ਸੁਰਿੰਦਰ ਮਹਾਜਨ, ਪਠਾਨਕੋਟ : ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵਲੋਂ ਲਏ ਗਏ ਫੈਸਲੇ ਮੁਤਾਬਕ ਅੱਜ ਸੋਮਵਾਰ ਨੂੰ ਸਮੂਹ ਕਲੈਰੀਕਲ ਕਾਮੇ ਅਪਣੀਆਂ ਮੰਗਾਂ ਨੂੰ ਲੈ ਕੇ ਕਲਮ ਛੋੜ ਹੜਤਾਲ 'ਤੇ ਰਹੇ। ਇਸ ਦੇ ਨਾਲ ਨਾਲ ਦਫ਼ਤਰ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਸਮੂਹ ਕਰਮਚਾਰੀਆਂ ਨੇ ਆਪਣੇ 7 ਸਾਥੀਆਂ ਦੀ ਰਿਵਰਸ਼ਨ ਨੂੰ ਲੈ ਕੇ ਧਰਨਾ ਜਾਰੀ ਰਖਿਆ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਜਗਦੀਪ ਕਾਟਲ, ਸਕੱਤਰ ਗੁਰਦੀਪ ਕੁਮਾਰ ਸਫਰੀ, ਵਿਪਨ ਦੀਪ, ਤਿਲਕ ਰਾਜ, ਸੰਜੀਵ ਪਠਾਨੀਆ, ਸੰਗਰਾਮ ਸਿੰਘ, ਨਰਿੰਦਰ ਕੁਮਾਰ, ਜਤਿੰਦਰ ਸਟੈਨੋ, ਅੰਗਦ ਸਿੰਘ, ਮਨੀਸ਼ ਕੁਮਾਰ, ਅਸ਼ੋਕ ਕੁਮਾਰ ਸਮੇਤ ਹੋਰ ਕਰਮਚਾਰੀ ਵੀ ਮੌਜੂਦ ਸਨ।