ਸੁਰਿੰਦਰ ਮਹਾਜਨ, ਪਠਾਨਕੋਟ : ਸ਼ਹਿਰ ਦੇ ਸੁਜਾਨਪੁਰ ਵਾਰਡ ਨੰਬਰ 13 'ਚ ਇਕ ਮਕਾਨ ਦੀ ਛੱਤ ਡਿਗਣ ਨਾਲ ਮਾਂ ਤੇ ਉਸ ਦੇ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਚਾਰ ਗੰਭੀਰ ਰੂਪ ਤੋਂ ਜ਼ਖ਼ਮੀ ਹੋ ਗਏ।ਕੌਂਸਲਰ ਸੁਕਰਮਾ ਸ਼ਰਮਾ ਦੇ ਪਤੀ ਰਤਨ ਸ਼ਰਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਰਿਵਾਰ ਦੀ ਗ੍ਰਾਂਟ ਨੂੰ ਮਨਜ਼ੂਰੀ ਦਿੱਤੀ ਗਈ ਸੀ, ਜਿਸ ’ਤੇ ਨਗਰ ਕੌਂਸਲ ਨੇ ਮਕਾਨ ਦੀ ਨੀਂਹ ਖੋਦਣ ਲਈ ਕਿਹਾ ਗਿਆ ਸੀ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਦਾਖਲ ਕਰਵਾਇਆ ਗਿਆ। ਹਾਦਸਾ ਵੀਰਵਾਰ ਤੜਕੇ ਲਗਪਗ 3.30 ਵਜੇ ਹੋਇਆ। ਉਸ ਸਮੇਂ ਘਰ ਦੇ ਸਾਰੇ ਲੋਕ ਸੁੱਤੇ ਹੋਏ ਸਨ। ਛੱਤ ਡਿਗਣ ਕਾਰਨ ਤੇਜ਼ੀ ਨਾਲ ਆਵਾਜ਼ ਆਈ, ਜਿਸ ਨਾਲ ਹਸਪਤਾਲ ਦੇ ਲੋਕ ਜਾਗ ਗਏ। ਉਹ ਮੌਕੇ 'ਤੇ ਪਹੁੰਚੇ ਤੇ ਜ਼ਖ਼ਮੀਆਂ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ।

ਜਾਂਚ 'ਚ ਪਾਇਆ ਗਿਆ ਹੈ ਕਿ ਘਰ ਦੀ ਛੱਤ ਖਸਤਾਹਾਲ ਹੋ ਚੁੱਕੀ ਸੀ ਤੇ ਰਾਤ ਨੂੰ ਅਚਾਨਕ ਡਿੱਗ ਗਈ। ਮ੍ਰਿਤਕਾ ਸੋਨੂੰ ਦੇ ਪਤੀ ਦੀ ਕੁਝ ਸਮੇਂ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਉਹ ਲੋਕਾਂ ਦੇ ਘਰਾਂ 'ਚ ਸਫਾਈ ਦਾ ਕੰਮ ਕਰ ਪਰਿਵਾਰ ਦਾ ਪਾਲਨ-ਪੋਸ਼ਣ ਕਰ ਰਹੀ ਸੀ। ਥਾਣਾ ਮੁਖੀ ਨੇ ਕਿਹਾ ਹੈ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇੱਜ ਦਿੱਤੀਆਂ ਹਨ। ਭਾਜਪਾ ਦੇ ਪ੍ਰਦੇਸ਼ ਕਾਰਜਕਾਰੀ ਮੈਂਬਰ ਰਾਜਕੁਮਾਰ ਗੁਪਤਾ, ਪੰਜਾਬ ਪ੍ਰਦੇਸ ਸੀਸੀ ਸਕੱਤਰ ਠਾਕੁਰ ਅਮਿਤ ਸਿੰਘ ਮੰਟੂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਉਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।

Posted By: Amita Verma