ਸੁਰਿੰਦਰ ਮਹਾਜਨ ਪਠਾਨਕੋਟ : ਹਿੰਦੂ ਸਿੱਖ ਏਕਤਾ ਕਲੱਬ ਦੇ ਪ੍ਰਧਾਨ ਨਿਰਮਲ ਸਿੰਘ ਪੱਪੂ ਸ਼ਹਿਰ ਦੇ ਡਲਹੌਜ਼ੀ ਰੋਡ 'ਤੇ ਸਥਿਤ ਅਰੋੜ ਵੰਸ਼ ਸਭਾ ਦੇ ਮੰਦਰ ਜੈ ਗੁੱਗਾ ਦੇਵ ਵਿਖੇ ਇਕ ਵਿਸ਼ੇਸ਼ ਧਾਰਮਿਕ ਪੋ੍ਗਰਾਮ 'ਚ ਸ਼ਾਮਲ ਹੋਏ। ਇਸ ਮੌਕੇ ਹਾਜ਼ਰ ਸਮੂਹ ਪਤਵੰਤਿਆਂ ਦੀ ਵੱਲੋਂ ਪ੍ਰਧਾਨ ਨਿਰਮਲ ਸਿੰਘ ਪੱਪੂ ਨੂੰ ਸਮਾਜ ਦੇ ਹਿੱਤ ਤੇ ਧਾਰਮਿਕਤਾ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਨਿਰਮਲ ਸਿੰਘ ਪੱਪੂ ਨੇ ਮੌਜੂਦ ਅਰੌੜ ਵੰਸ ਸਭਾ ਦੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨਾਂ੍ਹ ਨਾਲ ਜ਼ਿਲ੍ਹਾ ਮੋਬਾਈਲ ਐਸੋ. ਦੇ ਪ੍ਰਧਾਨ ਮਨੋਜ ਅਰੋੜਾ, ਪ੍ਰਦੀਪ ਭੁਟਾਨੀ, ਦਿਨੇਸ਼ ਸਚਦੇਵਾ, ਵਿਨੈ ਅਰੋੜਾ ਆਦਿ ਹਾਜ਼ਰ ਸਨ।