ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਜ਼ਿਲ੍ਹਾ ਪਟਿਆਲਾ 'ਚ ਕੋਰੋਨਾ ਦੇ 30 ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਵਲੋਂ ਕੋਵਿਡ ਸੈਂਪਲਾ ਦੀਆਂ ਬੀਤੀ ਦੇਰ ਰਾਤ ਤੇ ਹੁਣ ਤੱਕ ਪ੍ਰਰਾਪਤ ਹੋਈਆਂ 539 ਰਿਪੋਰਟਾਂ ਵਿਚੋ 509 ਕੋਵਿਡ ਨੈਗੇਟਿਵ ਤੇ 30 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਜਿਨ੍ਹਾਂ ਵਿਚੋ 16 ਪਟਿਆਲਾ ਸ਼ਹਿਰ, 1 ਰਾਜਪੁਰਾ, 1 ਨਾਭਾ, 8 ਸਮਾਣਾ ਤੇ ਚਾਰ ਵੱਖ ਵੱਖ ਪਿੰਡਾਂ ਨਾਲ ਸਬੰਧਤ ਹਨ। ਪਾਜ਼ੇਟਿਵ ਕੇਸਾਂ ਬਾਰੇ ਜਾਣਕਾਰੀ ਦਿੰਦੇ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪਾਜ਼ੇਟਿਵ ਕੇਸਾਂ ਵਿਚੋ ਅਠਾਰਾਂ ਪਾਜ਼ੇਟਿਵ ਕੇਸ ਦੇ ਸੰਪਰਕ ਵਿਚ ਆਉਣ, ਤਿੰਨ ਗਰਭਵਤੀ ਅੋਰਤਾਂ, ਤਿੰਨ ਫੱਲੂ ਟਾਈਪ ਲੱਛਣਾਂ ਵਾਲੇ, ਚਾਰ ਬਗੈਰ ਫੱਲੂ ਲੱਛਣਾਂ ਵਾਲੇ ਓਪੀਡੀ ਵਿਚ ਆਏ ਮਰੀਜ, ਦੋ ਹਸਪਤਾਲਾ ਵਿਚ ਦਾਖਲ ਹੋਏ ਮਰੀਜ ਸ਼ਾਮਲ ਹਨ। ਪਟਿਆਲਾ ਦੇ ਤੋਪ ਖਾਨਾ ਮੋੜ ਏਰੀਏ ਵਿਚ ਰਹਿਣ ਵਾਲੇ 38 ਸਾਲਾ ਪੁਰਸ਼, 60 ਸਾਲਾ ਪੁਰਸ਼, 30 ਸਾਲਾ ਪੁਰਸ਼, 55ਸਾਲਾ ਅੌਰਤ, 55 ਸਾਲਾ ਪੁਰਸ਼, ਗੁਰਬਖਸ਼ ਕਲੋਨੀ ਦਾ ਰਹਿਣ ਵਾਲੀ 52 ਸਾਲਾ ਅੌਰਤ, ਸਰਕਾਰੀ ਮੈਡੀਕਲ ਕਾਲਜ ਦੇ ਸਰਕਾਰੀ ਕੁਆਟਰਾਂ ਵਿਚ ਰਹਿਣ ਵਾਲੇ 18 ਸਾਲਾ ਲੜਕੀ ਤੇ 19 ਸਾਲਾ ਨੌਜਵਾਨ, ਅਨੰਦ ਨਗਰ ਐਕਸਟੈਂਸ਼ਨ ਏ ਵਿਚ ਰਹਿਣ ਵਾਲੀ 78 ਸਾਲਾ ਬਜੁਰਗ ਅੌਰਤ, ਬਾਜਵਾ ਕਲੋਨੀ ਵਿੱਚ ਰਹਿਣ ਵਾਲੀ 18 ਸਾਲਾ ਲੜਕੀ, ਅਨੰਦ ਨਗਰ ਏ ਵਿੱਚ ਰਹਿਣ ਵਾਲੀ 7 ਸਾਲਾ ਲੜਕੀ, ਬਿਸ਼ਨ ਨਗਰ ਦੀ 30 ਸਾਲਾ ਅੌਰਤ, ਨਾਭਾ ਦੀ ਮਾਲਕੀਅਨ ਸਟਰੀਟ ਵਿਚ ਰਹਿਣ ਵਾਲਾ 16 ਸਾਲਾ ਨੌਜਵਾਨ, ਸਮਾਣਾ ਦੀ ਆਨੰਦ ਕਲੋਨੀ ਦਾ 28 ਸਾਲਾ ਨੌਜਵਾਨ, ਮਾਛੀਹਾਤਾ ਦਾ 40 ਸਾਲਾ ਪੁਰਸ਼, ਮਾਲਕਾਨਾ ਪੱਤੀ ਦਾ 34 ਸਾਲਾ ਪੁਰਸ਼, ਵੜੈਚ ਕਲੋਨੀ ਦਾ 33 ਸਾਲਾ, ਪਿੰਡ ਕਾਹਨਗੜ ਭੁਟਾਨਾ ਤਹਿਸੀਲ ਸਮਾਣਾ ਦਾ 52 ਸਾਲਾ ਪੁਰਸ਼ ਪਾਜ਼ੇਟਿਵ ਆਏ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਉਣ ਕਾਰਣ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਪਿੰਡ ਬਾਦਸ਼ਾਹਪੁਰ ਕਾਲੇਕੇ ਦਾ ਰਹਿਣ ਵਾਲਾ 50 ਸਾਲਾ ਪੁਰਸ਼, ਗੁਰੁ ਤੇਗ ਬਹਾਦਰ ਕਲੋਨੀ ਸਮਾਣਾ ਦਾ 36 ਸਾਲਾ ਨੌਜਵਾਨ, ਨਿਉ ਨੁਰਪੁਰਾ ਦਾ ਰਹਿਣ ਵਾਲਾ 51 ਸਾਲਾ ਪੁਰਸ਼, ਪਟਿਆਲਾ ਦੇ ਬਿਸ਼ਨ ਨਗਰ ਦੀ ਰਹਿਣ ਵਾਲੀ 30 ਸਾਲਾ ਅੌਰਤ ਵੀ ਓਪੀਡੀ ਵਿਚ ਆਉਣ 'ਤੇ ਕੋਵਿਡ ਜਾਂਚ ਲਈ ਲਏ ਸੈਂਪਲ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਫੱਲੂ ਟਾਈਪ ਲੱਛਣ ਹੋਣ ਤੇ ਹਸਪਤਾਲ ਵਿਚ ਆਏ ਮਰੀਜ਼ ਉਪਕਾਰ ਨਗਰ ਦਾ 54 ਸਾਲਾ ਪੁਰਸ਼, ਰਾਜਪੁਰਾ ਦਾ ਭੋਗਲਾ ਰੋਡ ਗੁਰੂ ਅੰਗਦਦੇਵ ਕਲੋਨੀ ਦੀ ਰਹਿਣ ਵਾਲੀ 23 ਸਾਲਾ ਅੌਰਤ, ਪਟਿਆਲਾ ਦੀ ਗੁਰਦੀਪ ਕਲੋਨੀ ਦਾ ਰਹਿਣ ਵਾਲਾ ਫਰੰਟਲਾਈਨ ਵਰਕਰ ਪੁਲਿਸ ਮੁਲਾਜਮ ਉਮਰ 45 ਸਾਲ ਵੀ ਕੋਵਿਡ ਜਾਂਚ ਵਿਚ ਪਾਜ਼ੇਟਿਵ ਪਾਏ ਗਏ ਹਨ। ਪਿੰਡ ਧਰਮਾਹੇੜੀ ਤਹਿਸੀਲ ਪਟਿਆਲਾ ਦੀ 25 ਸਾਲਾ, ਸਮਾਣਾ ਦੀ ਤੇਜ ਕਲੋਨੀ ਦੀ ਰਹਿਣ ਵਾਲੀ 28 ਸਾਲਾ ਅਤੇ ਸਮਾਣਾ ਦੀ ਵਾਰਡ ਨੰਬਰ 21 ਦੀ 32 ਸਾਲਾ ਗਰਭਵਤੀ ਅੋਰਤਾਂ ਵੀ ਹਸਪਤਾਲ ਵਿਚ ਆਪਣਾ ਚੈਕਅਪ ਕਰਵਾਉਣ ਆਉਣ ਤੇਂ ਕੋਵਿਡ ਸਬੰਧੀ ਲਏ ਸੈਂਪਲਾ ਵਿਚ ਕੋਵਿਡ ਪਾਜ਼ੇਟਿਵ ਪਾਈਆਂ ਗਈਆਂ ਹਨ। ਇਸ ਤੋਂ ਇਲਾਵਾ ਪਿੰਡ ਢਕੰਾਸੂ ਦਾ ਰਹਿਣ ਵਾਲਾ 60 ਸਾਲਾ ਬਜੁਰਗ ਜੋ ਕਿ ਸੈਕਟਰ 32 ਚੰਡੀਗੜ੍ਹ ਵਿਚ ਦਾਖਲ ਹੈ ਅਤੇ ਸਰਜਰੀ ਕਰਵਾਉਣ ਲਈ ਹਸਪਤਾਲ ਵਿਚ ਦਾਖਲ ਅਜਾਦ ਨਗਰ ਦੀ ਰਹਿਣ ਵਾਲੀ 55 ਸਾਲਾ ਅੌਰਤ ਦੀ ਵੀ ਕੋਵਿਡ ਜਾਂਚ ਪਾਜ਼ੇਟਿਵ ਪਾਈ ਗਈ ਹੈ। ਸਿਵਲ ਸਰਜਨ ਡਾ. ਮਲਹੋਤਰਾਂ ਨੇ ਦੱਸਿਆਂ ਕਿ ਪਾਜ਼ੇਟਿਵ ਆਏ ਇਨ੍ਹਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ, ਹੋਮ ਆਈਸੋਲੇਸ਼ਨ ਤੇ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

-------

ਦੋ ਇਲਾਕੇ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨੇ

ਉਨ੍ਹਾ ਦੱਸਿਆ ਕਿ ਪਟਿਆਲਾ ਦੇ ਤੋਪਖਾਨਾ ਮੌੜ ਏਰੀਏ ਵਿਚ 9 ਪਾਜ਼ੇਟਿਵ ਕੇਸ ਆਉਣ ਤੇ ਉੱਥੇ ਪਾਜ਼ੇਟਿਵ ਕੇਸਾਂ ਦੇ ਏਰੀਏ ਵਿਚ ਮਾਈਕਰੋਕੰਟੈਨਮੈਂਟ ਜੋਨ ਲਾਗੂ ਕਰ ਦਿੱਤੀ ਗਈ ਹੈ। ਇਸੇ ਤਰਾਂ ਅਨੰਦ ਨਗਰ ਐਕਸਟੈਨਸ਼ਨ ਪੁਰਾਣਾ 'ਚ ਵੀ ਸੱਤ ਪਾਜ਼ੇਟਿਵ ਕੇਸ ਆਉਣ 'ਤੇ ਏਰੀਏ ਦੀ ਗੱਲੀ ਨੰਬਰ ਇੱਕ ਤੇ ਦੋ ਵਿਚ ਮਾਈਕਰੋ ਕੰਟੈਨਮੈਂਟ ਲਾਗੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਧੀਰੂ ਕੀ ਮਾਜਰੀ ਵਿਚ ਵੀ ਕੁੱਝ ਹੋਰ ਪਾਜ਼ੇਟਿਵ ਕੇਸ ਆਉਣ ਕਾਰਨ ਉਥੇ ਬਣਾਏ ਮਾਈਕਰੋਕੰਟੈਨਮੈਂਟ ਜੋਨ ਦੇ ਸਮੇਂ ਨੂੰ ਵਧਾਇਆ ਜਾ ਰਿਹਾ ਹੈ।

--------

26 ਹਜ਼ਾਰ 317 ਸੈਂਪਲਾ 'ਚੋਂ 436 ਪਾਜ਼ੇਟਿਵ

ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 26 ਹਜ਼ਾਰ 317 ਸੈਂਪਲ ਲਏ ਜਾ ਚੁੱਕੇ ਹਨ। ਜਿਨ੍ਹਾਂ ਵਿਚੋ ਜ਼ਿਲ੍ਹਾ ਪਟਿਆਲਾ ਦੇ 436 ਕੋਵਿਡ ਪਾਜ਼ੇਟਿਵ, 25 ਹਜ਼ਾਰ 094 ਨੈਗਟਿਵ ਅਤੇ 739 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪਾਜ਼ੇਟਿਵ ਕੇਸਾਂ 'ਚੋਂ 10 ਪਾਜ਼ੇਟਿਵ ਕੇਸਾਂ ਦੀ ਮੌਤ ਹੋ ਚੁੱਕੀ ਹੈ 203 ਕੇਸ ਠੀਕ ਹੋ ਚੁੱਕੇ ਹਨ ਅਤੇ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 223 ਹੈ।