ਸੁਰਿੰਦਰ ਮਹਾਜਨ ਪਠਾਨਕੋਟ : ਕੁਦਰਤ ਬੜੀ ਹੀ ਨਾਇਬ ਹੈ। ਕਈ ਵਾਰ ਕੁਦਰਤ ਅਜਿਹੇ ਕਾਰੇ ਕਰ ਜਾਂਦੀ ਹੈ ਜਿਸ 'ਤੇ ਯਕੀਨ ਕਰਨਾ ਖਾ ਹੁੰਦਾ ਹੈ। ਅਜਿਹਾ ਹੀ ਇਕ ਮਾਮਲਾ ਪਠਾਨਕੋਟ ਦੇ ਲਮਿਨੀ ਖੇਤਰ ਵਿਚ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਦੇ ਸਰਕਾਰੀ ਸਟੇਡੀਅਮ ਲਾਗੇ ਰਹਣ ਵਾਲਾ ਇਕ ਨੌਜਵਾਨ 22 ਮਈ ਨੂੰ ਘਰੋਂ ਲਾਪਤਾ ਹੋ ਗਿਆ। ਘਰ ਵਾਲਿਆਂ ਉਸ ਦੀ ਕਾਫੀ ਤਲਾਸ਼ ਕੀਤੀ। ਲੇਕਿਨ ਉਸ ਦਾ ਕੋਈ ਥਹੁ-ਪਤਾ ਨਹੀਂ ਲੱਗਿਆ ਤਾਂ ਘਰ ਵਾਲਿਆਂ ਉਸ ਦੀ ਗੁਮਸ਼ੁਦਗੀ ਦੀ ਰਿਪੋਰਟ ਪੁਲਿਸ ਕੋਲ ਦਰਜ ਕਰਵਾ ਦਿਤੀ। ਅੱਜ ਦੁਪਹਿਰ ਵੇਲੇ ਜਦੋਂ ਦੋ ਹੋਰ ਨੌਜਵਾਨ ਖੂਹ ਲਾਗੇ ਲੱਗੇ ਪਿੱਪਲ 'ਤੇ ਦੀਵਾ ਬਾਲਣ ਲਈ ਪੁੱਜੇ ਤਾਂ ਉਨ੍ਹਾਂ ਖੂਹ ਵਿਚੋਂ ਆਵਾਜ਼ਾਂ ਆਉਂਦੀਆਂ ਸੁਣਿਆਂ ਜਿਸ ਦੀ ਸੂਚਨਾ ਉਨ੍ਹਾਂ ਨੇ ਸਟੇਡੀਅਮ ਵਿਖੇ ਤੈਨਾਤ ਪੁਲਿਸ ਮੁਲਾਜ਼ਮਾਂ ਨੂੰ ਦਿੱਤੀ

ਡਿਊਟੀ 'ਤੇ ਹਾਜ਼ਰ ਏਐੱਸਆਈ ਰਾਮ ਚੰਦ ਨੇ ਸਾਥੀ ਪੁਲਿਸ ਕਰਮਚਾਰੀਆਂ ਸਮੇਤ ਹੋਰ ਲੋਕਾਂ ਨੂੰ ਨਾਲ ਲੈਕੇ ਖੂਹ ਵਿਚੋਂ ਨੌਜਵਾਨ ਨੂੰ ਬਾਹਰ ਕੱਢਿਆ। 27 ਸਾਲਾ ਨੌਜਵਾਨ ਦੀ ਪਹਿਚਾਣ ਅਰਜਨ ਵਾਸੀ ਲਮੀਨੀ ਵਜੋਂ ਹੋਈ ਹੈ। ਪੁਲਿਸ ਨੇ ਇਸਨੂੰ ਹਸਪਤਾਲ ਭੇਜ ਦਿੱਤਾ ਹੈ ਕਿਉਂਕਿ ਪੁਲਿਸ ਮੁਤਾਬਕ ਉਸ ਦੀ ਹਾਲਤ ਬਿਆਨ ਦੇਣ ਦੇ ਕਾਬਲ ਨਹੀਂ ਹੈ।

Posted By: Jagjit Singh