ਪਠਾਨਕੋਟ : ਬਾਲੀਵੁੱਡ ਸਟਾਰ ਤੇ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਨੇ ਸ਼ੁੱਕਰਵਾਰ ਨੂੰ ਰੋਡ ਸ਼ੋਅ ਕੀਤਾ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਵਿਧਾਨ ਸਭਾ ਖੇਤਰ 'ਚ ਆਪਣਾ ਰੋਡ ਸ਼ੋਅ ਕੀਤਾ। ਇਸ ਦੌਰਾਨ ਲੋਕਾਂ ਨੇ ਉਨ੍ਹਾਂ ਦਾ ਦਿਲ ਖੋਲ੍ਹ ਕੇ ਸਵਾਗਤ ਕੀਤਾ। ਸੰਨੀ ਨੇ ਇਸ ਦੌਰਾਨ ਕਿਹਾ ਕਿ ਉਹ ਫਿਲਮਾਂ ਦੀ ਤਰ੍ਹਾਂ ਰਾਜਨੀਤੀ 'ਚ ਵੀ ਦਮਦਾਰ ਭੂਮਿਕਾ ਨਿਭਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਗੁਰਦਾਸਪੁਰ 'ਚ ਉਹ ਵਿਨੋਦ ਖੰਨਾ ਦੇ ਅਧੂਰੇ ਕੰਮਾਂ ਨੂੰ ਪੂਰਾ ਕਰਨਗੇ।

ਸੰਨੀ ਦਿਓਲ ਨੇ ਸ਼ੁੱਕਰਵਾਰ ਸਵੇਰੇ ਰੋਡ ਸ਼ੋਅ ਕੀਤਾ। ਉਨ੍ਹਾਂ ਨੇ ਰੋਡ ਸ਼ੋਅ ਪਠਾਨਕੋਟ ਦੇ ਪੰਗਲੀ ਚੌਂਕ ਤੋਂ ਸ਼ੁਰੂ ਕੀਤਾ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਸੁਜਾਨਪੁਰ ਵਿਧਾਨ ਸਭਾ ਹਲਕੇ ਦਾ ਦੌਰਾ ਕੀਤਾ। ਸੰਨੀ ਦਿਓਲ ਨੇ ਕਿਹਾ ਕਿ ਉਹ ਸਵਰਗੀਅ ਵਿਨੋਦ ਖੰਨਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਆਏ ਹਨ। ਪਾਰਟੀ ਨੇ ਉਨ੍ਹਾਂ ਵਿਨੋਦ ਖੰਨਾ ਦੇ ਅਧੂਰੇ ਸੁਪਨਿਆਂ ਨੂੰ ਸਾਕਾਰ ਰੂਪ ਦੇਣ ਲਈ ਭੇਜਿਆ ਹੈ। ਇਸ ਨਵੀਂ ਭੂਮਿਕਾ ਨੂੰ ਨਿਭਾਉਣ 'ਚ ਕੋਈ ਕਸਰ ਨਹੀਂ ਛੱਡਣਗੇ। ਉਹ ਆਪਣੇ ਸਾਰੇ ਲੋਕਾਂ ਨੂੰ ਜੋੜਨ ਆਏ ਹਨ।

ਉਨ੍ਹਾਂ ਕਿਹਾ ਕਿ ਵਿਧਾਇਕ ਦਿਨੇਸ਼ ਬਾਬੂ ਦੇ ਮੱਧਮ ਤੋਂ ਲੋਕਾਂ ਦੀ ਸਮੱਸਿਆ ਨੂੰ ਦੂਰ ਕਰਾਂਗੇ। ਸੰਸਦ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਦਾ ਕੰਮ ਜਨਸੇਵਾ ਹੋਵੇਗਾ ਤੇ ਇਸ ਨੂੰ ਪੂਰਾ ਕਰਨ ਲਈ ਲੋਕਾਂ 'ਚ ਰਹਿਣਗੇ। ਆਪਣੇ ਭਾਸ਼ਣ 'ਚ ਸੰਨੀ ਨੇ ਕਾਂਗਰਸ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ। ਨਾਲ ਹੀ ਦੇਸ਼ ਭਗਤੀ ਦੇ ਰੰਗ 'ਚ ਆਪਣੀਆਂ ਫਿਲਮਾਂ ਦੇ ਡਾਇਲਾਗਸ ਵੀ ਸੁਣਾਏ। ਰੋਡ ਸ਼ੋਅ ਦੌਰਾਨ ਸੁਜਾਨਪੁਰ ਵਿਧਾਨ ਸਭਾ ਹਲਕੇ ਦਾ ਦੌਰਾ ਕੀਤਾ। ਰੋਡ ਸ਼ੋਅ ਦੌਰਾਨ ਸੰਨੀ ਦਿਓਲ ਨੇ ਵੱਖ ਵੱਖ ਸਥਾਨਾਂ 'ਤੇ ਪਾਰਟੀ ਵਰਕਰਾਂ ਤੇ ਜਨਤਾ ਨੂੰ ਸੰਬੋਧਨ ਕੀਤਾ। ਰੋਡ ਸ਼ੋਅ 'ਚ ਸੰਨੀ ਨੂੰ ਦੇਖਣ ਲਈ ਭਾਰੀ ਭੀੜ ਉਮੜੀ। ਆਪਣੇ ਹੀਰੋ ਨੂੰ ਨੇੜੇ ਤੋਂ ਦੇਖਣ ਦਾ ਕ੍ਰੇਜ਼ ਲੋਕਾਂ 'ਚ ਸਾਫ ਦਿਖਾਈ ਦਿੱਤਾ।

ਉਨ੍ਹਾਂ ਨਾਲ ਸੁਜਾਨਪੁਰ ਦੇ ਵਿਧਾਇਕ ਦਿਨੇਸ਼ ਸਿੰਘ ਬੱਬੂ ਵੀ ਸਨ। ਸੰਨੀ ਦਿਓਲ ਦਾ ਰੋਡ ਸ਼ੋਅ ਸਵੇਰੇ ਸੱਤ ਵਜੇ ਸ਼ੁਰੂ ਹੋਣਾ ਸੀ ਪਰ ਕਰੀਬ ਸਾਢੇ ਨੌ ਵਜੇ ਪੰਗੌਲੀ ਚੌਂਕ ਪਹੁੰਚੇ। ਪੰਗੌਲੀ ਚੌਂਕ 'ਚ ਉਹ ਰਾਨੀਪੁਰ ਪਹੁੰਚੇ। ਇੱਥੋਂ ਉਨ੍ਹਾਂ ਨੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣਾ ਸੀ, ਪਰ ਇਸ ਦੌਰਾਨ ਭਾਰੀ ਭੀੜ ਦੇ ਚਲਦੇ ਗੁਰਦੁਆਰਾ ਸਾਹਿਬ ਦੇ ਅੰਦਰ ਨਾ ਜਾ ਸਕੇ ਤੇ ਬਾਹਰ ਤੋਂ ਮੱਥਾ ਟੇਕਿਆ।

ਇਸ ਤੋਂ ਬਾਅਦ ਉਹ ਜੰਦਰਾਈ ਤੋਂ ਸ਼ਾਹਪੁਰ ਕੰਡੀ ਗਏ ਤੇ ਉਥੇ ਰੈਲੀ ਨੂੰ ਸੰਬੋਧਿਤ ਕੀਤਾ। ਬਾਅਦ 'ਚ ਉਹ ਮਟੀ, ਜੋਟ, ਉੱਚਾ ਥੜਾ, ਧਾਰ 'ਚ, ਦੁਨੇਰਾ, ਪੰਗੋੜੀ, ਬੁੰਗਲ ਪਹੁੰਚੇ। ਉਹ ਹੋਰ ਸਥਾਨਾਂ 'ਤੇ ਵੀ ਲੋਕਾਂ ਨਾਲ ਰੂਬਰੂ ਹੋਏ। ਦੱਸ ਦੇਈਏ ਕਿ ਸੰਨੀ ਦਿਓਲ ਨੇ ਵੀਰਵਾਰ ਨੂੰ ਟੱਰਕ 'ਤੇ ਬੈਠ ਕੇ ਰੋਡ ਸ਼ੋਅ ਕੀਤਾ। ਉਨ੍ਹਾਂ ਦੁਪਹਿਰ 12 ਵਜੇ ਤੋਂ ਰਾਤ ਨੌ ਵਜੇ ਰੋਡ ਸ਼ੋਅ ਕੀਤਾ ਸੀ।

Posted By: Amita Verma