ਵਰਮਾ/ਪੱਤਰ ਪ੍ਰੇਰਕ, ਕਾਠਗੜ੍ਹ/ਅੌੜ

ਇਲਾਕੇ ਵਿਚ ਅਪਰਾਧ ਜਾਰੀ ਹਨ। ਇਸੇ ਤਰ੍ਹਾਂ ਪੁਲਿਸ ਥਾਣਾ ਕਾਠਗੜ੍ਹ ਵਿਚ ਰੈਲਮਾਜਰਾ ਵਾਸੀ ਪਿ੍ਰੰਸ ਉਰਫ ਜੈਨ ਮਸੀਹ ਨੇ ਬਿਆਨ ਦਰਜ ਕਰਵਾਇਆ ਕਿ ਉਹ ਸਕੂਲ ਦੀ ਵੈਨ ਚਲਾਉਂਦਾ ਹੈ। ਬੀਤੇ ਦਿਨੀਂ ਜਦੋਂ ਉਹ ਵੈਨ ਖੜ੍ਹੀ ਕਰ ਕੇ ਘਰ ਜਾ ਰਿਹਾ ਸੀ। ਜਦੋਂ ਉਹ ਘਰ ਦਾ ਗੇਟ ਵੜਨ ਲੱਗਾ ਤਾਂ ਤਿੰਨ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ, ਜਿਸ ਦੀ ਕੁੱਟਮਾਰ ਕੀਤੀ। ਜ਼ਖਮੀ ਪਿ੍ਰੰਸ ਨੂੰ ਸਿਵਲ ਹਸਪਤਾਲ ਬਲਾਚੌਰ ਇਲਾਜ ਲਈ ਦਾਖਲ ਕਰਾਇਆ ਗਿਆ। ਪੁਲਿਸ ਥਾਣਾ ਕਾਠਗੜ੍ਹ ਅਧੀਨ ਚੌਕੀ ਆਂਸਰੋਂ ਦੇ ਏਐੱਸਆਈ ਰਾਮ ਸ਼ਾਹ ਨੇ ਮਾਮਲਾ ਦਰਜ ਕੀਤਾ ਹੈ।

ਇਵੇਂ ਹੀ ਪੁਲਿਸ ਥਾਣਾ ਅੌੜ ਵਿਚ ਪੈਂਦੇ ਘਟਾਰੋਂ ਵਾਸੀ ਅਮਰਜੀਤ ਸਿੰਘ ਪੁੱਤਰ ਕੇਹਰ ਦਾਸ ਨੇ ਬਿਆਨ ਦਰਜ ਕਰਵਾਇਆ ਕਿ ਉਹ ਪਲੰਬਰ ਕਾਰਪੇਂਟਰ ਦਾ ਕੰਮ ਕਰਦਾ ਹੈ ਅਤੇ ਆਪਣੀ ਦੁਕਾਨ ਦਾ ਸ਼ਟਰ ਚੁੱਕ ਕੇ ਅੰਦਰ ਸਮਾਨ ਰੱਖਣ ਲੱਗਾ ਤਾਂ ਹਰਪ੍ਰੀਤ ਸਿੰਘ, ਸੁਰਿੰਦਰ ਪਾਲ ਪੁੱਤਰ ਲਹਿਬਰ ਸਿੰਘ, ਲਹਿੰਬਰ ਸਿੰਘ ਪੁੱਤਰ ਅਮਰ ਚੰਦ, ਸਿਮਰਨਜੀਤ, ਹਰਮਨ ਪੁੱਤਰਾਨ ਮੱਖਣ ਸਿੰਘ, ਵਰਿੰਦਰ ਸਿੰਘ ਉਰਫ਼ ਸੀਪਾ ਪੁੱਤਰ ਸਤਨਾਮ ਵਾਸੀਆਨ ਘਟਾਰੋਂ, ਹੈਪੀ ਪੁੱਤਰ ਬਿਮਲਾ ਵਾਸੀ ਨੌਰਾ ਦੁਕਾਨ ਦੇ ਸਾਹਮਣੇ ਖੜੇ ਤਾਂ ਗਾਲੀ ਗਲੋਚ ਕਰਨ ਲੱਗ ਪਏ ਅਤੇ ਉਸ ਨਾਲ ਲੜਾਈ ਝਗੜਾ ਕੀਤਾ। ਏਐੱਸਆਈ ਦਵਿੰਦਰ ਸਿੰਘ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।