ਦੇਸ਼ ਦੀ ਸੇਵਾ ਕਰਨ ਤੋਂ ਸਿੱਧੀ ਬਿਜਾਈ ਕਰ ਰਿਹਾ ਹੈ ਸੇਵਾਮੁਕਤ ਫੌਜੀ ਅਪਰ ਅਪਾਰ ਸਿੰਘ
ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਫ਼ਲਦਾਰ ਪੌਦੇ ਅਤੇ ਬਿਨਾਂ ਅੱਗ ਤੋਂ ਸਿੱਧੀ ਬਿਜਾਈ
Publish Date: Sun, 16 Nov 2025 04:27 PM (IST)
Updated Date: Sun, 16 Nov 2025 04:29 PM (IST)

ਮਹਿੰਦਰ ਸਿੰਘ ਅਰਲੀਭੰਨ,ਪੰਜਾਬੀ ਜਾਗਰਣ ਕਲਾਨੌਰ: ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਗਏ ਉਪਦੇਸ਼ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਤੇ ਅਮਲ ਕਰਦਿਆਂ ਹੋਇਆਂ ਫੌਜ ਵਿੱਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਤੋਂ ਬਾਅਦ ਸੇਵਾ ਮੁਕਤੀ ਉਪਰੰਤ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਵੱਖ-ਵੱਖ ਕਿਸਮਾਂ ਦੇ ਫ਼ਲਦਾਰ ਬੂਟਿਆਂ ਨੂੰ ਲਗਾਉਣ ਅਤੇ ਕਣਕ ਦਾ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਬਿਨਾਂ ਹੀ ਖੇਤੀ ਕਰ ਰਿਹਾ ਹੈ ਸੇਵਾ ਮੁਕਤ ਫੌਜੀ ਅਪਰ ਅਪਾਰ ਸਿੰਘ ਅੱਪੀ। ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਵਡਾਲਾ ਬਾਂਗਰ ਦੇ ਸੇਵਾ ਮੁਕਤ ਫੌਜੀ ਅਪਰ ਅਪਾਰ ਸਿੰਘ ਨੇ ਦੱਸਿਆ ਕਿ ਉਹ ਫੌਜ ਵਿੱਚੋਂ ਨਵੰਬਰ 2018 ਵਿੱਚ ਸੇਵਾ ਮੁਕਤੀ ਤੋਂ ਬਾਅਦ 9 ਨਵੰਬਰ 2019 ਨੂੰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਦਿਹਾੜੇ ਮੌਕੇ ਉਸ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਪਿੰਡ ਪੱਧਰ ਤੇ ਬੂਟੇ ਲਗਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਤੇ ਚਲਦਿਆਂ ਹੋਇਆ ਉਸ ਵੱਲੋਂ ਪਿੰਡ ਵਡਾਲਾ ਬਾਂਗਰ ਵਿਖੇ ਬਣਾਈ ਗਈ ਗੁਰੂ ਨਾਨਕ ਬਗੀਚੀ ਅਤੇ ਗੁਰੂ ਤੇਗ ਬਹਾਦਰ ਬਗੀਚੀ ਵਿੱਚ ਵਧੀਆ ਕਿਸਮਾਂ ਦੇ 150 ਕੀਮਤੀ ਬੂਟੇ ਲਗਾਏ ਗਏ ਸਨ। ਉਸ ਨੇ ਦੱਸਿਆ ਕਿ ਉਸ ਵੱਲੋਂ ਹਰ ਸਾਲ ਪ੍ਰਾਈਵੇਟ ਨਰਸਰੀ ਵਿਚੋਂ ਕੀਮਤੀ ਵਧੀਆ ਕਿਸਮਤ ਦੇ ਵੀ ਬੂਟੇ ਲਗਾਏ ਜਾਂਦੇ ਹਨ ਜਿਨਾਂ ਵਿੱਚੋਂ ਹਰ ਸਾਲ 10 ਤੋਂ 15 ਬੂਟੇ ਹੀ ਚੱਲਦੇ ਹਨ ਜਦਕਿ ਬਾਕੀ ਬੂਟੇ ਮਰ ਜਾਂਦੇ ਹਨ। ਅਪਰ ਅਪਾਰ ਨੇ ਦੱਸਿਆ ਕਿ ਉਸ ਵੱਲੋਂ ਪਿਛਲੇ ਸਮੇਂ ਦੌਰਾਨ ਗੁਰੂ ਨਾਨਕ ਬਗੀਚੀ ਵਿੱਚ ਲਗਾਏ ਕਿੰਨੂ ਦੇ ਵਧੀਆ ਕਿਸਮ ਦੇ ਬੂਟੇ ਜਿਨਾਂ ਵਿੱਚੋਂ ਪੰਜ ਦੇ ਕਰੀਬ ਬੂਟੇ ਗਲ ਗਲ ਖੱਟੇ ਤੇ ਨਿਕਲੇ ਹਨ ਜਿਨ੍ਹਾਂ ਦੀ ਕਟਾਈ ਕਰਕੇ ਹੁਣ ਮੁੜ ਵਧੀਆ ਕਿਸਮ ਦੇ ਬੂਟੇ ਲਗਾਏ ਜਾਣਗੇ। ਇਸ ਤੋਂ ਇਲਾਵਾ ਉਸ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਡੇਰਾ ਬਾਬਾ ਨਾਨਕ ਵਿੱਚ ਵੀ ਵਧੀਆ ਕਿਸਮਤ ਤੇ ਕੀਮਤੀ 25 ਫਲਦਾਰ ਬੂਟੇ ਲਗਾਏ ਹਨ ਅਤੇ ਆਪਣੇ ਖੇਤਾਂ ਵਿੱਚ ਵੀ ਵੱਡੇ ਪੱਧਰ ਤੇ ਫਲ ਦਰ ਬੂਟੇ ਲਗਾਏ ਹੋਏ ਹਨ। ਉਸ ਨੇ ਦੱਸਿਆ ਕਿ ਉਸ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਦਿਹਾੜੇ ਮੌਕੇ ਵਡਾਲਾ ਬਾਂਗਰ ਵਿਖੇ ਬਣਾਈ ਗਈ ਗੁਰੂ ਨਾਨਕ ਬਗੀਚੀ ਵਿੱਚ ਲਗਾਏ ਗਏ ਅੰਬਾਂ ਦੇ ਬੂਟੇ ਵਧੀਆ ਫ਼ਲ ਦੇ ਰਹੇ ਹਨ। ਪੁਲਿਸ ਨੇ ਦੱਸਿਆ ਕਿ ਹੁਣ ਤੱਕ ਉਸ ਨੇ 250 ਵਧੀਆ ਕਿਸਮ ਦੇ ਫ਼ਲਦਾਰ ਬੂਟਿਆਂ ਨੂੰ ਪਾਲਿਆ ਹੈ। ਉਸ ਨੇ ਪ੍ਰਣ ਕੀਤਾ ਹੋਇਆ ਹੈ ਕਿ ਉਹ ਹਰ ਸਾਲ 20 ਬੂਟੇ ਵੱਖ-ਵੱਖ ਵਧੀਆ ਕਿਸਮਾਂ ਦੇ ਲਗਾ ਕੇ ਉਹਨਾਂ ਦਾ ਪਾਲਣ ਪੋਸ਼ਣ ਕਰੇਗਾ। ਉਸ ਨੇ ਦੱਸਿਆ ਕਿ 15 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਆਲੂ ਬਖਾਰੇ ਦੇ ਬੂਟੇ ਲਗਾਉਣ ਦਾ ਢੁਕਵਾਂ ਸਮਾਂ ਹੈ ਅਤੇ ਇਸ ਮੌਸਮ ਵਿੱਚ ਉਹ ਆਲੂ ਬੁਖਾਰੇ ਦੇ ਬੂਟੇ ਲਗਾਵੇਗਾ। ਅਪਰ ਅਪਾਰ ਨੇ ਦੱਸਿਆ ਕਿ ਜਿੱਥੇ ਉਹ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਫ਼ਲਦਾਰ ਹਾਈਬਰਿਡ ਅਤੇ ਵੱਖ-ਵੱਖ ਪੁਰਾਤਨ ਦੇਸੀ ਕਿਸਮ ਦੇ ਫਲਦਾਰ ਬੂਟੇ ਲਗਾ ਰਿਹਾ ਹੈ ਉੱਥੇ ਪਿਛਲੇ ਤਿੰਨ ਸਾਲਾਂ ਤੋਂ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਈ। ਉਸਨੇ ਦੱਸਿਆ ਕਿ ਉਹ ਹਰ ਸਾਲ ਆਪਣੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਤੋਂ ਇਲਾਵਾ ਪਰਾਲੀ ਨੂੰ ਖੇਤਾਂ ਵਿੱਚ ਨਸ਼ਟ ਕਰਕੇ ਕਣਕ ਅਤੇ ਝੋਨੇ ਦੀ ਬਿਜਾਈ ਕਰ ਰਿਹਾ ਹੈ।