ਪੰਜਾਬੀ ਜਾਗਰਣ ਬਿਊਰੋ, ਪਟਿਆਲਾ : ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਪਟਿਆਲਾ ਵਿੱਚ ਵੀਰਵਾਰ ਨੂੰ ਐੱਸਐੱਸਪੀ ਸਣੇ 155 ਲੋਕਾਂ ਦੀ ਕੋਰੋਨਾ ਵਾਇਰਸ ਸੰਬੰਧੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਅੱਜ ਪਾਜ਼ੇਟਿਵ ਆਏ ਮਰੀਜ਼ਾਂ ਨੂੰ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਆਈਸੋਲੇਟ ਕਰਨ ਦੀ ਪ੍ਰੀਕਿਰਿਆ ਅਰੰਭ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਨ੍ਹਾਂ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦਾ ਵੀ ਕੋਰੋਨਾ ਵਾਇਰਸ ਸਬੰਧੀ ਟੈਸਟ ਕੀਤਾ ਜਾ ਸਕੇ। ਉਧਰ ਐੱਸਐੱਸਪੀ ਦੀ ਰਿਪੋਰਟ ਪਾਜ਼ੇਟਿਵ ਆਉਣ ਪਿੱਛੋਂ ਪੁਲਸ ਦੇ ਕਈ ਅਧਿਕਾਰੀਆਂ 'ਚ ਸਹਿਮ ਦਾ ਮਾਹੌਲ ਹੈ।

ਜ਼ਿਲ੍ਹੇ ਵਿਚ ਐਸਐਸਪੀ ਸਮੇਤ 155 ਕੋਰੋਨਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਅੱਜ ਪਾਜੀਟਿਵ ਆਏ ਕੇਸਾਂ ਵਿਚੋਂ ਦੋ ਦੀ ਸੂਚਨਾ ਪੀਜੀਆਈ ਚੰਡੀਗੜ ਅਤੇ ਇਕ ਸੈਕਟਰ 32 ਹਸਪਤਾਲ ਚੰਡੀਗੜ੍ਹ ਤੋਂ ਪ੍ਰਰਾਪਤ ਹੋਈ ਹੈ। ਇਸ ਤਰ੍ਹਾਂ ਹੁਣ ਜਿਲ੍ਹੇ ਵਿਚ ਪਾਜ਼ੇਟਿਵ ਕੇਸਾਂ ਦੀ ਗਿਣਤੀ 3370 ਹੋ ਗਈ ਹੈ ਜਦੋਂਕਿ 78 ਹੋਰ ਮਰੀਜ ਕੋਰੋਨਾ ਵਾਇਰਸ ਦੀ ਲਾਗ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜ਼ਿਲ੍ਹੇ ਵਿਚ ਸਿਹਤਯਾਬ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 2089 ਹੋ ਗਈ ਹੈ। ਪਾਜ਼ੇਟਿਵ ਕੇਸਾਂ ਵਿਚੋਂ 63 ਦੀ ਮੌਤ ਹੋ ਚੁੱਕੀ ਹੈ, 2089 ਕੇਸ ਠੀਕ ਹੋ ਚੁੱਕੇ ਹਨ ਅਤੇ ਜ਼ਿਲ੍ਹੇ ਵਿਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1218 ਹੈ।

ਅੱਜ ਆਏ ਪਾਜ਼ੇਟਿਵ 155 ਕੇਸ ਵਿਚੋਂ 68 ਪਟਿਆਲਾ ਸ਼ਹਿਰ, 23 ਨਾਭਾ, 19 ਸਮਾਣਾ, 06 ਰਾਜਪੁਰਾ, ਪਾਤੜਾਂ ਤੇ ਸਨੌਰ ਇਕ-ਇਕ ਅਤੇ 37 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ਵਿਚੋਂ 36 ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਅਤੇ 119 ਕੰਟੈਨਮੈਂਟ ਜੋਨ ਅਤੇ ਓਪੀਡੀ ਵਿਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਵਾਲੇ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਪਟਿਆਲਾ ਦੇ ਮਾਰਕਲ ਕਲੋਨੀ, ਰਣਜੀਤ ਨਗਰ, ਫਰੈਂਡਜ਼ ਕਲੋਨੀ ਤੋਂ 6-6, ਦੀਪ ਨਗਰ ਤੋਂ 3, ਸੇਵਕ ਕਲੋਨੀ, ਪ੍ਰਤਾਪ ਨਗਰ, ਬਿਸ਼ਨ ਨਗਰ, ਘੇਰ ਸੋਢੀਆਂ, ਵਿਕਾਸ ਕਲੋਨੀ, ਅਰਬਨ ਅਸਟੇਟ ਫੇਜ ਇਕ ਅਤੇ ਦੋ, ਜੋਗਿੰਦਰ ਨਗਰ, ਗੁਰੂ ਨਾਨਕ ਨਗਰ, ਜਨਰਲ ਚੰਦਾ ਸਿੰਘ ਕਲੋਨੀ, ਅਨੰਦ ਨਗਰ ਬੀ ਤੋਂ 2-2, ਮੱਥੁਰਾ ਕਲੋਨੀ, ਅਨਾਜ ਮੰਡੀ, ਧੀਰੁ ਨਗਰ, ਰੋਜ ਐਵੀਨਿਉ, ਐੱਸਐੱਸਟੀ ਕਲੋਨੀ, ਬਾਜਵਾ ਕਲੋਨੀ, ਪਿੱਪਲ ਵਾਲੀ ਗੱਲੀ, ਜੁਝਾਰ ਨਗਰ, ਮੋਤੀ ਬਾਗ,ਰਿਸ਼ੀ ਕਲੋਨੀ, ਨਿਉ ਬਸਤੀ ਬੰਡੁਗਰ, ਮਹਾਰਾਜਾ ਯਾਦਵਿੰਦਰਾ ਐਨਕਲੇਵ, ਗਿ੍ਡ ਕਲੋਨੀ, ਬਾਬੂ ਸਿੰਘ ਕਲੋਨੀ, ਅਨਾਰ ਦਾਣਾ ਚੋਂਕ, ਦਰਸ਼ਨ ਕਲੋਨੀ, ਪੰਜਾਬੀ ਬਾਗ, ਤੇਜ ਕਲੋਨੀ, ਪ੍ਰਰੀਤ ਨਗਰ, ਅਨੰਦ ਨਗਰ ਏ, ਤੱਫਜਲ ਪੁਰਾ, ਪ੍ਰਰੇਮ ਕਲੋਨੀ, ਨਿਉ ਸੂਲਰ, ਸਫਾਬਾਦੀ ਗੇਟ ਆਦਿ ਤੋਂ 1-1, ਨਾਭਾ ਦੇ ਵਿਸ਼ਕਰਮਾ ਕਲੋਨੀ ਤੋਂ 5, ਨਿਉ ਬਸਤੀ, ਠਠੇੜਿਆਂ ਮੁੱਹਲਾ ਤੋਂ 4-4, ਬਸੰਤਪੁਰਾ ਮੁਹੱਲਾ, ਆਸ਼ਾ ਰਾਮ ਕਲੋਨੀ, ਗੁਰੂ ਨਾਨਕ ਪੁਰਾ ਮੁਹੱਲਾ ਤੋਂ 3-3 ਅਤੇ ਭਾਈ ਕਾਹਨ ਸਿੰਘ ਕਲੋਨੀ ਤੋਂ 1 ਕੇਸ ਸਾਹਮਣੇ ਆਇਆ ਹੈ।

ਸਮਾਣਾ ਦੇ ਸਵੀਟਸ ਸ਼ਾਪ ਤੋਂ 7, ਕੰਨੂਗੋ ਮੁਹੱਲਾ ਤੋਂ 6, ਰਾਮ ਬਸਤੀ ਅਤੇ ਮਿਰਚ ਮੰਡੀ ਤੋਂ 2-2, ਢਿੱਲੋਂ ਕਲੋਨੀ ਅਤੇ ਦੁਰਗਾ ਕਲੋਨੀ ਤੋਂ ਇਕ-ਇਕ, ਰਾਜਪੁਰਾ ਦੇ ਮਹਿੰਦਰ ਗੰਜ ਅਤੇ ਰਾਜਪੁਰਾ ਤੋਂ 2-2, ਗੁਰੂ ਰਾਮ ਦਾਸ ਕਲੋਨੀ ਅਤੇ ਗਾਂਧੀ ਕਲੋਨੀ ਤੋਂ 1-1, ਪਾਤੜਾਂ ਤੋਂ 1, ਸਨੋਰ ਤੋਂ 1 ਅਤੇ 37 ਵੱਖ ਵੱਖ ਪਿੰਡਾਂ ਤੋਂ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਜਿਨ੍ਹਾਂ 'ਚ ਤਿੰਨ ਗਰਭਵਤੀ ਮਾਂਵਾ, ਦੋ ਸਿਹਤ ਕਰਮੀ ਅਤੇ ਗਿਆਰਾ ਪੁਲਿਸ ਕਰਮੀ ਵੀ ਸ਼ਾਮਲ ਹਨ।

Posted By: Sunil Thapa