁਲਜ਼ਮ ਹਰਪ੍ਰੀਤ ਸਿੰਘ ਸਮਾਟੀ ਨੂੰ ਚੰਡੀਗੜ੍ਹ ਪੁਲਿਸ ਨੇ ਪੰਜ ਸਾਲ ਬਾਅਦ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਹਰਪ੍ਰੀਤ ਸਮਾਟੀ ਨਾਮ ਦਾ ਵਿਅਕਤੀ ਉਨ੍ਹਾਂ ਪੰਦਰਾਂ ਲੋਕਾਂ 'ਚ ਸ਼ਾਮਲ ਸੀ ਜੋ ਕੇਸ ਵਿੱਚ ਫਰਾਰ ਚਲ ਰਹੇ ਹਨ। ਇਸ ਮਾਮਲੇ ਸਬੰਧੀ ਸਾਲ ਦੋ ਹਜ਼ਾਰ ਪੰਦਰਾਂ 'ਚ ਥਾਣਾ ਅਰਬਨ ਅਸਟੇਟ ਵਿਖੇ ਮੁਕੱਦਮਾ ਨੰਬਰ 46 ਦਰਜ ਕਰਦੇ ਹੋਏ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਫਰਾਰ ਹੋਏ ਮੁਲਜ਼ਮਾ ਵਿੱਚ ਹਾਜੀਗੁਲਾ, ਰਾਮਪਾਲ, ਰਾਣਾ, ਆਸਿਫ, ਸੁਹੇਲ ਵਾਸੀ ਮੇਰਠ ਯੂਪੀ, ਰਾਜੂ ਵਾਸੀ ਦਿੱਲੀ, ਜਮੀ ਵਾਸੀ ਬੰਗਲੌਰ ਕਰਨਾਟਕਾ, ਵਸੀਮ ਨਿਵਾਸੀ ਝਾਰਖੰਡ, ਹਨੀਸ਼ ਠਾਕੁਰ ਨਿਵਾਸੀ ਡੇਰਾਬਸੀ ਤੇ ਹਰਪ੍ਰੀਤ ਸਿੰਘ ਸਮਾਟੀ ਨਿਵਾਸੀ ਪਟਿਆਲਾ ਦੇ ਨਾਮ ਸ਼ਾਮਲ ਸਨ। ਪੁਲਿਸ ਵੱਲੋਂ ਇਸ ਗਰੋਹ ਦਾ ਪਰਦਾਫਾਸ਼ ਕੀਤਾ ਗਿਆ ਸੀ ਉਸ ਸਮੇਂ ਹਰਪ੍ਰੀਤ ਸਿੰਘ ਸਮਾਟੀ ਨੇ ਵਿਆਹ ਕੀਤਾ ਸੀ। ਵਿਆਹ ਸਮਾਗਮ ਦੌਰਾਨ ਉਸ ਦੇ ਦੋਸਤਾਂ ਨੇ ਪੰਜ ਸੌ ਦੇ ਨੋਟ ਨੱਚਣ ਦੌਰਾਨ ਲੁਟਾ ਦਿੱਤੇ ਸੀ ਜਿਸ ਦੀ ਵੀਡੀਓ ਫੁਟੇਜ ਪੁਲਿਸ ਨੇ ਕਬਜ਼ੇ ਵਿਚ ਲੈਣ ਤੋਂ ਬਾਅਦ ਉਨ੍ਹਾਂ ਦੋਸਤਾ ਨੂੰ ਵੀ ਨਾਮਜ਼ਦ ਕੀਤਾ ਹੈ। ਇਸ ਗੈਂਗ ਵੱਲੋਂ ਪੁਲਸ ਨੇ 10 ਫੋਰਚੂਨਰ, 5 ਇਨੋਵਾ, 9 ਵਰਨਾ ਕਾਰ, ਇਕ ਇਨਡੈਵਰ, ਇਕ ਆਰਟਿਗਾ, 6 ਸਵਿਫਟ ਡਿਜ਼ਾਇਰ, 5 ਸਵਿਫਟ, 6 ਆਈਟਵੰਟੀ, 1 ਈਟੀਓਸ ਸਮੇਤ 53 ਕਾਰਾ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।

Posted By: Amita Verma