ਗੁਰਪ੫ੀਤ ਸਿੰਘ, ਕਾਦੀਆਂ

ਧੰਨ-ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਅਤੇ ਸਮੂਹ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਸ਼ਹੀਦੀ ਪੁਰਬ ਨੂੰ ਸਮਰਪਿਤ ਕਾਦੀਆਂ ਦੇ ਦਾਣਾ ਮੰਡੀ ਵਿਖੇ ਗਰੀਬ ਦਾ ਮੂੰਹ ਗੁਰੂ ਜੀ ਦੀ ਗੋਲਕ ਸੇਵਕ ਸਿੱਖ ਸੰਸਥਾ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਖੰਡ ਪਾਠ ੇਦੇ ਭੋਗ ਪਾਏ ਗਏ। ਇਸ ਤੋਂ ਉਪਰੰਤ ਨਿਸ਼ਕਾਮ ਕੀਰਤਨੀ ਜਥਾ ਡਾ. ਸ਼ਿਵ ਸਿੰਘ ਗੁਰਦਾਸਪੁਰ ਵਾਲਿਆਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਤੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗਰੀਬ ਦਾ ਮੂੰਹ ਗੁਰੂ ਜੀ ਦੀ ਗੋਲਕ ਸੇਵਕ ਸਿੱਖ ਸੰਸਥਾ ਵੱਲੋਂ ਡਾ. ਸ਼ਿਵ ਸਿੰਘ ਨਿਸਕਾਮ ਕੀਰਤਨੀ ਜਥਾ ਗੁਰਦਾਸਪੁਰ ਵਾਲੇ ਅਤੇ ਸਮਾਜ ਸੇਵਾ ਸੰਸਥਾ ਠੀਕਰੀਵਾਲ ਦੇ ਪ੍ਰਧਾਨ ਹਰਪਿੰਦਰ ਸਿੰਘ ਠੀਕਰੀਵਾਲ, ਕਲਗੀਧਰ ਵੈੱਲਫੇਅਰ ਸੰਸਥਾ ਬਟਾਲਾ ਗੁਰਪ੍ਰੀਤ ਸਿੰਘ, ਬਾਬਾ ਜੀਵਨ ਸਿੰਘ ਜੀ ਜਥੇਬੰਦੀ ਹਰਪਿੰਦਰ ਸਿੰਘ ਭੰਗੂ, ਸਤਨਾਮ ਸਿੰਘ, ਜਤਿੰਦਰ ਸਿੰਘ, ਸਤਿਕਾਰ ਕਮੇਟੀ ਦੇ ਸੇਵਾਦਾਰ ਰਣਜੀਤ ਸਿੰਘ ਦਾ ਗੁਰੂ ਮਰਿਆਦਾ ਅਨੁਸਾਰ ਸਿਰੋਪਾ ਪਾ ਕੇ ਤੇ ਸਨਮਾਨ ਚਿੰਨ ਦੇ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰੂ ਜੀ ਦੇ ਨਾ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ।