ਸੁਰਿੰਦਰ ਮਹਾਜਨ, ਪਠਾਨਕੋਟ

ਐਗਰੀਕਲਚਰ ਟੈਕਨਾਲੋਜੀ ਮੈਨੇਜਮੈਂਟ ਸੰਸਥਾ (ਆਤਮਾ) ਤਹਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵਿਚਾਰ-ਚਰਚਾ ਕਰਨ ਲਈ ਸਥਾਨਕ ਖੇਤੀਬਾੜੀ ਦਫਤਰ ਇੰਦਰਾ ਕਾਲੋਨੀ ਵਿੱਚ ਕਿਸਾਨ ਸਲਾਹਕਾਰ ਕਮੇਟੀ ਦੀ ਮੀਟਿੰਗ ਡਾ. ਅਮਰੀਕ ਸਿੰਘ ਇੰਚਾਰਜ ਬਲਾਕ ਟੈਕਨਾਲੋਜੀ ਟੀਮ-ਕਮ-ਬਲਾਕ ਖੇਤੀਬਾੜੀ ਅਫਸਰ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਸ਼੍ਰੀ ਲਵ ਕੁਮਾਰ ਸਰਮਾ ਬਲਾਕ ਟੈਕਨਾਲੋਜੀ ਮੈਨੇਜਰ, ਸ੍ਰੀ ਗੁਰਦਿੱਤ ਸਿੰਘ,ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ,ਸ੍ਰੀ ਗੁਰਿੰਦਰ ਸਿੰਘ ਰੱੰਧਾਵਾ ਮੱਛੀ ਪਾਲਣ ਅਫਸਰ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀ,ਗੈਰ ਸਰਕਾਰੀ ਮੈਂਬਰ ਸ੍ਰੀ ਸਤਵਿੰਦਰ ਸਿੰਘ ਸਮੇਤ ਸਮੂਹ ਮੈਂਬਰ ਹਾਜ਼ਰ ਸਨ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦਿ ਅਗਵਾਈ ਹੇਠ ਬਲਾਕ ਪਠਾਨਕੋਟ ਦੇ ਸਮੂਹ ਖੇਤੀਬਾੜੀ ਸਟਾਫ ਵੱਲੋਂ ਜ਼ਿਲਾ ਪ੍ਰਸ਼ਾਸ਼ਣ ਦੇ ਸਹਿਯੋਗ ਨਾਲ ਚਲਾਈ ਜਾਗਰੁਕਤਾ ਮੁਹਿੰਮ ਅਤੇ ਕਿਸਾਨਾਂ ਵੱਲੋਂ ਮਿਲੇ ਸਹਿਯੋਗ ਸਦਕਾ ਪਿਛਲੇ ਪੰਜ ਸਾਲ ਤੋਂ ਬਲਾਕ ਪਠਾਨਕੋਟ 'ਚ ਝੋਨੇ ਦੀ ਕਟਾਈ ਉਪਰੰਤ ਪਰਾਲੀ ਨੂੰ ਅੱਗ ਲੱਗਣ ਦਾ ਕੋਈ ਵੀ ਵਾਕਿਆ ਦਰਜ਼ ਨਹੀਂ ਕੀਤਾ ਗਿਆ ਜਿਸ ਨਾਲ ਹਵਾ ਦਾ ਪ੍ਰਦੂਸ਼ਣ ਘੱਟ ਕਰਨ ਦੇ ਨਾਲ-ਨਾਲ ਮਿੱਟੀ ਦੀ ਸਿਹਤ ਸੁਧਾਰ ਕਰਨ ਵਿੱਚ ਮਦਦ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਵੀ ਛੇਵੀਂ ਵਾਰ ਬਲਾਕ ਪਠਾਨਕੋਟ ਨੂੰ ਧੰੂਆਂ ਮੁਕਤ ਕਰਨ ਦੇ ਉਦੇਸ਼ ਨਾਲ ਜਾਗਰੁਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਅਨੁਸਾਰ ਪਿੰਡਾਂ 'ਚ ਕਿਸਾਨ ਜਾਗਰੁਕਤਾ ਕੈਂਪ ਲਗਾਏ ਜਾ ਰਹੇ ਹਨ।ਉਨਾਂ ਦੱਸਿਆ ਕਿ ਬਲਾਕ ਪਠਾਨਕੋਟ (ਸਮੇਤ ਬਲਾਕ ਘਰੋਟਾ ਅਤੇ ਸੁਜਾਨਪੁਰ ) ਵਿੱਚ ਖੇਤੀਬਾੜੀ ਫੀਲਡ ਸਟਾਫ ਦੀ ਮਦਦ ਲਈ 90 ਕਿਸਾਨ ਮਿੱਤਰਾਂ ਦੀ ਚੋਣ ਕੀਤੀ ਗਈ ਹੈ ਜੋ ਆਪੋ-ਆਪਣੇ ਪਿੰਡ 'ਚ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਕਰਨ ਅਤੇ ਅੱਗ ਲਗਾ ਕੇ ਪਰਾਲੀ ਨਾਂ ਸਾੜਣ ਲਈ ਕਿਸਾਨਾਂ ਨੂੰ ਪ੍ਰਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਝੋਨੇ ਦੀਆਂ ਮੁੰਝਰਾਂ ਵਿੱਚ ਕੁਝ ਦਾਣੇ ਖਾਲੀ ਰਹਿ ਗਏ ਹਨ ਅਤੇ ਕਾਲੇ ਵੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਝੋਨੇ ਦੀ ਫਸਲ ਨਿਸਾਰੇ ਤੋ ਹੋਣ ਅਤੇ ਬਰਸਾਤ ਪੈਣ ਕਾਰਨ ਦਾਣੇ ਬਨਣ ਦੀ ਪ੍ਰਕਿ੍ਆ ਪ੍ਰਭਾਵਤ ਹੋਈ ਹੈ ਜਿਸ ਕਾਰਨ ਮੁੰਝਰਾਂ ਵਿੱਚ ਦਾਣੇ ਨਹੀਂ ਬਣ ਸਕੇ ਅਤੇ ਖਾਲੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਕੁਝ ਜਗਾ ਤੇ ਸ਼ੀਥ ਰਾਟ ਕਾਰਨ ਵੀ ਮੰੁਝਰਾਂ ਕਾਲੀਆਂ ਹੋਈਆ ਹਨ। ਉਨ੍ਹਾਂ ਕਿਹਾ ਕਿ ਪਿਛੇਤੀ ਝੋਨੇ ਦੀ ਫਸਲ, ਜੋ ਗੋਭ ਭਰਨ ਦੀ ਅਵਸਥਾ ਵਿੱਚ ਹੈ, ਉੱਤੇ 200 ਮਿਲੀ ਐਮੀਸਟਾਰ ਟਾਪ ਜਾਂ 80 ਗ੍ਰਾਮ ਨੈਟੀਵੋ ਪ੍ਰਤੀ ਏਕੜ ਨੂੰ 150 ਲਿਟਰ 'ਚ ਘੋਲ ਕੇ ਿਛੜਕਾਅ ਕਰ ਦੇਣਾ ਚਾਹੀਦਾ ਹੈ।ਉਨਾਂ ਦੱਸਿਆ ਕਿ ਪਰਾਲੀ ਦੀ ਖੇਤ ਅੰਦਰ ਸੰਭਾਲ ਲਈ ਕਣਕ ਦੀ ਸੁਪਰ ਸੀਡਰ ਨਾਲ ਬਿਜਾਈ ਕਰਵਾ ਕੇ ਪ੍ਰਦਰਸ਼ਨੀਆ ਲਗਾਈਆਂ ਜਾਣਗੀਆਂ। ਉਨ੍ਹਾਂ ਗੰਨੇ ਦੀ ਫਸਲ ਨੂੰ ਰੱਤਾ ਰੋਗ ਤੋਂ ਬਚਾਅ ਲਈ ਵੀ ਸੁਝਾਅ ਦਿੱਤੇ।ਗੁਰਿੰਦਰ ਸਿੰਘ ਰੰਧਾਵਾ ਮੱਛੀ ਅਫਸਰ ਨੇ ਦੱਸਿਆ ਕਿ ਮੱਛੀ ਪਾਲਣ ਵਿਭਾਗ ਵੱਲੋਂ ਮੱਛੀ ਕਾਛਤਕਾਰਾਂ ਨੂੰ ਨਵੇਂ ਮੱਛੀ ਤਲਾਬ ਦੀ ਉਸਾਰੀ ਅਤੇ ਪੁਰਾਣੇ ਤਲਾਬ ਦੇ ਸੁਧਾਰ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰਜ਼ਾ ਅਤੇ ਸਬਸਿਡੀ ਦਿੱਤੀ ਜਾਂਦੀ ਹੈ।ਗੈਰ ਸਰਕਾਰੀ ਮੈਂਬਰਾਂ ਨੇ ਵੀ ਬਲਾਕ ਪਠਾਨਕੋਟ ਵਿੱਚ ਕਿਸਾਨਾਂ ਅਤੇ ਕਿਸਾਨ ਮਹਿਲਾਵਾਂ ਦੀ ਭਲਾਈ ਲਈ ਕਈ ਵੱਡਮੁੱਲੇ ਸੁਝਾਅ ਦਿੱਤੇ।