ਪੰਜਾਬੀ ਜਾਗਰਣ ਪ੍ਰਤੀਨਿੱਧ, ਪਟਿਆਲਾ : ਜ਼ਿਲ੍ਹਾ ਪਟਿਆਲਾ 'ਚ ਕੋਰੋਨਾ ਨਾਲ ਹੋਰ ਇੱਕ ਬਜ਼ੁਰਗ ਨੇ ਦਮ ਤੋੜ ਦਿੱਤਾ ਹੈ। ਜਦੋਂਕਿ 142 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਪ੍ਰਰਾਪਤ ਹੋਈਆਂ 700 ਰਿਪੋਰਟਾਂ ਵਿਚੋਂ 142 ਨਵੇਂ ਪਾਜ਼ੇਟਿਵ ਕੇਸ ਮਿਲੇ ਹਨ। ਇਨ੍ਹਾ ਵਿਅਕਤੀਆਂ ਵਿਚ 2 ਗਰਭਵਤੀ ਅੌਰਤਾਂ, 2 ਪੁਲਿਸ ਮੁਲਾਜ਼ਮ ਤੇ 5 ਸਿਹਤ ਕਰਮਚਾਰੀ ਵੀ ਸ਼ਾਮਲ ਹਨ। ਪੀੜ੍ਹਤ ਵਿਅਕਤੀਆਂ ਨੂੰ ਸਿਹਤ ਵਿਭਾਗ ਦੀਆਂ ਗਾਇਡਲਾਇਨ ਅਨੁਸਾਰ ਹੋਮ ਕੁਆਰੰਟਾਇਨ, ਕੋਵਿਡ ਕੇਅਰ ਸੈਂਟਰ ਤੇ ਆਈਸੋਲੇਸ਼ਨ ਵਾਰਡ ਵਿਚ ਸ਼ਿਫ਼ਟ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜ਼ਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਇਨ੍ਹਾਂ ਪਾਜ਼ੇਟਿਵ ਕੇਸਾਂ ਵਿਚ ਸ਼ਹਿਰ ਪਟਿਆਲਾ ਦੇ 66, ਨਾਭਾ ਦੇ 19, ਰਾਜਪੁਰਾ ਦੇ 20, ਸਮਾਣਾ 8, 3 ਪਾਤੜਾਂ ਤੇ 36 ਵੱਖ-ਵੱਖ ਪਿੰਡਾਂ ਨਾਲ ਸਬੰਧਤ ਵਿਅਕਤੀ ਹਨ। ਪਟਿਆਲਾ ਦੇ ਬਾਜਵਾ ਕਲੋਨੀ ਤੋਂ ਪੰਜ,ਗੁਰੁ ਨਾਨਕ ਨਗਰ, ਸੋਢੀਆਂ ਸਟਰੀਟ ਅਤੇ ਮਾਰਕਲ ਕਲੋਨੀ ਤੋਂ ਚਾਰ-ਚਾਰ, ਗੁਰੁ ਰਾਮ ਦਾਸ ਨਗਰ ਤੋਂ ਤਿੰਨ, ਨਿਉ ਬੱਸਤੀ ਬੰਡੁਗਰ, ਮਹਿੰਦਰਾ ਕੰਪਲੈਕਸ, ਆਫੀਸਰ ਐਨਕਲੇਵ ਫੇਜ 2, ਅਰਬਨ ਅਸਟੇਟ ਫੇਜ 2,ਅਹਲੁਵਾਲੀਆਂ ਸਟਰੀਟ, ਖਾਲਸਾ ਕਾਲਜ ਕਲੋਨੀ, ਕਿੱਲਾ ਚੋਂਕ ਤੋਂ ਦੋ-ਦੋ, ਰਤਨ ਨਗਰ, ਪ੍ਰਰੇਮ ਨਗਰ, ਖਾਲਸਾ ਮੁੱਹਲਾ, ਦੀਪ ਨਗਰ, ਐਸ.ਬੀ.ਆਈ. ਬੈਂਕ,ਮਜੀਠੀਆ ਐਨਕਲੇਵ, ਮੁੱਹਲਾ ਪ੍ਰਰੈਮ ਚੰਦ, ਕੱਚਾ ਪਟਿਆਲਾ , ਅਮਨ ਬਾਗ, ਐਸ.ਐਸ.ਟੀ ਨਗਰ, ਲੱਕੜ ਮੰਡੀ, ਰਾਘੋ ਮਾਜਰਾ, ਏਕਤਾ ਨਗਰ, ਹੀਰਾ ਨਗਰ, ਮਹਾਰਾਜਾ ਯਾਦਵਿੰਦਰਾ ਐਨਕਲੇਵ, ਰੋਜ ਐਵੀਨਿਉ, ਗੁਰਮਤ ਐਨਕਲੇਵ, ਬਰਾਸ ਸਟਰੀਟ, ਅਜਾਦ ਨਗਰ, ਅੰਬੇ ਅਪਾਰਟਮੈਂਟ, ਅਜੀਤ ਨਗਰ, ਭੁਪਿੰਦਰਾ ਰੋਡ, ਪੁਲਿਸ ਲਾਈਨ , ਅਰਬਨ ਅਸਟੇਟ ਫੇਸ 1,ਿਢਲੋ ਕਲੋਨੀ , ਗੁਰਬਖਸ਼ ਕਲੋਨੀ, ਸ਼ਿਵਾਜੀ ਨਗਰ ਤੋਂ ਇੱਕ-ਇੱਕ, ਨਾਭਾ ਦੇ ਹੀਰਾ ਮੱਹਲ ਅਤੇ ਸ਼ਿਵਾ ਐਨਕਲੇਵ ਤੋਂ ਪੰਜ-ਪੰਜ, ਭੱਟਾ ਸਟਰੀਟ ਤੋਂ ਤਿੰਨ, ਮਲੇਨੀਅਨ ਸਟਰੀਟ, ਨਿਉ ਬੱਸਤੀ,ਆਪੋ ਆਪ ਸਟਰੀਟ, ਦੁੱਲਦੀ ਗੇਟ, ਕਰਤਾਰਪੁਰਾ ਮੁਹੱਲਾ, ਈ.ਐਸ.ਆਈ,ਗਿੱਲੀਅਨ ਸਟਰੀਟ ਤੋਂ ਇੱਕ-ਇੱਕ, ਰਾਜਪੁਰਾ ਦੇ ਅਮਰੀਕ ਕਲੋਨੀ ਤੋਂ ਸੱਤ, ਦਸ਼ਮੇਸ਼ ਕਲੋਨੀ ਤੋਂ ਤਿੰਨ, ਨੇੜੇ ਐਨ.ਟੀ.ਸੀ ਸਕੂਲ, ਗੁਰੂ ਨਾਨਕ ਨਗਰ, ਮਹਿੰਦਰਾ ਗੰਜ, ਅਨੰਦ ਕਲੋਨੀ, ਕੇ.ਐਸ.ਐਮ.ਰੋਡ, ਰਾਜਪੁਰਾ, ਦੁਰਗਾ ਮੰਦਰ, ਪੁਰਾਣਾ ਰਾਜਪੁਰਾ, ਰਾਜਪੁਰਾ ਤੋਂ ਇੱਕ-ਇੱਕ, ਸਮਾਣਾ ਦੇ ਪ੍ਰਤਾਪ ਕਲੋੋਨੀ ਤੋਂ ਦੋ, ਘੜਾਮਾ ਪੱਤੀ, ਅਰੋੜਾ ਹਸਪਤਾਲ, ਵੜੈਚ ਕਲੋਨੀ, ਮਹਾਂਵੀਰ ਸਟਰੀਟ, ਅਮਾਮਗੜ ਮੁੱਹਲਾ,ਇੰਦਰਾ ਪੁਰੀ ਤੋਂ ਇੱਕ ਇੱਕ, ਪਾਤੜਾਂ ਦੇ ਵਾਰਡ ਨੰਬਰ 10, ਵਾਰਡ ਨੰਬਰ 5 ਅਤੇ ਗੁਰੁ ਨਾਨਕ ਮੁੱਹਲਾ ਤੋਂ ਇੱਕ ਇੱਕ ਅਤੇ 26 ਵੱਖ ਵੱਖ ਪਿੰਡਾਂ ਤੋਂ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਜਿਹਨਾਂ ਵਿਚ ਪੰਜ ਹੈਲਥ ਕੇਅਰ ਵਰਕਰ, ਇੱਕ ਗਰਭਵੱਤੀ ਅੋਰਤ ,ਦੋ ਪੁਲਿਸ ਕਰਮੀ ਵੀ ਸ਼ਾਮਲ ਹਨ।ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਇੱਕ ਹੋਰ ਕੋਵਿਡ ਪੋਜਟਿਵ ਮਰੀਜ ਦੀ ਮੋਤ ਹੋ ਗਈ ਹੈ ਜਿਸ ਨਾਲ ਜਿਲੇ ਵਿਚ ਕੋਵਿਡ ਪੋਜਟਿਵ ਮਰੀਜਾ ਦੀ ਗਿਣਤੀ ਹੁਣ 47 ਹੋ ਗਈ ਹੈ ਉਹਨਾਂ ਦੱਸਿਆਂ ਕਿ ਪਟਿਆਲਾ ਦੇ ਆਰਿਆ ਸਮਾਜ ਇਲਾਕੇ ਵਿਚ ਰਹਿਣ ਵਾਲਾ 70 ਸਾਲਾ ਕੋਵਿਡ ਪੋਜਟਿਵ ਬਜੁਰਗ ਜੋ ਕਿ ਸ਼ੁਗਰ ਅਤੇ ਹਾਈਪਰੇੈਂਸਨ ਦਾ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ, ਦੀ ਅੱਜ ਇਲਾਜ ਦੋਰਾਣ ਹਸਪਤਾਲ ਵਿੱਚ ਮੋਤ ਹੋ ਗਈ ਹੈ।

-----

49 ਹਜ਼ਾਰ 815 ਸੈਂਪਲਾਂ 'ਚੋਂ 2577 ਪਾਜ਼ੇਟਿਵ

ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 49815 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 2577 ਕੋਵਿਡ ਪੋਜਟਿਵ, 45533 ਨੈਗਟਿਵ ਅਤੇ ਲੱਗਭਗ 1565 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।