ਗੁੱਡਵਿਲ ਸਕੂਲ ’ਚ ਪਲੇਅ ਪੈਨ ਦੇ ਬੱਚਿਆਂ ਦੇ ਮਨੋਰੰਜਨ ਗਤੀਵਿਧੀਆਂ ਕਰਵਾਈਆਂ
ਗੁੱਡਵਿਲ ਸਕੂਲ ’ਚ ਪਲੇਅ ਪੈਨ ਦੇ ਬੱਚਿਆਂ ਦੇ ਮਨੋਰੰਜਨ ਗਤੀਵਿਧੀਆਂ ਕਰਵਾਈਆਂ
Publish Date: Sun, 16 Nov 2025 04:27 PM (IST)
Updated Date: Sun, 16 Nov 2025 04:29 PM (IST)
ਸੁਖਦੇਵ ਸਿੰਘ, ਪੰਜਾਬੀ ਜਾਗਰਣ ਬਟਾਲਾ : ਗੁੱਡਵਿਲ ਇੰਟਰਨੈਸ਼ਨਲ ਸਕੂਲ ਢੱਡਿਆਲਾ ਨੱਤ ਸੀਬੀਐੱਸਈ ਵਿਖੇ ਪਲੇਅ ਪੈਨ ਕਲਾਸਾਂ ਲਈ ਬਹੁਤ ਸਾਰੀਆਂ ਕਲਾਤਮਿਕ ਅਤੇ ਖੇਡਾਂ ਰਾਹੀਂ ਸਿੱਖਿਅਤ ਗਤੀਵਿਧੀਆਂ ਚੱਲ ਰਹੀਆਂ ਹਨ। ਇਥੇ ਬਹੁਤ ਹੀ ਵਧੀਆ ਵਾਤਾਵਰਨ ਤੇ ਆਧੁਨਿਕ ਇਨਫਰਾਸਟ੍ਰਕਚਰ ਦੁਬਾਰਾ ਲਰਨਿੰਗ ਗੇਮਾਂ ਰਾਹੀ ਸਿੱਖਿਆ ਦਿੱਤੀ ਜਾਂਦੀ ਹੈ। ਇਹਨਾਂ ਗਤੀਵਿਧੀਆਂ ਵਿੱਚ ਵਿਦਿਆਰਥੀ ਬਹੁਤ ਹੀ ਡੂੰਗੀ ਦਿਲਚਸਪੀ ਲੈ ਰਹੇ ਹਨ। ਇਸ ਸਾਲ ਪਲੇਅ ਪੈਨ ਵਿਦਿਆਰਥੀਆਂ ਲਈ ਨਵੀਨਤਮ ਫਰਨੀਚਰ ਵੀ ਲਿਆਂਦਾ ਗਿਆ ਹੈ। ਪਲੇਅ ਪੈਨ ਦੇ ਬਹੁਤ ਹੀ ਟਰੇਡ ਤੇ ਸੁਲਝੇ ਹੋਏ ਅਧਿਆਪਕ ਅਰਸ਼ਦੀਪ ਕੌਰ ਨਵੀਂ ਸਿੱਖਿਆ ਨੀਤੀ ਦੇ ਅਨੁਸਾਰ ਬਹੁਤ ਹੀ ਵਧੀਆ ਢੰਗ ਨਾਲ ਵੱਖ-ਵੱਖ ਕਲਾਤਮਕ ਵਿਧੀ ਰਾਹੀਂ ਮਨੋਰੰਜਨ ਸਿੱਖਿਆ ਦੇ ਕੇ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰ ਰਹੇ ਹਨ। ਪਲੇਅ ਪੈਨ ਵਿੰਗ ਵਿੱਚ ਮੈਜਿਕ ਖਿਲੋਨਾ ਕਾਰ, ਸਵਿੰਗ ਸਲਾਈਡ, ਜੰਪਰ ਮਾਈਂਡ ਗੇਮ ਤੇ ਹੋਰ ਬਹੁਤ ਸਾਰੇ ਲਰਨਿੰਗ ਗੇਮਾਂ ਆਦਿ ਹਨ। ਗੁੱਡਵਿਲ ਸਕੂਲ ਪ੍ਰੀ ਨਰਸਰੀ ਵਿੰਗ ਦੇ ਮਾਪਿਆਂ ਤੇ ਬੱਚਿਆਂ ਦੀ ਪਹਿਲੀ ਪਸੰਦ ਬਣ ਰਿਹਾ ਹੈ।