v> ਪੰਜਾਬੀ ਜਾਗਰਣ ਪ੍ਰਤੀਨਿਧ, ਪਟਿਆਲਾ : ਸਿਹਤ ਵਿਭਾਗ ਵਲੋਂ ਦੇਰ ਰਾਤ ਪ੍ਰਾਪਤ ਹੋਈਆਂ 28 ਰਿਪੋਰਟਾਂ ਚ ਐੱਨਆਈਐੱਸ ਦੇ ਕੋਰ ਸਮੇਤ 28 ਹੋਰ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜ਼ਿਲ੍ਹਾ ਪਟਿਆਲਾ ਚ ਕੋਰੋਨਾ ਪਾਜ਼ੇਟਿਵ ਮਰੀਜ਼ਾ ਦੀ ਗਿਣਤੀ 663 ਹੋ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਲੰਘੇ ਦਿਨ ਰਿਸ਼ੀਕੇਸ਼ ਤੋਂ ਐਨਆਈਐਸ ਪਟਿਆਲਾ ਵਿਖੇ ਚਾਰ ਵਿਅਕਤੀ ਆਏ ਸਨ। ਜਿਨ੍ਹਾਂ ਦੇ ਇਹਤਿਆਤ ਵਜੋਂ ਸਿਹਤ ਵਿਭਾਗ ਵੱਲੋਂ ਕੋਰੋਨਾ ਦੇ ਸੈਂਪਲ ਵੀ ਲਏ ਗਏ ਸਨ ਇਨ੍ਹਾਂ ਦੇ ਵਿੱਚ ਇੱਕ ਕੋਚ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਸਿਹਤ ਵਿਭਾਗ ਵੱਲੋਂ ਕੋਚ ਨੂੰ ਕੋਵਿਡ ਕੇਅਰ ਸੈਂਟਰ ਚ ਸ਼ਿਫਟ ਕਰਨ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ ਜਦਕਿ ਬਾਕੀ ਮਰੀਜ਼ ਜ਼ਿਲ੍ਹਾ ਪਟਿਆਲਾ ਦੇ ਵੱਖ ਵੱਖ ਇਲਾਕਿਆਂ ਵਿੱਚੋਂ ਮਿਲੇ ਹਨ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ ਹਰੀਸ਼ ਮਲਹੋਤਰਾ ਵੱਲੋਂ ਕੀਤੀ ਗਈ ਹੈ।

Posted By: Jagjit Singh