ਪਠਾਨਕੋਟ : ਸ਼ਹਿਰ 'ਚ ਇਕ ਮਕਾਨ ਦੀ ਉਸਾਰੀ ਅਧੀਨ ਚਾਰਦੀਵਾਰੀ ਡਿੱਗ ਗਈ ਤੇ ਇਸ 'ਚ ਪੰਜ ਲੋਕ ਦੱਬ ਗਏ। ਦੋ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਰੂਪ ਤੋਂ ਜ਼ਖ਼ਮੀ ਹੋ ਗਏ। ਗੰਭੀਰ ਹਾਲਤ ਹੋਣ ਕਾਰਨ ਦੋ ਵਿਅਕਤੀਆਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਇਕ ਦਾ ਇਲਾਜ ਪਠਾਨਕੋਟ ਦੇ ਸਿਵਲ ਹਸਪਤਾਲ 'ਚ ਚੱਲ ਰਿਹਾ ਹੈ। ਇਹ ਲੋਕ ਚਾਰਦੀਵਾਰੀ ਨੂੰ ਪਲਸਤਰ ਕਰ ਰਹੇ ਸਨ। ਚਾਰਦੀਵਾਰੀ ਡਿੱਗਣ ਤੋਂ ਬਾਅਦ ਭਾਜੜ ਮੱਚ ਗਈ ਤੇ ਲੋਕਾਂ ਨੇ ਤਰੁੰਤ ਮਲਬੇ 'ਚ ਦੱਬੇ ਲੋਕਾਂ ਨੂੰ ਬਾਹਰ ਕੱਢਿਆ। ਦੋ ਮਜ਼ਦੂਰਾਂ ਪਠਾਨਕੋਟ ਦੇ ਲਮੀਨੀ ਨਿਵਾਸੀ ਤਿਲਕ ਰਾਜ ਤੇ ਛੱਤੀਸਗੜ੍ਹ ਦੇ ਬਗਰਵਾਂ ਨਿਵਾਸੀ ਪ੍ਰੇਮ ਨੇ ਮੌਕੇ 'ਤੇ ਦਮ ਤੋੜ ਦਿੱਤਾ।

ਘਟਨਾ ਸ਼ਹਿਰ ਦੇ ਵਿਸ਼ਨੂਨਗਰ ਖੇਤਰ 'ਚ ਹੋਈ। ਹਾਦਸਾ ਦੁਪਹਿਰ ਦੇ ਸਮੇਂ ਹੋਇਆ। ਜਾਣਕਾਰੀ ਮੁਤਾਬਿਕ ਦੋ ਰਾਜਮਿਸਤਰੀ ਤੇ ਤਿੰਨ ਮਜ਼ਦੂਰ ਇੱਥੇ ਮਕਾਨ ਦੀ ਚਾਰਦੀਵਾਰੀ ਦਾ ਨਿਰਮਾਣ ਕਰ ਰਹੇ ਸਨ। ਪੁਲਿਸ ਨੇ ਮੌਕੇ 'ਤੇ ਆ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹਾਦਸੇ ਨੂੰ ਲੈ ਕੇ ਜਾਣਕਾਰੀ ਲੈ ਰਹੀ ਹੈ।

Posted By: Amita Verma