ਪੱਤਰ ਪ੍ਰਰੇਰਕ, ਪਠਾਨਕੋਟ : ਜ਼ਿਲ੍ਹਾ ਸਾਂਝ ਕੇÐਦਰ ਦੇ ਸਮੂਹ ਸਟਾਫ਼ ਵੱਲੋਂ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਗਊਸ਼ਾਲਾ ਰੋਡ ਦੇ ਆਲੇ-ਦੁਆਲੇ ਝੁੱਗੀਆਂ ਵਿੱਚ ਰਹਿੰਦੇ ਲੋੜਵੰਦ ਲੋਕਾਂ ਨੂੰ ਸਵੈਟਰ, ਜੈਕਟਾਂ ਅਤੇ ਕੰਬਲ ਵੰਡੇ ਗਏ। ਜ਼ਿਲ੍ਹਾ ਸਾਂਝ ਕੇਂਦਰ ਦੇ ਇੰਚਾਰਜ ਏ.ਐਸ.ਆਈ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਏ.ਡੀ.ਜੀ.ਪੀ ਕਮਿਊਨਿਟੀ ਅਫੇਅਰ ਅਤੇ ਐਸ.ਐਸ.ਪੀ ਪਠਾਨਕੋਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਰਦੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਲੋੜਵੰਦ ਲੋਕਾਂ ਨੂੰ ਸਵੈਟਰ, ਜੈਕਟਾਂ ਅਤੇ ਕੰਬਲ ਵੰਡੇ ਗਏ ਹਨ ਤਾਂ ਜੋ ਵੱਧ ਰਹੇ ਸੰਕਟ ਤੋÐ ਬਚਿਆ ਜਾ ਸਕੇ। ਸਰਦੀਆਂ ਦਾ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆÐ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਸਾਂਝ ਕੇÐਦਰ ਦਾ ਸਟਾਫ਼ ਭਵਿੱਖ ਵਿੱਚ ਵੀ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹੇਗਾ। ਇਸੇ ਤਰ੍ਹਾਂ ਸਾਂਝ ਕੇÐਦਰ ਦੇ ਮੈÐਬਰ ਵਿਜੇ ਪਾਸੀ ਅਤੇ ਡਾ.ਐਮ.ਐਲ ਅੱਤਰੀ ਨੇ ਇਸ ਨੇਕ ਕਾਰਜ ਲਈ ਐਸ.ਐਸ.ਪੀ ਪਠਾਨਕੋਟ ਅਤੇ ਜ਼ਿਲ੍ਹਾ ਸਾਂਝ ਕੇÐਦਰ ਦੇ ਸਟਾਫ਼ ਦੀ ਸ਼ਲਾਘਾ ਕਰਦਿਆÐ ਕਿਹਾ ਕਿ ਅਜਿਹੇ ਉਪਰਾਲਿਆÐ ਨਾਲ ਇਸ ਸਰਦੀ ਦੇ ਮੌਸਮ ਵਿੱਚ ਲੋੜਵੰਦ ਲੋਕਾਂ ਨੂੰ ਠੰਢ ਤੋÐ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਾਂਝ ਕੇÐਦਰ ਵਿੱਚ ਮਿਲ ਰਹੀਆÐ ਸਹੂਲਤਾਂ ਦਾ ਵੱਧ ਤੋÐ ਵੱਧ ਲਾਭ ਉਠਾਉਣਾ ਚਾਹੀਦਾ ਹੈ। ਇਸ ਮੌਕੇ ਪੂਨਮ ਕੁਮਾਰੀ, ਏਐਸਆਈ ਰਵਿੰਦਰ ਕੁਮਾਰ, ਲੇਡੀ ਹੈੱਡ ਕਾਂਸਟੇਬਲ ਨਿਰਮਲਾ ਕੁਮਾਰੀ, ਸਾਂਝ ਕੇÐਦਰ ਦੇ ਮੈਂਬਰ ਵਿਜੇ ਪਾਸੀ, ਆਦੇਸ਼ ਸਿਆਲ, ਵਿਕਰਮ ਪੁਰੀ, ਕਪਿਲ ਅਬਰੋਲ, ਚੰਦਨ ਮਹਿੰਦਰਾ ਆਦਿ ਹਾਜ਼ਰ ਸਨ।