ਪੱਤਰ ਪ੫ੇਰਕ, ਪਟਿਆਲਾ : ਗਣਤੰਤਰ ਦਿਵਸ ਮੌਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ 'ਚ ਬੇਹਤਰੀਨ ਸੇਵਾਵਾਂ ਪ੍ਰਦਾਨ ਕਰਨ ਵਾਲੇ 22 ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਹ ਸਨਮਾਨ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ, ਸੈਲਫ਼ ਮੋਟੀਵੇਟਿਡ ਸਮਾਰਟ ਸਕੂਲ ਬਣਾਉਣ ਵਿਚ ਯੋਗਦਾਨ ਪਾਉਣ ਲਈ ਅਤੇ ਸਿੱਖਿਆ ਲਈ ਅਧਿਆਪਕਾਂ ਦੇ ਸਪਰਪਣ ਨੂੰ ਮੁੱਖ ਰੱਖਦਿਆਂ ਪ੍ਰਦਾਨ ਕੀਤੇ ਗਏ।

ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਰਸ਼ਨ ਕੁਮਾਰ ਆਈਏਐੱਸ ਨੇ ਸਨਮਾਨਤ ਕੀਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਭਾਗ ਨੂੰ ਅਜਿਹੇ ਅਧਿਆਪਕਾਂ 'ਤੇ ਮਾਣ ਹੈ, ਜਿਨ੍ਹਾਂ ਨੇ ਆਪਣੀ ਅਣਥੱਕ ਮਿਹਨਤ ਸਦਕਾ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ। ਉਨ੍ਹਾਂ ਅਧਿਆਪਕਾਂ ਨੂੰ ਇਸੇ ਤਰ੍ਹਾਂ ਹੋਰ ਵੀ ਮਿਹਨਤ ਕਰਦੇ ਰਹਿਣ ਦੀ ਅਪੀਲ ਕੀਤੀ। ਜਸਵਿੰਦਰ ਕੌਰ ਐੱਸਐੱਸ ਅਧਿਆਪਕਾ ਸ੫ੀ ਅੰਮਿ੍ਰਤਸਰ, ਹਰਪ੍ਰੀਤ ਸਿੰਘ ਐੱਚਟੀ ਬਰਨਾਲਾ, ਰਣਜੀਤ ਸਿੰਘ ਐੱਚਟੀ ਬਿਠੰਡਾ, ਜਗਰੂਪ ਸਿੰਘ ਗਣਿਤ ਅਧਿਆਪਕ ਸ੫ੀ ਫਤਿਹਗੜ੍ਹ ਸਾਹਿਬ, ਰਾਕੇਸ਼ ਕੁਮਾਰ ਸ਼ਰਮਾ ਪਿ੍ਰੰਸੀਪਲ ਫਿਰੋਜ਼ਪੁਰ, ਅਸ਼ੋਕ ਕੁਮਾਰ ਗਣਿਤ ਅਧਿਆਪਕ ਫਾਜ਼ਿਲਕਾ, ਸੁਰਿੰਦਰ ਸੱਚਦੇਵਾ ਐੱਸਐੱਸ ਅਧਿਆਪਕ ਫਰੀਦਕੋਟ, ਮਨਜੀਤ ਸਿੰਘ ਸੰਧੂ ਪਿ੍ਰੰਸੀਪਲ ਗੁਰਦਾਸਪੁਰ, ਵਿਜੇ ਰਾਣੀ ਪਿ੍ਰੰਸੀਪਲ ਪਠਾਨਕੋਟ, ਹਰਮਿੰਦਰ ਸਿੰਘ ਈਟੀਟੀ ਅਧਿਆਪਕ ਹੁਸ਼ਿਆਰਪੁਰ, ਅਸ਼ੋਕ ਕੁਮਾਰ ਬਸਰਾ ਪਿ੍ਰੰਸੀਪਲ ਜਲੰਧਰ, ਦਵਿੰਦਰ ਸ਼ਰਮਾ ਐੱਸਐੱਸ ਅਧਿਆਪਕ ਕਪੂਰਥਲਾ, ਜਸਵੀਰ ਸਿੰਘ ਸਾਇੰਸ ਅਧਿਆਪਕ ਲੁਧਿਆਣਾ, ਸੁਖਵਿੰਦਰ ਸਿੰਘ ਈਟੀਟੀ ਅਧਿਆਪਕ ਮੋਗਾ, ਗੁਰਨੈਬ ਸਿੰਘ ਈਟੀਟੀ ਅਧਿਆਪਕ ਮਾਨਸਾ, ਅਸ਼ੋਕ ਕੁਮਾਰ ਸਾਇੰਸ ਅਧਿਆਪਕ ਮੁਕਤਸਰ, ਹਰਪਾਲ ਸਿੰਘ ਹਿੰਦੀ ਅਧਿਆਪਕ ਐੱਸਏਐੱਸ ਨਗਰ, ਸ਼ਲਿੰਦਰ ਸਿੰਘ ਪਿ੍ਰੰਸੀਪਲ ਐੱਸਬੀਐੱਸ ਨਗਰ, ਅਭਿਨਵ ਜੋਸ਼ੀ ਸਾਇੰਸ ਅਧਿਆਪਕ ਪਟਿਆਲਾ, ਵਰਿੰਦਰ ਸ਼ਰਮਾ ਪਿ੍ਰੰਸੀਪਲ ਰੋਪੜ, ਹਰਮਨਦੀਪ ਸਿੰਘ ਸਾਇੰਸ ਅਧਿਆਪਕ ਸੰਗਰੂਰ, ਅਮਨਦੀਪ ਸਿੰਘ ਐੱਚਟੀ ਤਰਨਤਾਰਨ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਨਿਵਾਜਿਆ ਗਿਆ। ਇਸ ਮੌਕੇ ਐੱਸਸੀਈਆਰਟੀ ਪੰਜਾਬ ਦੇ ਡਿਪਟੀ ਡਾਇਰੈਕਟਰ ਜਰਨੈਲ ਸਿੰਘ ਕਾਲੇਕੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ), ਪਟਿਆਲਾ ਕੁਲਭੂਸ਼ਨ ਬਾਜਵਾ ਵੀ ਮੌਜੂਦ ਸਨ।