ਜੇਐੱਨਐੱਨ, ਪਠਾਨਕੋਟ/ਗੁਰਦਾਸਪੁਰ : ਅੱਤਵਾਦੀ ਹਮਲੇ ਦੇ ਇਨਪੁੱਟ ਤੋਂ ਬਾਅਦ ਐਤਵਾਰ ਨੂੰ ਵੀ ਭਾਰਤ-ਪਾਕਿ ਸਰਹੱਦ 'ਤੇ ਸਥਿਤ ਪਠਾਨਕੋਟ ਤੇ ਗੁਰਦਾਸਪੁਰ ਜ਼ਿਲ੍ਹਿਆਂ 'ਚ ਵੱਡੇ ਪੱਧਰ 'ਤੇ ਸਰਚ ਆਪ੍ਰੇਸ਼ਨ ਜਾਰੀ ਰਿਹਾ। ਐਤਵਾਰ ਨੂੰ ਪਠਾਨਕੋਟ ਦੇ ਪਿੰਡ ਹਰਿਆਲ 'ਚ ਸਰਚ ਆਪ੍ਰੇਸ਼ਨ ਚਲਾਇਆ ਗਿਆ। ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ 'ਚ ਵੀ ਸਰਚ ਆਪ੍ਰੇਸ਼ਨ ਚੱਲਿਆ। ਇਸ ਵਿਚ ਵੱਖ-ਵੱਖ ਜ਼ਿਲ੍ਹਿਆਂ ਦੇ 2500 ਪੁਲਿਸ ਜਵਾਨ ਸ਼ਾਮਲ ਹੋਏ।

ਪਠਾਨਕੋਟ ਤੇ ਗੁਰਦਾਸਪੁਰ 'ਚ ਇਕ-ਇਕ ਹਜ਼ਾਰ ਤੇ ਬਟਾਲਾ 'ਚ 500 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਜਵਾਨਾਂ ਨੇ ਦਿਨਭਰ ਸਰਹੱਦੀ ਇਲਾਕਿਆਂ 'ਚ ਖੇਤ-ਪਹਾੜ, ਦਰਿਆ-ਜੰਗਲ ਤੇ ਗੁੱਜਰਾਂ ਦੇ ਡੇਰੇ ਖੰਗਾਲੇ, ਪਰ ਕੁਝ ਵੀ ਸ਼ੱਕੀ ਬਰਾਮਦ ਨਹੀਂ ਹੋਇਆ। ਸਰਚ ਆਪ੍ਰੇਸ਼ਨ ਦਾ ਆਮ ਜਨਜੀਵਨ 'ਤੇ ਕੋਈ ਅਸਰ ਨਹੀਂ ਰਿਹਾ।

ਪਠਾਨਕੋਟ ਤੇ ਗੁਰਦਾਸਪੁਰ 'ਚ ਇਕ-ਇਕ ਹਜ਼ਾਰ ਤੇ ਬਟਾਲਾ 'ਚ 500 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਜਵਾਨਾਂ ਨੇ ਦਿਨ ਭਰ ਸਰਹੱਦੀ ਇਲਾਕਿਆਂ 'ਚ ਖੇਤ-ਪਹਾੜ, ਦਰਿਆ-ਜੰਗਲ ਤੇ ਗੁੱਜਰਾਂ ਦੇ ਡੇਰੇ ਖੰਗਾਲੇ,ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਸਰਚ ਆਪ੍ਰੇਸ਼ਨ ਦਾ ਆਮ ਜਨਜੀਵਨ 'ਤੇ ਕੋਈ ਅਸਰ ਨਹੀਂ ਰਿਹਾ। ਬਾਜ਼ਾਰ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ ਤੇ ਆਵਾਜਾਈ ਵਿਵਸਥਾ ਸਮੇਤ ਹੋਰ ਸੇਵਾਵਾਂ ਵੀ ਸੁਚਾਰੂ ਰਹੀਆਂ।

ਪਠਾਨਕੋਟ 'ਚ ਅੱਠ ਐੱਸਪੀ ਰੈਂਕ ਦੇ ਅਧਿਕਾਰੀ, 50 ਡੀਐੱਸਪੀ, ਆਈਆਰਬੀ ਦੇ ਕਮਾਂਡੈਂਟ, ਕਮਾਂਡੋ ਤੇ ਜਵਾਨ ਆਪ੍ਰੇਸ਼ਨ 'ਚ ਲੱਗੇ ਹਨ। ਸਰਚ ਆਪ੍ਰੇਸ਼ਨ ਸ਼ਨਿਚਰਵਾਰ ਨੂੰ ਵੀ ਚਲਾਇਆ ਗਿਆ। ਪਹਿਲੇ ਦਿਨ ਸਰਹੱਦੀ ਇਲਾਕਿਆਂ ਦੇ ਨਾਲ ਹੀ ਪਹਾੜੀ ਇਲਾਕੇ ਧਾਰ ਦਾ ਖੇਤਰ ਤੇ ਗੁੱਜਰਾਂ ਦੇ ਡੇਰੇ ਰਹੇ। ਪਠਾਨਕੋਟ ਦੇ 10 ਪੁਲਿਸ ਥਾਣਾ ਖੇਤਰਾਂ 'ਚ ਵੀ ਆਪ੍ਰੇਸ਼ਨ ਚਲਾਇਆ ਗਿਆ। ਬਮਿਆਲ ਦੇ 50 ਪਿੰਡਾਂ 'ਚ ਪੜਤਾਲ ਕੀਤੀ ਗਈ।

ਹਸਪਤਾਲਾਂ 'ਚ ਬੈੱਡ, ਦਵਾਈਆਂ ਤੇ ਬਲੱਡ ਰਿਜ਼ਰਵ ਰੱਖਿਆ, ਸਟਾਫ ਅਲਰਟ

ਪਠਾਨਕੋਟ, ਗੁਰਦਾਸਪੁਰ ਤੇ ਬਟਾਲਾ ਦੇ ਸਿਵਲ ਹਸਪਤਾਲਾਂ 'ਚ 20-20 ਬੈੱਡ ਰਿਜ਼ਰਵ ਰੱਖੇ ਗਏ ਹਨ। ਦਵਾਈਆਂ ਤੇ 150 ਯੂਨਿਟ ਖ਼ੂਨ ਵੀ ਰਿਜ਼ਰਵ ਰੱਖਿਆ ਗਿਆ ਹੈ। ਸੀਐੱਚਸੀ ਤੇ ਪੀਐੱਚਸੀ ਦੇ ਮਾਹਿਰਾਂ ਨੂੰ ਐਮਰਜੈਂਸੀ ਸੇਵਾਵਾਂ ਅਲਰਟ 'ਤੇ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।

Posted By: Seema Anand