ਪੱਤਰ ਪ੍ਰੇਰਕ, ਕੋਟਕਪੂਰਾ : ਪੰਜਾਬ ਪੈਸਟੀਸਾਈਡ, ਸੀਡ ਤੇ ਫਰਟੀਲਾਈਜ਼ਰ ਡੀਲਰ ਐਸੋਸੀਏਸ਼ਨ ਦੀ ਮੁਲਾਕਾਤ ਮਨਿੰਦਰ ਗੌਰੀ ਸੈਂਟੀ ਰਾਸ਼ਟਰੀ ਵਾਈਸ ਪ੍ਰਧਾਨ ਆਲ ਇੰਡੀਆ, ਸੁਰਿੰਦਰ ਬਰੀਵਾਲਾ ਰਾਸ਼ਟਰੀ ਸਕੱਤਰ ਦੀ ਅਗਵਾਈ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰ ਸ਼ੇਖਰ ਰਾਓ ਨਾਲ ਹੋਈ। ਇਸ ਦੌਰਾਨ ਯੂਨੀਅਨ ਨੇ ਤਿੰਨੋਂ ਮੁੱਖ ਮੰਤਰੀ ਦਾ ਬੁੱਕੇ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਪਿਛਲੇ ਸਾਲਾਂ ਤੋਂ ਪੰਜਾਬ ਦੇ ਡੀਲਰਾਂ ਨੂੰ ਆ ਰਹੀਆਂ ਮੁਸ਼ਕਲਾਂ ਜਿਵੇਂ ਅਥਾਰਿਟੀ ਲੈਟਰ ਵਾਰ-ਵਾਰ ਦਰਜ ਸਬੰਧੀ, ਯੂਰੀਆ ਦੀ 60-40 ਦੀ ਵੰਡ ਬਾਰੇ, ਸੈਂਪਲ ਰੀਟੈਸਟਟਿੰਗ ਬਾਰੇ, ਯੂਰੀਆ ਦੇ ਨਾਲ ਕੰਪਨੀਆਂ ਵੱਲੋਂ ਗ਼ੈਰ ਜ਼ਰੂਰੀ ਸਾਮਾਨ ਦੇਣ ਸਬੰਧੀ ਤੇ ਹੋਰ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ।

ਇਸ ਵਫਦ ਵਿਚ ਬੰਟੀ ਗੋਇਲ ਜਰਨਲ ਸਕੱਤਰ, ਕੁਲਵੀਰ ਸਿੰਘ ਸਰਾਂ ਮਲੋਟ, ਰਜਿੰਦਰ ਚੁੱਘ ਜਲਾਲਾਬਾਦ, ਅਵਿਨਾਸ਼ ਗੁਪਤਾ ਖਰਡ਼, ਰਾਜ ਕੁਮਾਰ, ਸ਼ੁਸੀਲ ਕੁਮਾਰ, ਸੁਰੇਸ਼ ਬੁੱਧੀਰਾਜਾ, ਰਾਜੇਸ਼ ਕੁਮਾਰ, ਬੇਅੰਤ ਕੁਮਾਰ, ਅਸ਼ੋਕ ਕੁਮਾਰ ਅਤੇ ਪਾਵਾ ਰਾਜਪੁਰਾ ਆਦਿ ਸ਼ਾਮਲ ਸਨ।

Posted By: Neha Diwan