ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਜ਼ਿਲ੍ਹਾ ਪਟਿਆਲਾ 'ਚ ਕੋਰੋਨਾ ਦੇ 30 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 779 ਹੋ ਗਈ ਹੈ। ਇਨ੍ਹਾਂ 30 ਕੇਸਾਂ ਵਿਚੋਂ 15 ਪਟਿਆਲਾ ਸ਼ਹਿਰ, 1 ਨਾਭਾ, 3 ਰਾਜਪੁਰਾ, 6 ਸਮਾਣਾ ਅਤੇ 5 ਵੱਖ ਵੱਖ ਪਿੰਡਾਂ ਤੋਂ ਹਨ। ਕੇਸਾਂ ਵਿਚ ਇੱਕ ਪਾਜ਼ੇਟਿਵ ਕੇਸ ਦੀ ਸੂਚਨਾ ਸਿਵਲ ਸਰਜਨ ਲੁਧਿਆਣਾ ਅਤੇ ਇੱਕ ਬਠਿੰਡਾ ਤੋਂ ਪ੍ਰਰਾਪਤ ਹੋਈ ਹੈ। ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 20 ਕੋਵਿਡ ਮਰੀਜ ਜੋ ਕਿ ਆਪਣਾ 17 ਦਿਨਾਂ ਦਾ ਆਈਸੋਲੈਸ਼ਨ ਸਮਾਂ ਪੂਰਾ ਕਰਕੇ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜ਼ਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 348 ਹੋ ਗਈ ਹੈ। ਪਾਜ਼ੇਟਿਵ ਕੇਸਾਂ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜ਼ਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ 12 ਪਾਜ਼ੇਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋ ਲਏ ਸੈਂਪਲਾ ਵਿਚੋ ਕੋਵਿਡ ਪਾਜ਼ੇਟਿਵ ਪਾਏ ਗਏ ਹਨ, 2 ਬਾਹਰੀ ਰਾਜਾ ਤੋਂ ਆਉਣ, 16 ਨਵੇਂ ਕੇਸ ਫੱਲੂ ਤੇ ਬਗੈਰ ਫੱਲੂ ਲੱਛਣਾਂ ਵਾਲੇ ਸ਼ਾਮਲ ਹਨ।ਪਟਿਆਲਾ ਦੇ ਮਾਨਸ਼ਾਹੀਆਂ ਕਲੋਨੀ ਤੋਂ ਦੋ, ਮਿਰਚ ਮੰਡੀ, ਗਲੀ ਨੰਬਰ 10 ਤਿ੍ਪੜੀ, ਿਢਲੋ ਮਾਰਗ, ਐਸਐਸਟੀ ਨਗਰ, ਵਿਜੈ ਨਗਰ ਟਾਉਨ, ਅਰਬਨ ਅਸਟੇਟ ਫੇਜ 2, ਲਾਹੋਰੀ ਗੇਟ, ਅਨੰਦ ਨਗਰ, ਬਿਸ਼ਨ ਨਗਰ, ਕੇਸਰ ਬਾਗ, ਏਅਰ ਏਵੀਨਿਉ ਕਲੋਨੀ, ਫਰੈਂਡਜ ਇਨਕਲੈਵ ਤੇ ਕਰਤਾਰ ਕਲੋਨੀ ਤੋਂ ਇੱਕ ਇੱਕ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਇਆ ਹੈ।ਰਾਜਪੂਰਾ ਦੇ ਪੁਰਾਣਾ ਕਿਲ੍ਹਾ, ਦਸ਼ਮੇਸ਼ ਕਲੋਨੀ, ਗੁਰੂ ਨਾਨਕ ਨਗਰ ਵਿਚੋ ਇੱਕ-ਇੱਕ, ਸਮਾਣਾ ਦੇ ਮਾਛੀ ਹਾਤਾ ਏਰੀਆ ਵਿਚੋ ਚਾਰ, ਇੰਦਰਾਪੁਰੀ ਤੇ ਮੋਤੀਆਂ ਬਜ਼ਾਰ ਏਰੀਏ ਵਿਚੋ ਇੱਕ ਇੱਕ, ਨਾਭਾ ਦੇ ਦਸ਼ਮੇਸ਼ ਕਲੋਨੀ ਬੋੜਾ ਗੇਟ ਤੋਂ ਇੱਕ ਅਤੇ ਵੱਖ ਵੱਖ ਪਿੰਡਾ ਤੋਂ ਪੰਜ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।ਉਨ੍ਹਾਂ ਦਸਿਆ ਕਿ ਪਾਜ਼ੇਟਿਵ ਆਏ ਇਨ੍ਹਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ, ਹੋਮ ਆਈਸੋਲੇਸ਼ਨ ਤੇ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪੋਜਟਿਵ ਆਏ ਕੇਸਾਂ ਦੇ ਨੇੜਲੇ ਸੰਪਰਕ ਵਿਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋ ਬੜੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ। ਕੰਟੈਨਮੈਂਟ ਏਰੀਏ ਦੇ ਲੋਕਾਂ ਵੱਲੋ ਦਿੱਤੇ ਸਹਿਯੋਗ ਅਤੇ ਸਾਵਧਾਨੀਆਂ ਅਪਨਾਉਣ ਕਾਰਣ ਹੁਣ ਕੰਟੈਨਮੈਂਟ ਏਰੀਏ ਵਿਚੋ ਪਾਜ਼ੇਟਿਵ ਕੇਸਾਂ ਦੀ ਗਿਣਤੀ ਕਾਫੀ ਘੱਟ ਗਈ ਹੈ। ਜੋ ਕਿ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿਚ ਅਹਿਮ ਯੋਗਦਾਨ ਹੈ।ਉਹਨਾਂ ਕਿਹਾ ਕਿ ਪਟਿਆਲਾ ਦੇ ਧੀਰੂ ਕੀ ਮਾਜਰੀ ਵਿਚ ਲਗਾਇਆ ਕੰਟੈਨਮੈਂਟ ਜੋਨ ਦਾ ਸਮਾਂ ਪੂਰਾ ਹੋਣ ਅਤੇ ਉਥੋ ਨਵੇਂ ਕੇਸ ਨਾ ਰਿਪੋਰਟ ਹੋਣ ਕਾਰਣ ਉੱਥੇ ਲਗਾਇਆ ਕੰਟੈਨਮੈਂਟ ਜੋਨ ਹਟਾ ਦਿੱਤਾ ਗਿਆ ਹੈ। ਇਸੇ ਤਰਾਂ ਅਨੰਦ ਨਗਰ ਵਿਖੇ ਲਗਾਇਆ ਕੰਟੈਨਮੈਂਟ ਜੋਨ ਵੀ ਅੱਜ ਰਾਤ ਨੂੰ ਹਟਾ ਦਿੱਤਾ ਜਾਵੇਗਾ।

------

33 ਹਜ਼ਾਰ 276 ਸੈਂਪਲਾਂ 'ਚੋਂ 779 ਪਾਜ਼ੇਟਿਵ

ਸਿਵਲ ਸਰਜ਼ਨ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 33 ਹਜ਼ਾਰ 276 ਸੈਂਪਲ ਲਏ ਜਾ ਚੁੱਕੇ ਹਨ।ਜਿਨ੍ਹਾਂ ਵਿਚੋ ਜਿਲਾ ਪਟਿਆਲਾ ਦੇ 779 ਕੋਵਿਡ ਪਾਜ਼ੇਟਿਵ, 30 ਹਜ਼ਾਰ 557 ਨੈਗਟਿਵ ਤੇ 1860 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।ਪਾਜ਼ੇਟਿਵ ਕੇਸਾਂ ਵਿਚੋਂ 13 ਵਿਅਕਤੀਆਂ ਦੀ ਮੋਤ ਹੋ ਚੁੱਕੀ ਹੈ 348 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 418 ਹੈ। ਉਹਨਾਂ ਕਿਹਾ ਕਿ ਇਸ ਸਮੇਂ ਪਾਜ਼ੇਟਿਵ ਕੇਸਾਂ ਵਿਚੋ 196 ਹੋਮ ਆਈਸੋਲੇਸ਼ਨ ਵਿਚ ਹਨ, 118 ਕੋਵਿਡ ਕੇਅਰ ਸੈਂਟਰ ਵਿਚ,94 ਰਾਜਿੰਦਰਾ ਹਸਪਤਾਲ ਦੀ ਆਈਸੋਲੈਸ਼ਨ ਫੇਸੀਲਿਟੀ ਵਿਚ, ਤਿੰਨ ਮਾਤਾ ਕੁਸ਼ਲਿਆ ਹਸਪਤਾਲ ਵਿੱਚ, ਤਿੰਨ ਮਿਲਟਰੀ ਹਸਪਤਾਲ ਵਿਚ ਅਤੇ ਬਾਕੀ ਹੋਰ ਵੱਖ ਵੱਖ ਜਿਲਿਆ ਦੇ ਹਸਪਤਾਲਾ ਵਿਚ ਦਾਖਲ ਹਨ।