ਚੋਣ ਪ੍ਰਚਾਰ 'ਚ ਸੱਭਿਆਚਾਰਕ ਰੰਗ: ਵਾਰਡ ਨੰ. 14 'ਚ 'ਆਪ' ਉਮੀਦਵਾਰ ਸ਼ਾਰਦਾ ਸਹਿਦੇਵ ਨੇ ਕੱਢੀ 'ਜਾਗੋ'; ਵੋਟਰਾਂ ਦੇ ਦਿਲ ਜਿੱਤਣ ਲਈ ਅਪਣਾਇਆ ਅਨੋਖਾ ਤਰੀਕਾ
ਨਗਰ ਨਿਗਮ ਚੋਣਾਂ ਬਟਾਲਾ ਸਬੰਧੀ ਲੋਕਾਂ ਵਿੱਚ ਵਿਆਹ ਵਰਗਾ ਮਾਹੌਲ ਹੈ ਅਤੇ ਸ਼ਹਿਰ ਅੰਦਰ ਵਿਕਾਸ ਕਾਰਜਾਂ ਨੂੰ ਹੋਰ ਹੁਲਾਰਾ ਦੇਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਵਾਰਡਾਂ ਦੇ ਵਸਨੀਕ ਪੱਬਾਂ ਭਾਰ ਹਨ। ਇਸੇ ਲੜੀ ਤਹਿਤ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਵਿੱਚ ਚੋਣਾਂ ਨੂੰ ਲੋਕਤੰਤਰ ਦੇ ਤਿਉਹਾਰ ਵਾਂਗੂ ਮਨਾ ਕੇ ਵਾਰਡ ਨੰ. 14 ਦੇ ਆਪ ਉਮੀਦਵਾਰ ਸ਼ਾਰਦਾ ਸਹਿਦੇਵ ਨੇ ਮਿਸਾਲ ਕਾਇਮ ਕੀਤੀ ਹੈ, ਜਿਸਦੇ ਚਲਦਿਆਂ ਉਨ੍ਹਾਂ ਵਲੋਂ ਵਾਰਡ ਨੰ.14 ਵਿੱਚ ਜਾਗੋ ਕੱਢੀ ਗਈ, ਜਿਸ ਵਿੱਚ ਮਹਿਲਾਵਾਂ ਅਤੇ ਬੱਚਿਆਂ ਨੇ ਵੀ ਇਸ ਜਾਗੋ ਵਿੱਚ ਵਧ ਚੜ੍ਹ ਕੇ ਹਿੱਸਾ ਪਾਇਆ ਹੈ।
Publish Date: Sun, 24 May 2026 04:18 PM (IST)
Updated Date: Sun, 24 May 2026 04:47 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ: ਨਗਰ ਨਿਗਮ ਚੋਣਾਂ ਬਟਾਲਾ ਸਬੰਧੀ ਲੋਕਾਂ ਵਿੱਚ ਵਿਆਹ ਵਰਗਾ ਮਾਹੌਲ ਹੈ ਅਤੇ ਸ਼ਹਿਰ ਅੰਦਰ ਵਿਕਾਸ ਕਾਰਜਾਂ ਨੂੰ ਹੋਰ ਹੁਲਾਰਾ ਦੇਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਵਾਰਡਾਂ ਦੇ ਵਸਨੀਕ ਪੱਬਾਂ ਭਾਰ ਹਨ। ਇਸੇ ਲੜੀ ਤਹਿਤ ਵਿਧਾਇਕ ਸ਼ੈਰੀ ਕਲਸੀ ਦੀ ਅਗਵਾਈ ਵਿੱਚ ਚੋਣਾਂ ਨੂੰ ਲੋਕਤੰਤਰ ਦੇ ਤਿਉਹਾਰ ਵਾਂਗੂ ਮਨਾ ਕੇ ਵਾਰਡ ਨੰ. 14 ਦੇ ਆਪ ਉਮੀਦਵਾਰ ਸ਼ਾਰਦਾ ਸਹਿਦੇਵ ਨੇ ਮਿਸਾਲ ਕਾਇਮ ਕੀਤੀ ਹੈ, ਜਿਸਦੇ ਚਲਦਿਆਂ ਉਨ੍ਹਾਂ ਵਲੋਂ ਵਾਰਡ ਨੰ.14 ਵਿੱਚ ਜਾਗੋ ਕੱਢੀ ਗਈ, ਜਿਸ ਵਿੱਚ ਮਹਿਲਾਵਾਂ ਅਤੇ ਬੱਚਿਆਂ ਨੇ ਵੀ ਇਸ ਜਾਗੋ ਵਿੱਚ ਵਧ ਚੜ੍ਹ ਕੇ ਹਿੱਸਾ ਪਾਇਆ ਹੈ।
ਵਾਰਡ ਨੰ.14 ਦੇ ਆਪ ਉਮੀਦਵਾਰ ਸ਼ਾਰਦਾ ਸਹਿਦੇਵ ਨੇ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਵਲੋਂ ਬਟਾਲੇ ਵਿੱਚ ਕਰਵਾਏ ਗਏ ਵਿਕਾਸ ਅਤੇ ਅਗਲੇ ਸਮੇਂ ਵਿੱਚ ਕਰਵਾਏ ਜਾਣ ਵਾਲਿਆਂ ਕੰਮਾਂ ਅੱਗੇ ਵਿਰੋਧੀ ਪਾਰਟੀਆਂ ਕੋਲ ਕੋਈ ਜਵਾਬ ਨਹੀਂ ਹੈ। ਇਸ ਮੌਕੇ ਬੋਲਦਿਆਂ ਵਿਧਾਇਕ ਕਲਸੀ ਨੇ ਕਿਹਾ ਕਿ ਵਾਰਡ ਵਾਸੀ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਬਣਾਉਣ ਦਾ ਮਨ ਬਣਾਈ ਬੈਠੇ ਹਨ ਅਤੇ 26 ਮਈ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਵਿਕਾਸ ਕਾਰਜਾਂ ’ਤੇ ਮੋਹਰ ਲਾਉਣਗੇ।