ਰਜਿੰਦਰ ਸਿੰਘ ਭੱਟ, ਫ਼ਤਹਿਗੜ੍ਹ ਸਾਹਿਬ:

ਸਾਬਕਾ ਮੈਂਬਰ ਪਾਰਲੀਮੈਂਟ ਪ੍ਰਰੋ. ਪ੍ਰਰੇਮ ਸਿੰਘ ਚੰਦੂਮਾਜਰਾ ਤੇ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਊਧਮ ਸਿੰਘ ਸਾਬਕਾ ਮੈਨੇਜਰ ਦੇ ਗ੍ਹਿ ਵਿਖੇ ਪੁੱਜੇ। ਇਸ ਮੌਕੇ ਪ੍ਰਰੋ. ਚੰਦੂਮਾਜਰਾ ਨੇ ਪਰਮਜੀਤ ਕੌਰ ਸਰਹਿੰਦ ਦੀਆਂ ਦੋ ਪੁਸਤਕਾਂ 'ਮੈਂ ਮੀਰਾ ਨਹੀਂ ਸੁਕਰਾਤ ਨਹੀਂ' ਕਾਵਿ-ਸੰਗ੍ਹਿ ਤੇ ਪਰਮਜੀਤ ਕੌਰ ਸਰਹਿੰਦ ਦੇ 31 ਨਿਬੰਧ-ਸੰਗ੍ਹਿ ਸਾਦਾ ਪਰ ਪ੍ਰਭਾਵਸ਼ਾਲੀ ਢੰਗ ਨਾਲ਼ ਰਿਲੀਜ਼ ਕੀਤੀਆਂ। ਪ੍ਰਰੋ. ਚੰਦੂਮਾਜਰਾ ਨੇ ਕਿਹਾ ਕਿ ਉਹ ਪਰਮਜੀਤ ਕੌਰ ਸਰਹਿੰਦ ਦੇ ਪੰਜਾਬੀ ਵਿਰਾਸਤ 'ਤੇ ਕੀਤੇ ਕੰਮਾਂ 'ਤੇ ਮਾਣ ਮਹਿਸੂਸ ਕਰਦੇ ਹਨ ਜਿਨ੍ਹਾਂ ਬਹੁਤ ਸਾਰਾ ਪੁਰਾਤਨ ਪੇਂਡੂ ਵਿਰਸਾ ਪੁਸਤਕਾਂ ਵਿਚ ਸਾਂਭਿਆ ਹੈ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਲਾਹੇਵੰਦ ਹੋਵੇਗਾ। ਦੂਜੀ ਪੁਸਤਕ 'ਮੈਂ ਮੀਰਾ ਨਹੀਂ ਸੁਕਰਾਤ ਨਹੀਂ' ਬਾਰੇ ਕਿਹਾ ਕਿ ਸੱਭਿਆਚਾਰ ਦੇ ਨਾਲ ਨਾਲ ਪਰਮਜੀਤ ਕੌਰ ਨੇ ਅੌਰਤ ਦੇ ਹੱਕਾਂ ਲਈ ਹਮੇਸ਼ਾ ਆਵਾਜ਼ ਉਠਾਈ ਹੈ ਇਹ ਨਾਰੀ ਵੇਦਨਾ ਤੇ ਚੇਤਨਾ ਦੀ ਸ਼ਾਇਰਾ ਹੈ। ਉਨ੍ਹਾਂ ਦੱਸਿਆ ਕਿ ਪਰਮਜੀਤ ਕੌਰ ਦੀਆਂ ਹੁਣ ਤੀਕ 17 ਕਿਤਾਬਾਂ ਛਪ ਚੁੱਕੀਆਂ ਹਨ ਜਿਨ੍ਹਾਂ ਦੀ ਸਿਰਜਣਾ ਲਈ ਉਨ੍ਹਾਂ ਨੇ ਸਖ਼ਤ ਘਾਲਣਾ ਘਾਲ਼ੀ ਹੈ। ਇਸ ਮੌਕੇ ਪਰਮਜੀਤ ਕੌਰ ਸਰਹਿੰਦ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਤੇ ਖ਼ੁਸ਼ੀ ਦੀ ਗੱਲ ਹੈ ਕਿ ਏਨੇ ਰੁਝੇਵਿਆਂ ਦੇ ਬਾਵਜੂਦ ਮੇਰੀ ਹਰ ਕਿਤਾਬ ਪ੍ਰਰੋ. ਸਾਹਿਬ ਪੜ੍ਹਦੇ ਹਨ ਤੇ ਉਤਸ਼ਾਹ ਤੇ ਪ੍ਰਰੇਰਨਾ ਦਿੰਦੇ ਹਨ। ਇਸ ਮੌਕੇ ਬਲਜੀਤ ਸਿੰਘ ਭੁੱਟਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰਰੀਸ਼ਦ, ਲਖਵੀਰ ਸਿੰਘ ਸਾਬਕਾ ਚੇਅਰਮੈਨ, ਨਰਿੰਦਰ ਸਿੰਘ ਸਰਪੰਚ, ਹਰਚੰਦ ਸਿੰਘ, ਸਿਮਰਨਜੀਤ ਸਿੰਘ, ਗੁਲਸ਼ਨ ਅਰੋੜਾ, ਜੈ ਸਿੰਘ ਬਾੜਾ, ਪੂਨਮ ਪ੍ਰਤੀਕ ਸਿੰਘ, ਰੁਪਿੰਦਰਜੀਤ ਕੌਰ ਰਵੀ, ਸਾਹਿਬਸਵਾਬ ਕੌਰ ਆਦਿ ਮੌਜੂਦ ਸਨ।