ਗੁਰਦਾਸਪੁਰ ਵਾਸੀਆਂ ਲਈ ਵੱਡੀ ਸਹੂਲਤ: 3 ਤੋਂ 5 ਜੂਨ ਤਕ ਡੀਸੀ ਦਫ਼ਤਰ ਵਿਖੇ ਤਾਇਨਾਤ ਰਹੇਗੀ 'ਪਾਸਪੋਰਟ ਮੋਬਾਈਲ ਵੈਨ'
ਪਾਸਪੋਰਟ ਅਧਿਕਾਰੀਆਂ ਦੱਸਿਆ ਕਿ ਇਹ ਪਾਸਪੋਰਟ ਸੇਵਾ ਆਰ.ਪੀ.ਓ ਮੋਬਾਈਲ ਵੈਨ ਮਿਤੀ 3 ਜੂਨ ਤੋਂ 05 ਜੂਨ 2026 ਤੱਕ ਡਿਪਟੀ ਕਮਿਸ਼ਨਰ ਦਫ਼ਤਰ, ਗੁਰਦਾਸਪੁਰ (ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ) ਵਿਖੇ ਉਪਲਬਧ ਰਹੇਗੀ। ਇਸ ਦੌਰਾਨ ਇਲਾਕੇ ਦੇ ਲੋਕ ਆਪਣੀਆਂ ਪਾਸਪੋਰਟ ਅਰਜ਼ੀਆਂ ਜਮ੍ਹਾਂ ਕਰਵਾ ਸਕਣਗੇ ਅਤੇ ਸਬੰਧਿਤ ਸੇਵਾਵਾਂ ਦਾ ਲਾਭ ਲੈ ਸਕਣਗੇ।
Publish Date: Wed, 27 May 2026 03:10 PM (IST)
Updated Date: Wed, 27 May 2026 03:12 PM (IST)
ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਵੱਲੋਂ ਗੁਰਦਾਸਪੁਰ ਵਿਖੇ ਪਾਸਪੋਰਟ ਸੇਵਾ ਆਰਪੀਓ ਮੋਬਾਈਲ ਵੈਨ ਤਾਇਨਾਤ
ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਨੇ ਗੁਰਦਾਸਪੁਰ ਅਤੇ ਨੇੜਲੇ ਇਲਾਕੇ ਦੇ ਵਸਨੀਕਾਂ ਨੂੰ ਆਪਣੀਆਂ ਪਾਸਪੋਰਟ ਅਰਜ਼ੀਆਂ ਜਮ੍ਹਾਂ ਕਰਾਉਣ ਵਿੱਚ ਸਹੂਲਤ ਦੇਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਡਿਪਟੀ ਕਮਿਸ਼ਨਰ ਦਫ਼ਤਰ ਗੁਰਦਾਸਪੁਰ ਵਿਖੇ ਆਪਣੀ ਪਾਸਪੋਰਟ ਸੇਵਾ ਆਰ.ਪੀ.ਓ ਮੋਬਾਈਲ ਵੈਨ ਤਾਇਨਾਤ ਕੀਤੀ ਜਾਣੀ ਹੈ।
ਪਾਸਪੋਰਟ ਅਧਿਕਾਰੀਆਂ ਦੱਸਿਆ ਕਿ ਇਹ ਪਾਸਪੋਰਟ ਸੇਵਾ ਆਰਪੀਓ ਮੋਬਾਈਲ ਵੈਨ ਮਿਤੀ 3 ਜੂਨ ਤੋਂ 05 ਜੂਨ 2026 ਤਕ ਡਿਪਟੀ ਕਮਿਸ਼ਨਰ ਦਫ਼ਤਰ, ਗੁਰਦਾਸਪੁਰ (ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ) ਵਿਖੇ ਉਪਲਬਧ ਰਹੇਗੀ। ਇਸ ਦੌਰਾਨ ਇਲਾਕੇ ਦੇ ਲੋਕ ਆਪਣੀਆਂ ਪਾਸਪੋਰਟ ਅਰਜ਼ੀਆਂ ਜਮ੍ਹਾਂ ਕਰਵਾ ਸਕਣਗੇ ਅਤੇ ਸਬੰਧਿਤ ਸੇਵਾਵਾਂ ਦਾ ਲਾਭ ਲੈ ਸਕਣਗੇ।
ਜੋ ਲੋਕ ਪਾਸਪੋਰਟ ਲਈ ਅਰਜ਼ੀ ਦੇਣਾ ਚਾਹੁੰਦੇ ਹਨ, ਉਹ ਔਨਲਾਈਨ ਅਰਜ਼ੀ ਫਾਰਮ ਭਰ ਕੇ ਅਤੇ ਅਧਿਕਾਰਤ ਪੋਰਟਲ www.passportindia.gov.in ਤੋਂ ਮੁਲਾਕਾਤਾਂ ਬੁੱਕ ਕਰਕੇ ਇਸ ਸਹੂਲਤ ਦਾ ਲਾਭ ਉਠਾ ਸਕਦੇ ਹਨ।