ਪਠਾਨਕੋਟ, ਆਰ. ਸਿੰਘ : ਕੰਪਿਊਟਰ ਅਧਿਆਪਕ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਅਮਨਦੀਪ ਸਿੰਘ ਦੀ ਮਾਤਾ ਹਰਭਜਨ ਕੌਰ, ਜੋ ਬੀਤੇ ਦਿਨੀਂ ਦਿਲ ਦੀ ਧੜਕਣ ਰੁਕਣ ਕਰ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਹਿ ਨਿਵਾਸ ਅਰਜਨ ਨਗਰ ਅਨੰਦਪੁਰ ਰੋਡ ਵਿਖੇ ਪਾਏ ਗਏ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਸਰਾਂਈ ਮੁਹੱਲਾ ਪਠਾਨਕੋਟ ਵਿਖੇ ਹੋਈ। ਜਿੱਥੇ ਭਾਈ ਜਤਿੰਦਰਪਾਲ ਸਿੰਘ ਗਗਨ ਦੇ ਰਾਗੀ ਜੱਥੇ ਨੇ ਵਿਰਾਗਮਈ ਕੀਰਤਨ ਕੀਤਾ।
ਇਸ ਉਪਰੰਤ ਲੈਕਚਰਾਰ ਨਵਦੀਪ ਸਿੰਘ, ਅਮਰਜੀਤ ਸਿੰਘ ਸਾਹਨੀ ਅਤੇ ਅਮਨਦੀਪ ਸਿੰਘ ਨੇ ਮਾਤਾ ਹਰਭਜਨ ਕੌਰ ਦੇ ਜੀਵਨ 'ਤੇ ਚਾਨਣਾ ਪਾਇਆ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਗੌਰਮਿੰਟ ਟੀਚਰ ਯੂਨੀਅਨ, ਕੰਪਿਊਟਰ ਅਧਿਆਪਕ ਯੂਨੀਅਨ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ, ਵੱਖ-ਵੱਖ ਸਕੂਲਾਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਭੇਜੇ ਗਏ ਸ਼ੋਕ ਪੱਤਰ ਪੜ੍ਹੇ ਗਏ। ਇਸ ਮੌਕੇ ਡਿਪਟੀ ਡੀਈਓ ਡੀਜੀ ਸਿੰਘ, ਏਈਓ ਅਰੁਣ ਕੁਮਾਰ, ਡਿਪਟੀ ਕਮਾਂਡਰ ਵਿਸ਼ਾਲ ਜੋਸ਼ੀ, ਉਪ ਪ੍ਰਧਾਨ ਅਮਨ ਜੋਤੀ, ਬਿ੍ਜ ਰਾਜ, ਪਿੰ੍ਸੀਪਲ ਤਾਜ ਸਿੰਘ, ਪਿੰ੍ਸੀਪਲ ਸਵਤੰਤਰ ਕੁਮਾਰ, ਰਾਜੀਵ ਸਿੰਘ ਸੀਈਓ, ਸੁਰਿੰਦਰ ਕੁਮਾਰ ਬਿੱਲਾ ਕੌਂਸਲਰ, ਪ੍ਰਧਾਨ ਰਵੀ ਦੱਤ, ਬੋਧ ਰਾਜ, ਸਰਵਨ ਸਿੰਘ, ਪੁਨਪ੍ਰਰੀਤ ਕੌਰ, ਬਲਤੇਜ ਸਿੰਘ, ਸੁਪ੍ਰਰੀਤ, ਚਰਨਜੀਤ ਸਿੰਘ ਬੇਦੀ, ਸੰਤੋਸ਼ ਬੇਦੀ, ਅਮਰਜੀਤ ਸਿੰਘ ਬੇਦੀ, ਰਜਨੀਸ਼ ਕੁਮਾਰ, ਸੁਖਰਾਜ ਸਿੰਘ ਭਾਮ, ਵਿਕਾਸ ਰਾਏ, ਸ਼ੁਭਾਸ਼ ਚੰਦਰ, ਸਿਮਰਨਜੋਤ ਸਿੰਘ, ਅਮਿਤ ਸ਼ਰਮਾ, ਸੁਰੇਸ਼ ਕੁਮਾਰ, ਪਿੰ੍ਸੀਪਲ ਅਮਰਜੀਤ ਸਿੰਘ ਸੰਧੂ, ਸੇਵਾਮੁਕਤ ਪਿੰ੍ਸੀਪਲ ਰਣਜੀਤ ਸਿੰਘ, ਸੇਵਾਮੁਕਤ ਡੀਈਓ ਬਰਿੰਦਰ ਪਰਾਸ਼ਰ, ਰਜਿੰਦਰ ਸਿੰਘ, ਸੁਰਿੰਦਰ ਸਲਵਾਨ, ਬਲਬੀਰ ਕੌਰ, ਸਤ ਕੌਰ, ਪਵਨ ਕਾਲੀਆ, ਨੀਰਜ ਪਰਾਸ਼ਰ, ਮਨਜੀਤ ਸਿੰਘ, ਸੁਰਜੀਤ ਕੁਮਾਰ, ਸੁਮਨ ਕੁਮਾਰ, ਜੋਤੀ ਬਾਲਾ, ਜਸਬੀਰ ਕੌਰ, ਸਵਿਤਾ ਬਾਲੀ, ਹੈੱਡਮਾਸਟਰ ਕੇਵਲ ਕ੍ਰਿਸ਼ਨ, ਅਨਾਮਿਕਾ, ਰੋਮਿਕਾ, ਪਵਨ ਜੋਤੀ, ਸੰਜੀਵ ਕੁਮਾਰ, ਵਿਸ਼ਾਲ ਚੰਦ ਅਤੇ ਰਿਸ਼ਤੇਦਾਰਾਂ ਨੇ ਇਸ ਦੁੱਖ ਦੀ ਘੜੀ ਵਿਚ ਸਰਵਨ ਸਿੰਘ, ਪ੍ਰਧਾਨ ਅਮਨਦੀਪ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।