ਜੇਐੱਨਐੱਨ, ਪਠਾਨਕੋਟ : 15 ਸਾਲ ਛੋਟੇ ਬੇਟੀ ਦੇ ਜੇਠ ਨਾਲ ਵਿਆਹ ਰਚਾਉਣ 'ਤੇ ਪਰਿਵਾਰਕ ਮੈਂਬਰਾਂ ਨੇ ਵਿਰੋਧ ਕੀਤਾ ਤਾਂ ਔਰਤ ਸੁਰੱਖਿਆ ਲਈ ਅਦਾਲਤ ਪਹੁੰਚ ਗਈ। ਪਠਾਨਕੋਟ ਦੀ ਇਕ ਔਰਤ ਇਸ ਫ਼ੈਸਲੇ ਦਾ ਵਿਰੋਧ ਕਰਨਾ ਵੀ ਪਰਿਵਾਰਕ ਮੈਂਬਰਾਂ ਨੂੰ ਭਾਰੀ ਪੈਂਦਾ ਦਿਸ ਰਿਹਾ ਹੈ। ਆਪਣੇ ਨਵੇਂ ਪਤੀ ਤੇ ਆਪਣੀ ਸੁਰੱਖਿਆ ਸਬੰਧੀ ਔਰਤ ਨੇ ਅਦਾਲਤ 'ਚ ਅਰਜ਼ੀ ਦੇ ਕੇ ਅਪੀਲ ਕੀਤੀ ਹੈ। ਅਦਾਲਤ ਇਸ ਪਟੀਸ਼ਨ 'ਤੇ ਦੋ ਹਫ਼ਤੇ ਬਾਅਦ 31 ਅਕਤੂਬਰ ਨੂੰ ਸੁਣਵਾਈ ਕਰੇਗੀ।

ਪਠਾਨੋਕਟ ਦੇ ਖਾਨਪੁਰ ਦੀ ਇਕ 37 ਸਾਲਾ ਔਰਤ ਦੀ 18 ਸਾਲਾ ਧੀ ਨੇ ਗੁਰਦਾਸਪੁਰ ਦੇ ਇਕ ਨੌਜਵਾਨ ਨਾਲ ਛੇ ਮਹੀਨੇ ਪਹਿਲਾਂ ਪ੍ਰੇਮ ਵਿਆਹ ਕੀਤਾ ਸੀ ਜਿਸ ਨੂੰ ਪਰਿਵਾਰ ਨੇ ਜਿਵੇਂ-ਕਿਵੇਂ ਸਵੀਕਾਰ ਕਰ ਲਿਆ। ਪਰ ਇਸ ਦੌਰਾਨ ਬੇਟੀ ਦੇ ਪਤੀ ਦੇ ਵੱਡੇ ਭਰਾ ਦਾ ਪਠਾਨਕੋਟ 'ਚ ਆਉਣਾ-ਜਾਣਾ ਸ਼ੁਰੂ ਹੋ ਗਿਆ। 22 ਸਾਲ ਦੇ ਇਸ ਨੌਜਵਾਨ ਨਾਲ ਉਕਤ ਔਰਤ ਦੀ ਮਿੱਤਰਤਾ ਹੋ ਗਈ, ਜਿਹੜੀ ਬਾਅਦ 'ਚ ਪਿਆਰ 'ਚ ਤਬਦੀਲ ਹੋ ਗਈ।

ਪਹਿਲਾਂ ਤਾਂ ਪਰਿਵਾਰਕ ਮੈਂਬਰਾਂ ਇਸ ਗੱਲ ਦੀ ਭਿਣਕ ਨਾ ਲੱਗੀ। ਪਰ ਜਦੋਂ ਇਸ ਬਾਰੇ ਪਤਾ ਚੱਲਿਆ ਤਾਂ ਔਰਤ ਨੇ ਆਪਣੇ ਪ੍ਰੇਮ ਸਬੰਧਾਂ ਨੂੰ ਖੁੱਲ੍ਹ ਕੇ ਕਬੂਲ ਕੀਤਾ। ਸਥਿਤੀ ਅਜਿਹੀ ਹੋ ਗਈ ਕਿ ਔਰਤ ਨੇ ਬੀਤੀ ਸਤੰਬਰ 'ਚ ਹੀ ਆਪਣੇ ਪਤੀ ਤੋਂ ਤਲਾਕ ਲੈ ਲਿਆ ਤੇ ਦੋ ਅਕਤੂਬਰ ਨੂੰ ਆਪਣੇ ਤੋਂ 15 ਸਾਲ ਛੋਟੇ ਤੇ ਧੀ ਦੇ ਜੇਠ ਨਾਲ ਮੰਦਰ 'ਚ ਵਿਆਹ ਕਰ ਲਿਆ।

ਧੀ ਦੀ ਜੇਠਾਨੀ ਬਣਨ 'ਤੇ ਪਰਿਵਾਰਕ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਔਰਤ ਨੇ ਸੁਰੱਖਿਆ ਸਬੰਧੀ ਅਦਾਲਤ ਦਾ ਦਰਵਾਜ਼ਾ ਖੜਕਾਇਆ। ਹੁਣ ਇਹ ਔਰਤ ਆਪਣੇ ਨਵੇਂ ਪਤੀ ਨਾਲ ਰਹਿ ਰਹੀ ਹੈ। ਬੇਟੀ ਦੀ ਜੇਠਾਨੀ ਬਣਨ ਦੀ ਗੱਲ ਪਰਿਵਾਰਕ ਮੈਂਬਰਾਂ ਨੂੰ ਹਜ਼ਨ ਨਹੀਂ ਹੋ ਰਹੀ ਹੈ। ਔਰਤ ਆਪਣੇ ਗੁਰਦਾਸਪੁਰ ਨਿਵਾਸੀ ਪਰਿਵਾਰਕ ਮੈਂਬਰਾਂ ਤੇ ਭਰਾ ਤੋਂ ਖ਼ੁਦ ਨੂੰ ਖ਼ਤਰਾ ਦੱਸ ਰਹੀ ਹੈ। ਉਨ੍ਹਾਂ ਦੇ ਵਿਰੋਧ 'ਤੇ ਔਰਤ ਹੁਣ ਸੁਰੱਖਿਆ ਚਾਹੁੰਦੀ ਹੈ।

ਅਦਾਲਤੀ ਹੁਕਮ ਦੇ ਆਧਾਰ 'ਤੇ ਕਰਾਂਗੇ ਕਾਰਵਾਈ

ਇਸ ਸਬੰਧੀ ਜਦੋਂ ਐੱਸਐੱਸਪੀ ਦੀਪਕ ਹਿਲੋਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਟੀਸ਼ਨਰਾਂ ਨੇ ਸਿੱਧੀ ਅਦਾਲਤ 'ਚ ਪਟੀਸ਼ਨ ਪਾਈ ਹੈ। ਅਦਾਲਤ ਜਿਵੇਂ ਦੇ ਹੁਕਮ ਦੇਵੇਗੀ, ਪੁਲਿਸ ਉਸੇ ਦੇ ਆਧਾਰ 'ਤੇ ਕਾਰਵਾਈ ਕਰੇਗੀ।

Posted By: Seema Anand