ਆਰ. ਸਿੰਘ, ਪਠਾਨਕੋਟ : ਲਾਇਨਜ਼ ਕਲੱਬ ਪਠਾਨਕੋਟ ਵੱਲੋਂ ਪ੍ਰਧਾਨ ਰਾਜੀਵ ਖੋਸਲਾ ਐਮਜੇਐਫ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ। ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਗਵਰਨਰ ਜੀ.ਐਸ.ਸੇਠੀ ਮੌਜੂਦ ਸਨ। ਕਲੱਬ ਵੱਲੋਂ ਇੱਕ ਅਪਾਹਜ ਵਿਅਕਤੀ ਨੂੰ ਵੀਲ੍ਹਚੇਅਰ ਭੇਟ ਕੀਤੀ। ਜ਼ਿਲ੍ਹਾ ਗਵਰਨਰ ਜੀ.ਐਸ.ਸੇਠੀ ਨੇ ਲਾਇਨਜ਼ ਕਲੱਬ ਪਠਾਨਕੋਟ ਵੱਲੋਂ ਸਮਾਜ ਦੇ ਹਿੱਤ ਵਿਚ ਕੀਤੇ ਜਾ ਰਹੇ ਕੰਮਾਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਧਾਨ ਰਾਜੀਵ ਖੋਸਲਾ ਅਤੇ ਸੈਕਟਰੀ ਸਮੀਰ ਗੁਪਤਾ ਨੇ ਕਿਹਾ ਕਿ ਲਾਇਨਜ਼ ਕਲੱਬ ਪਠਾਨਕੋਟ ਇਸ ਸਾਲ ਮਨੁੱਖਤਾ ਦੀ ਸੇਵਾ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਣ ਲਈ ਪੂਰੀ ਕੋਸ਼ਿਸ਼ ਕਰੇਗਾ। ਇਸ ਲਈ ਵੱਧ ਤੋਂ ਵੱਧ ਪੋ੍ਜੈਕਟ ਲਗਾ ਕੇ ਲੋੜਵੰਦਾਂ ਅਤੇ ਬੇਸਹਾਰਾ ਲੋਕਾਂ ਦੀ ਸਹਾਇਤਾ ਕੀਤੀ ਜਾਏਗੀ। ਇਸ ਦੌਰਾਨ ਚੇਅਰਮੈਨ ਪੋ੍ਜੈਕਟ ਵਿਜੇ ਪਾਸੀ ਅਤੇ ਪੀਆਰਓ ਨਰਿੰਦਰ ਮਹਾਜਨ ਨੇ ਕਿਹਾ ਕਿ ਇਸ ਸਾਲ ਪ੍ਰਧਾਨ ਰਾਜੀਵ ਖੋਸਲਾ ਦੀ ਅਗਵਾਈ ਹੇਠ ਪੂਰੀ ਟੀਮ ਲੋੜਵੰਦਾਂ ਦੀ ਸੇਵਾ ਕਰਨ ਦੇ ਕੰਮ 'ਚ ਵੱਡੇ ਪੋ੍ਜੈਕਟ ਕਰੇਗੀ ਅਤੇ ਨਾਲ ਹੀ ਲੋਕਾਂ ਨੂੰ ਸਮਾਜ ਸੇਵਾ ਲਈ ਪੇ੍ਰਿਤ ਕਰੇਗੀ ਅਤੇ ਲਾਇਨਜ਼ ਕਲੱਬ ਨਾਲ ਵੀ ਜੁੜੇਗੀ। ਇਸ ਮੌਕੇ ਸੈਕਟਰੀ ਸਮੀਰ ਗੁਪਤਾ, ਕੈਸ਼ੀਅਰ ਹਰਜੀਤ ਸਿੰਘ, ਪੀਆਰਓ ਨਰਿੰਦਰ ਮਹਾਜਨ, ਜ਼ਿਲ੍ਹਾ ਪੀਆਰਓ ਸੰਜੀਵ ਗੁਪਤਾ, ਡੀਐੱਸਸੀ ਜਨਕ ਸਿੰਘ, ਐਨਐਸ ਵਾਲੀਆ ਸਰਨਜੀਤ ਸਿੰਘ, ਡਾ ਐਮਐਲ ਅਤਰੀ, ਰੋਜੀ ਵਾਲੀਆ, ਸੀਐੱਸ ਲਾਇਲਪੁਰੀ, ਰਾਕੇਸ ਅਗਰਵਾਲ, ਅਮਿਤ ਸਾਹਨੀ, ਤਿ੍ਲੋਕ ਸਿੰਗਾਰੀ, ਰਾਜੇਸ ਮਹਾਜਨ, ਅਸ਼ੋਕ ਬਾਂਬਾ ਆਦਿ ਮੌਜੂਦ ਸਨ।