ਪਠਾਨਕੋਟ: ਜੰਮੂ-ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਉੱਥੇ ਸੁਤੰਤਰਤਾ ਦਿਵਸ 'ਤੇ ਰਾਸ਼ਟਰੀ ਝੰਡਾ ਲਹਿਰਾÀਣ ਸਬੰਧੀ ਹੋਰ ਸੂਬਿਆਂ ਦੇ ਲੋਕਾਂ 'ਚ ਵੀ ਕਾਫ਼ੀ ਉਤਸ਼ਾਹ ਹੈ, ਪਰ ਇਸ ਦੌਰਾਨ ਉੱਥੇ ਰਾਸ਼ਟਰੀ ਝੰਡਾ ਲਹਿਰਾਉਣ ਜਾ ਰਹੇ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਸ੍ਰੀਨਗਰ 'ਚ ਸੁਤੰਤਰਤਾ ਦਿਵਸ 'ਤੇ ਰਾਸ਼ਟਰੀ ਝੰਡਾ ਲਹਿਰਾਉਣ ਜਾ ਰਹੇ ਸ਼ਿਵ ਸੈਨਾ ਸਮਾਜਵਾਦੀ ਨਾਮਕ ਸੰਗਠਨ ਨੂੰ ਰੋਕ ਦਿੱਤਾ ਗਿਆ। ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੀ ਹੱਦ ਤੋਂ ਪੁਲਿਸ ਨੇ ਵਾਪਸ ਮੋੜ ਦਿੱਤਾ। ਇਸ ਦੇ ਵਿਰੋਧ 'ਚ ਸੰਗਠਨ ਦੇ ਮੈਂਬਰਾਂ ਨੇ ਪ੍ਰਦਰਸ਼ਨ ਵੀ ਕੀਤਾ।

ਬੁੱਧਵਾਰ ਨੂੰ ਸ਼ਿਵ ਸੈਨਾ ਸਮਾਜਵਾਦੀ ਦੇ ਮੈਂਬਰ 15 ਅਗਸਤ ਨੂੰ ਸ੍ਰੀਨਗਰ 'ਚ ਰਾਸ਼ਟਰੀ ਝੰਡਾ ਲਹਿਰਾਉਣ ਦੇ ਉਦੇਸ਼ ਨਾਲ ਰਵਾਨਾ ਹੋਏ। ਉਹ ਹੱਥਾਂ 'ਚ ਤਿਰੰਗਾ ਲੈ ਕੇ ਮਾਧੋਪੁਰ ਨਾਕੇ ਤੋਂ ਅੱਗੇ ਲਖਨਪੁਰ ਨੇੜੇ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਸੁਰੱਖਿਆ ਦਾ ਲਿਹਾਜ਼ ਨਾਲ ਸੰਗਠਨ ਦੇ ਅਹੁਦੇਦਾਰਾਂ ਤੇ ਕਾਰਕੁਨਾਂ ਨੂੰ ਜੰਮੂ-ਕਸ਼ਮੀਰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਤੇ ਪੁਲਿਸ ਨੇ ਘਾਟੀ 'ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਵਾਪਸ ਘੱਲ ਦਿੱਤਾ

Posted By: Akash Deep