ਅਸ਼ਵਿੰਦਰ ਸਿੰਘ, ਬਨੂੜ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਦਸਵੀਂ ਸ਼ੇ੍ਣੀ ਦੇ ਨਤੀਜਿਆਂ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਣਕਪੁਰ ਦੀ ਵਿਦਿਆਰਥਣ ਹਰਪ੍ਰਰੀਤ ਕੌਰ ਪੁੱਤਰੀ ਗੁਰਦੀਪ ਸਿੰਘ ਮੈਰਿਟ 'ਚ ਆਈ ਹੈ। ਬੋਰਡ ਵੱਲੋਂ ਐਲਾਨੀ ਮੈਰਿਟ 'ਚ ਉਸ ਨੇ 650 'ਚੋਂ 630 ਅੰਕ ਹਾਸਲ ਕਰ ਕੇ 14ਵਾਂ ਰੈਂਕ ਹਾਸਿਲ ਕੀਤਾ ਹੈ। ਪਿੰਡ ਨਿਆਮਤਪੁਰ ਦੀ ਵਸਨੀਕ ਹਰਪ੍ਰਰੀਤ ਕੌਰ ਸਾਧਾਰਨ ਕਿਸਾਨ ਪਰਿਵਾਰ ਨਾਲ ਸਬੰਧਿਤ ਹੈ। ਇਨੀਂ ਦਿਨੀਂ ਉਹ ਮਾਣਕਪੁਰ ਦੇ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਪਲੱਸ ਵਨ ਦੇ ਮੈਡੀਕਲ ਗਰੁੱਪ ਦੀ ਵਿਦਿਆਰਥਣ ਹੈ। ਹਰਪ੍ਰਰੀਤ ਨੇ ਦੱਸਿਆ ਕਿ ਉਹ ਐਮਬੀਬੀਐਸ ਡਾਕਟਰ ਬਣਨਾ ਚਾਹੁੰਦੀ ਹੈ। ਉਨਾਂ੍ਹ ਦੱਸਿਆ ਕਿ ਉਹ ਰੋਜ਼ਾਨਾ ਚਾਰ ਵਜੇ ਸਵੇਰੇ ਉੱਠ ਕੇ ਰਾਤ ਨੂੰ ਦਸ ਵਜੇ ਤੱਕ ਜ਼ਿਆਦਾ ਸਮਾਂ ਪੜਾਈ ਉੱਤੇ ਹੀ ਲਾਉਂਦੀ ਹੈ ਤੇ ਉਸ ਨੇ ਅੱਜ ਤੱਕ ਕਦੇ ਵੀ ਟਿਊਸ਼ਨ ਨਹੀਂ ਪੜ੍ਹੀ। ਉਨਾਂ੍ਹ ਦੱਸਿਆ ਕਿ ਉਸ ਦਾ ਦਾਦਾ ਸੁਰਜੀਤ ਸਿੰਘ ਸੋਹੀ, ਦਾਦੀ ਗੁਰਮੇਲ ਕੌਰ, ਪਿਤਾ ਗੁਰਦੀਪ ਸਿੰਘ ਅਤੇ ਮਾਂ ਬਲਜਿੰਦਰ ਕੌਰ ਉਸ ਨੂੰ ਪੜਾਈ ਲਈ ਬਹੁਤ ਜ਼ਿਆਦਾ ਸਹਿਯੋਗ ਦਿੰਦੇ ਹਨ ਤੇ ਪੇ੍ਰਿਤ ਕਰਦੇ ਹਨ। ਉਸ ਨੇ ਕੰਨਿਆ ਸਕੂਲ ਦੀ ਪਿੰ੍ਸੀਪਲ ਮਨੀ ਵਸ਼ਿਸ਼ਟ, ਸਾਇੰਸ ਅਧਿਆਪਕਾ ਮਨਜੀਤ ਕੌਰ ਅਤੇ ਪਿੰ੍ਯਕਾ ਨੂੰ ਆਪਣੀ ਪ੍ਰਰਾਪਤੀ ਦਾ ਸਿਹਰਾ ਦਿੱਤਾ। ਸਕੂਲ ਦੇ ਸਟਾਫ਼ ਨੇ ਪਿੰ੍ਸੀਪਲ ਦੀ ਅਗਵਾਈ ਹੇਠ ਸਕੂਲ ਦੀ ਵਿਦਿਆਥਣ ਦੇ ਮੈਰਿਟ ਵਿੱਚ ਆਉਣ ਤੇ ਖੁਸ਼ੀ ਪ੍ਰਗਟ ਕਰਦਿਆਂ ਲੱਡੂ ਵੰਡੇ। ਰਾਜਪੁਰਾ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਵੀ ਮੈਰਿਟ ਵਿੱਚ ਆਈ ਵਿਦਿਆਰਥਣ ਹਰਪ੍ਰਰੀਤ ਕੌਰ ਅਤੇ ਉਸ ਦੇ ਮਾਪਿਆਂ ਨਾਲ ਫੋਨ ਤੇ ਗੱਲ ਕਰਕੇ ਇਸ ਪ੍ਰਰਾਪਤੀ ਲਈ ਵਧਾਈ ਦਿੱਤੀ। ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਵੀ ਆਪਣੇ ਪਿੰਡ ਦਾ ਨਾਂ ਰੋਸ਼ਨ ਕਰਨ ਵਾਲੀ ਹਰਪ੍ਰਰੀਤ ਦੇ ਘਰ ਆ ਕੇ ਉਸ ਨੂੰ ਵਧਾਈਆਂ ਦਿੱਤੀਆਂ।