ਪਠਾਨਕੋਟ/ਅੰਮ੍ਰਿਤਸਰ : ਬੀਤੇ ਦਿਨੀਂ ਭਾਜਪਾ 'ਚ ਸ਼ਾਮਲ ਹੋਏ ਬਾਲੀਵੁੱਡ ਸਟਾਰ ਸੰਨੀ ਦਿਓਲ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਨਵੇਂ ਅਤੇ ਖ਼ਾਸ ਅੰਦਾਜ਼ ਵਿਚ ਕਰਨਗੇ। ਭਾਜਪਾ ਦੀ ਟਿਕਟ 'ਤੇ ਲੋਕ ਸਭਾ ਚੋਣਾਂ ਦੇ ਦੰਗਲ ਵਿਚ ਉਤਰਨ ਲਈ ਉਹ ਅੰਮ੍ਰਿਤਸਰ ਤੋਂ ਰੋਡ ਸ਼ੋਅ ਕਰਦੇ ਹੋਏ ਗੁਰਦਾਸਪੁਰ ਪਹੁੰਚਣਗੇ। ਉਹ 29 ਅਪ੍ਰੈਲ ਨੂੰ ਪਹਿਲਾਂ ਅੰਮ੍ਰਿਤਸਰ 'ਸ੍ਰੀ ਹਰਿਮੰਦਰ ਸਾਹਿਬ' ਵਿਖੇ ਮੱਥਾ ਟੇਕਣਗੇ। ਸੰਨੀ ਦਿਓਲ ਮੁੰਬਈ ਤੋਂ ਸਿੱਧੇ ਅੰਮ੍ਰਿਤਸਰ ਪਹੁੰਚਣਗੇ। ਓਧਰ, ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ ਕਿਹਾ ਕਿ ਸੰਨੀ ਦਿਓਲ ਨੂੰ ਚੋਣਾਂ ਵਿਚ ਜ਼ਮਾਨਤ ਜ਼ਬਤ ਕਰਵਾ ਕੇ ਗੁਰਦਾਸਪੁਰ ਤੋਂ ਭੇਜਣਗੇ।

ਸਵੇਰੇ ਸ੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕਣ ਤੋਂ ਬਾਅਦ ਸ਼ੁਰੂ ਕਰਨਗੇ ਸਿਆਸੀ ਸਫ਼ਰ

ਸੰਨੀ ਦਿਓਲ ਨੂੰ ਵੱਡੇ ਪਰਦੇ 'ਤੇ ਅਰਾਜਕ ਤੱਤਾਂ ਨਾਲ ਲੜਨ ਵਾਲੇ ਯੁਵਾ, ਸਰਹੱਦ 'ਤੇ ਦੇਸ਼ ਲਈ ਜੰਗ ਲੜਨ ਵਾਲੇ ਜਾਂਬਾਜ਼ ਮੇਜਰ ਦੇ ਕਿਰਦਾਰ ਵਿਚ ਲੋਕ ਕਈ ਵਾਰ ਦੇਖ ਚੁੱਕੇ ਹਨ। ਸੋਮਵਾਰ ਨੂੰ ਪਹਿਲੀ ਵਾਰ ਅਜਿਹਾ ਹੋਵੇਗਾ ਜਦੋਂ ਸੰਨੀ ਦਿਓਲ ਸਿਆਸੀ ਸਕ੍ਰੀਨ 'ਤੇ ਨੇਤਾ ਦੇ ਰੂਪ 'ਚ ਲੋਕਾਂ ਸਾਹਮਣੇ ਹੋਣਗੇ।

ਨਾਮਜ਼ਦਗੀ 'ਚ ਆਉਣਗੇ ਇਕੱਲੇ, ਪ੍ਰਚਾਰ 'ਚ ਕੁੱਦਣਗੇ ਪਿਤਾ ਧਰਮਿੰਦਰ ਤੇ ਭਰਾ ਬੌਬੀ ਦਿਓਲ

ਗੁਰਦਾਸਪੁਰ 'ਚ ਨਾਮਜ਼ਦਗੀ ਭਰਨ ਦੌਰਾਨ ਸੰਨੀ ਨਾਲ ਭਾਜਪਾ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੇਤ ਪੂਰੀ ਲੀਡਰਸ਼ਿਪ ਮੌਜੂਦ ਰਹੇਗੀ। ਕਿਸੇ ਕੇਂਦਰੀ ਨੇਤਾ ਦੇ ਵੀ ਪ੍ਰੋਗਰਾਮ ਵਿਚ ਆਉਣ ਦੀ ਸੰਭਾਵਨਾ ਹੈ।

Posted By: Seema Anand