ਪੱਤਰ ਪੇ੍ਰਰਕ, ਪਠਾਨਕੋਟ : ਟ੍ਰੈਫਿਕ ਐਜੂਕੇਸ਼ਨ ਸੈੱਲ ਪਠਾਨਕੋਟ ਨੇ ਏਂਜਲਸ ਪਬਲਿਕ ਸਕੂਲ ਵਿਖੇ ਟ੍ਰੈਫਿਕ ਜਾਗਰੂਕਤਾ ਸੈਮੀਨਾਰ ਲਗਾਇਆ। ਇਸ ਦੌਰਾਨ ਸੈੱਲ ਦੇ ਇੰਚਾਰਜ ਏਐੱਸਆਈ ਪ੍ਰਦੀਪ ਕੁਮਾਰ ਨੇ ਵਿਦਿਆਰਥੀਆਂ ਤੇ ਸਟਾਫ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੜਕ ਕਿਨਾਰੇ ਪੈਦਲ ਚਲਦੇ ਸਮੇਂ ਹਮੇਸ਼ਾ ਫੁੱਟਪਾਥ 'ਤੇ ਹੀ ਚੱਲੋ। ਸੜਕ ਪਾਰ ਕਰਦੇ ਸਮੇਂ ਸਾਵਧਾਨੀ ਵਰਦੇ ਹੋਏ ਪਹਿਲਾਂ ਸੜਕ ਦੇ ਦੋਵੇਂ ਪਾਸੇ ਦੇਖੋ ਫਿਰ ਜੇਕਰ ਕੋਈ ਵਾਹਨ ਨਾ ਆ ਰਿਹਾ ਹੋਵੇ ਤਾਂ ਸੜਕ ਪਾਰ ਕਰੋਂ। ਉਥੇ ਜੋ ਵਿਦਿਆਰਥੀ ਸਾਈਕਲ ਦੇ ਸਕੂਲ ਆਉਂਦੇ ਹਨ ਉਹ ਵਿਦਿਆਰਥੀ ਸਾਈਕਲ ਸੜਕ ਦੇ ਵਿਚਕਾਰ ਚਲਾਉਣ ਦੀ ਬਜਾਏ ਸੜਕ ਦੇ ਕਿਨਾਰੇ 'ਤੇ ਚਲਾਉਣ। ਇਸ ਮੌਕੇ ਏਐੱਸਆਈ ਮਨਜੀਤ ਸਿੰਘ, ਪਿੰ੍. ਸ਼ਿਵਾਲਿਕਾ ਿਢੱਲੋਂ, ਸ਼ੀਤਲ, ਰਮਨ, ਈਸ਼ਾ ਮਹਾਜਨ ਆਦਿ ਹਾਜ਼ਰ ਸਨ।