ਸੁਰਿੰਦਰ ਮਹਾਜਨ, ਪਠਾਨਕੋਟ : ਸ਼੍ਰੀ ਸਾਈਂ ਸੇਵਾ ਸੰਮਤੀ ਪਠਾਨਕੋਟ ਵੱਲੋਂ ਸ਼੍ਰੀ ਸਾਈਂ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੰਜੀਵ ਮਹਾਜਨ ਕਨਵੀਨਰ ਤੇ ਸੁਰਿੰਦਰ ਮਹਾਜਨ ਸਟੇਟ ਕੋਆਰਡੀਨੇਟਰ ਦੀ ਪ੍ਰਧਾਨਗੀ ਹੇਠ ਇਕ ਸਮਾਗਮ ਕਰਵਾਇਆ ਗਿਆ। ਸਮਾਗਮ 'ਚ ਤਰਸੇਮ ਸਿੰਘ ਐੱਮਐੱਸ ਆਰਥੋ ਸਾਬਕਾ ਡੀਐੱਚਓ ਪਠਾਨਕੋਟ ਨੂੰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਤਰਸੇਮ ਸਿੰਘ ਵਲੋਂ ਸ਼੍ਰੀ ਸਾਈਂ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਸਾਰੀਆਂ ਨੂੰ ਵਧਾਈ ਦਿੱਤੀ ਗਈ ਅਤੇ ਨਾਲ ਹੀ ਉਨਾਂ੍ਹ ਵਲੋਂ ਸ਼੍ਰੀ ਸਾਈਂ ਸੇਵਾ ਸੰਮਤੀ ਪਠਾਨਕੋਟ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ ਗਈ। ਇਸ ਮੌਕੇ ਕੇਕ ਵੀ ਕੱਟਿਆ ਅਤੇ ਅਤੇ ਆਰਤੀ ਕੀਤੀ ਗਈ।