ਸੁਰਿੰਦਰ ਮਹਾਜਨ, ਪਠਾਨਕੋਟ : 21 ਸਬ ਏਰੀਆ ਹੈੱਡ ਕੁਆਟਰ ਵੱਲੋਂ 29-30 ਨਵੰਬਰ ਨੂੰ ਕਮਾਨ ਸਿੰਘ ਆਡੀਟੋਰੀਅਮ ਪਠਾਨਕੋਟ ਵਿਖੇ ਰੀਅਰ ਏਰੀਆ ਸੁਰੱਖਿਆ ਅਭਿਆਸ ਮਿਲਾਪ 2021 ਕਰਵਾਇਆ ਗਿਆ। ਅਭਿਆਸ ਦਾ ਉਦੇਸ਼ ਬਦਲੇ ਹੋਏ ਸੰਚਾਲਨ ਮਾਹੌਲ ਵਿਚ ਰੀਅਰ ਏਰੀਆ ਸੁਰੱਖਿਆ ਯੋਜਨਾਵਾਂ ਦੀ ਪ੍ਰਭਾਵਸ਼ੀਲਤਾ ਦੀ ਸਮੀਖਿਆ ਕਰਨਾ ਤੇ ਸਾਰੀਆਂ ਸੁਰੱਖਿਆ ਏਜੰਸੀਆਂ ਵਿਚਕਾਰ ਤਾਲਮੇਲ ਕਰਨਾ ਸੀ। ਸਮਾਗਮ ਵਿਚ ਫੌਜ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਤਿੰਨ ਰਾਜਾਂ, ਪੰਜਾਬ, ਹਿਮਾਚਲ ਤੇ ਜੰਮੂ ਕਸ਼ਮੀਰ ਦੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆ ਸਮੇਤ ਜੰਮੂ-ਕਸ਼ਮੀਰ ਪੁਲਿਸ, ਪੰਜਾਬ ਪੁਲਿਸ, ਹਿਮਾਚਲ ਪ੍ਰਦੇਸ਼ ਪੁਲਿਸ, ਸੀਆਰਪੀਐਫ ਅਤੇ ਰੇਲਵੇ ਦੇ ਸੀਨੀਅਰ ਅਧਿਕਾਰੀਆਂ ਵਲੋਂ ਸਾਰਿਆਂ ਦੀ ਭੂਮਿਕਾ ਤੇ ਕੰਮ ਬਾਰੇ ਵਿਸਥਾਰ ਪੁਰਵਕ ਚਰਚਾ ਕੀਤੀ ਗਈ, ਜਿਸ ਦਾ ਮੱਖ ਮੰਤਵ, ਇਹ ਯਕੀਨੀ ਬਣਾਉਣ ਲਈ ਆਪਸੀ ਤਾਲਮੇਲ ਦੀ ਲੋੜ 'ਤੇ ਚਰਚਾ ਕੀਤੀ ਤਾਂਜੋ ਸਰਗਰਮ ਦੁਸ਼ਮਣੀ ਦੌਰਾਨ ਲੜਾਈ ਦੇ ਖੇਤਰ ਵਿਚ ਕੋਈ ਰੁਕਾਵਟ ਨਾ ਆਵੇ। ਬੁਲਾਰਿਆਂ ਨੇ ਤੇਜ਼ੀ ਨਾਲ ਬਦਲ ਰਹੀ ਸੁਰੱਖਿਆ ਸਥਿਤੀ 'ਤੇ ਵੀ ਆਪਣੀ ਚਿੰਤਾ ਪ੍ਰਗਟ ਕੀਤੀ ਅਤੇ ਇਕ ਗਤੀਸ਼ੀਲ ਅਤੇ ਲਚਕਦਾਰ ਰੀਅਰ ਏਰੀਆ ਸੁਰੱਖਿਆ ਯੋਜਨਾ ਦੀ ਲੋੜ 'ਤੇ ਜ਼ੋਰ ਦਿੱਤਾ। ਸਮਾਪਤੀ ਭਾਸ਼ਣ ਦੌਰਾਨ, ਲੈਫਟੀਨੈਂਟ ਜਨਰਲ ਪੀ.ਐਨ. ਅਨੰਤਨਾਰਾਇਣਨ ਐਸ.ਐਮ, ਜਨਰਲ ਅਫਸਰ ਕਮਾਂਡਿੰਗ ਰਾਈਜ਼ਿੰਗ ਸਟਾਰ ਕੋਰ ਨੇ ਦੱਸਿਆ ਕਿ ਰੀਅਰ ਏਰੀਆ ਸੁਰੱਖਿਆ ਦੀ ਸਫਲਤਾ ਲਈ, ਸਾਰੇ ਹਿੱਸੇਦਾਰਾਂ ਜਿਵੇਂ ਕਿ ਫੌਜ, ਸੀਆਰ ਪੀਐਫ, ਰਾਜ ਪੁਲਿਸ, ਰੇਲਵੇ ਪੁਲਿਸ, ਸਿਵਲ ਪ੍ਰਸ਼ਾਸਨ ਦੇ ਸਮੂਹਿਕ ਯਤਨਾਂ, ਦੀ ਲੋੜ ਹੈ। ਪ੍ਰਸ਼ਾਸਨ ਅਤੇ ਹੋਰ ਹਿੱਸੇਦਾਰ ਤਾਲਮੇਲ ਨਾਲ ਕੰਮ ਕਰਨ 'ਤੇ ਜ਼ੋਰ ਦਿਤਾ ਗਿਆ।