ਪੰਜਾਬੀ ਜਾਗਰਣ ਪ੍ਰਤੀਨਿਧ, ਪਟਿਆਲਾ: ਜ਼ਿਲ੍ਹਾ ਪਟਿਆਲਾ ’ਚ ਕੋਰੋਨਾ ਦੇ 30 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਵਲੋਂ ਕੋਵਿਡ ਸੈਂਪ ਲਾਂ ਦੀਆਂ ਬੀਤੀ ਦੇਰ ਰਾਤ ਤੇ ਹੁਣ ਤੱਕ ਪ੍ਰਾਪਤ ਹੋਈਆਂ 539 ਰਿਪੋਰਟਾਂ ਵਿਚੋ 509 ਕੋਵਿਡ ਨੈਗੇਟਿਵ ਤੇ 30 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਜਿਨ੍ਹਾਂ ਵਿੱਚੋਂ 16 ਪਟਿਆਲਾ ਸ਼ਹਿਰ, 1ਰਾਜਪੁਰਾ, 1 ਨਾਭਾ, 8 ਸਮਾਣਾ ਤੇ ਚਾਰ ਵੱਖ ਵੱਖ ਪਿੰਡਾਂ ਨਾਲ ਸਬੰਧਤ ਹਨ।

ਇਸ ਦੇ ਨਾਲ ਤੋਪਖਾਨਾ ਮੋੜ ਤੇ ਆਨੰਦ ਨਗਰ ਐਕਸਟੈਂਸ਼ਨ ' ਚੋਂ ਜ਼ਿਆਦਾ ਕੇਸ ਸਾਹਮਣੇ ਆਉਣ ਤੋਂ ਬਾਅਦ ਮਾਇਕਰੋ ਕੰਟੈਨਮੈਂਟ ਜ਼ੋਨ ਘੋਸ਼ਿਤ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਸਿਵਲ ਸਰਜ਼ਨ ਡਾ. ਹਰੀਸ਼ ਮਲਹੋਤਰਾ ਵਲੋਂ ਕੀਤੀ ਗਈ ਹੈ।

Posted By: Jagjit Singh