ਪੱਤਰ ਪੇ੍ਰਰਕ, ਪਟਿਆਲਾ : ਦੋਸਤੀ ਭਵਨ ਪਟਿਆਲਾ ਵਿਖੇ ਜ਼ਿਲ੍ਹੇ ਦਾ ਸੀਟੀਯੂ ਦਾ ਵਿਸ਼ੇਸ਼ ਇਜਲਾਸ ਹੋਇਆ। ਜਿਸ 'ਚ ਜ਼ਿਲ੍ਹੇ ਭਰ ਵਿੱਚੋਂ ਡੈਲੀਗੇਟਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਜਲਾਸ 'ਚ ਸਟੇਜ ਸਕੱਤਰ ਦੀ ਭੂਮਿਕਾ ਹਰੀ ਸਿੰਘ ਦੌਣ ਕਲਾਂ ਨੇ ਨਿਭਾਈ। ਜਿਸ ਵਿੱਚ ਵਿਸ਼ੇਸ਼ ਏਜੰਡੇ ਤਹਿਤ ਪਿਛਲੇ ਕੰਮਾਂ ਦਾ ਲੇਖਾ ਜੋਖਾ, ਡਾ. ਭੀਮ ਰਾਓ ਅੰਬੇਡਕਰ ਦੇ ਪ੍ਰਰੀ ਨਿਰਮਾਣ ਦਿਵਸ ਸਬੰਧੀ ਅਤੇ ਬਾਬਰੀ ਮਸਜਿਦ ਦੇ ਢਾਹੇ ਜਾਣ ਦਾ ਵਿਰੋਧ ਸਨ।

ਆਪਣੇ ਭਾਸ਼ਣ 'ਚ ਹਰੀ ਸਿੰਘ ਦੌਣ ਕਲਾਂ ਨੇ ਬੋਲਦਿਆਂ ਆਖਿਆ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਉਸਾਰੀ ਕਿਰਤੀਆਂ ਲਈ ਵਿਰੋਧੀ ਸਾਬਤ ਹੋਈਆਂ ਹਨ ਅਤੇ ਹਰ ਏਜੰਡੇ 'ਤੇ ਫੇਲ੍ਹ ਹੋਈਆਂ ਹਨ। ਡੈਲੀਗੇਸ਼ਨ ਨੂੰ ਸੰਬੋਧਨ ਕਰਦਿਆਂ ਸੁੱਚਾ ਸਿੰਘ ਕੌਲ ਨੇ ਉਸਾਰੀ ਕਿਰਤੀ ਬੋਡਰ ਦੀਆਂ ਸਹੂਲਤਾਂ ਸਬੰਧੀ ਵਿਸ਼ੇਸ ਤੌਰ 'ਤੇ ਚਾਨਣਾ ਪਾਇਆ ਅਤੇ ਜ਼ਮੀਨੀ ਪੱਧਰ 'ਤੇ ਪੇਸ਼ ਹੁੰਦੀਆਂ ਮੁਸ਼ਕਿਲਾਂ ਵੀ ਸਾਂਝੀਆਂ ਕੀਤੀਆਂ ਆਉਣ ਵਾਲੇ ਸਮੇਂ ਵਿੱਚ ਉਸਾਰੀ ਕਿਰਤੀਆਂ ਦੀ ਲਾਮਬੰਦੀ ਕਰਕੇ ਇਹਨਾਂ ਮੁਸ਼ਕਿਲਾਂ ਦੇ ਹੱਲ ਲਈ ਸੰਘਰਸ਼ ਕਰਨ ਦਾ ਹੋਕਾ ਦਿੱਤਾ। ਇਜਲਾਸ 'ਚ ਸਰਬ ਸੰਮਤੀ ਨਾਲ ਜਿਲ੍ਹੇ ਦੀ 17 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ। ਜਿਸ 'ਚ ਸੁੱਚਾ ਸਿੰਘ ਕੌਲ ਪ੍ਰਧਾਨ, ਅਮਰਜੀਤ ਸਿੰਘ ਘਨੌਰ ਸਕੱਤਰ, ਪ੍ਰਲਾਦ ਸਿੰਘ, ਰਫੀਕ ਮੁੰਹਮਦ ਨਾਭਾ ਸੁਰੇਸ਼ ਕੁਮਾਰ ਸਮਾਣਾ, ਸਾਹਿਬ ਸਿੰਘ ਸਮਾਣਾ, ਗੁਰਮੀਤ ਸਿੰਘ, ਲੱਛਮਣ ਸਿੰਘ, ਸੱਤਪਾਲ ਸਿੰਘ ਪਾਤੜਾਂ, ਸੰਤੋਸ਼ ਰਾਣੀ, ਨੀਲਮ ਦੇਵੀ, ਸੁਨੀਤਾ ਰਾਣੀ, ਮੱਘਰ ਸਿੰਘ ਬਾਬਰਪੁਰ ਮੈਂਬਰ ਨਿਯੁਕਤ ਕੀਤੇ ਗਏ।