ਪੱਤਰ ਪ੍ਰਰੇਰਕ, ਪਠਾਨਕੋਟ : ਅੱਜ ਕਾਂਗਰਸ ਪਾਰਟੀ ਵੱਲੋਂ ਸਿੰਬਲ ਚੌਕ ਵਿਖੇ ਇੱਕ ਪੋ੍ਗਰਾਮ ਰੋਸ ਪ੍ਰਦਰਸ਼ਨ ਨੂੰ ਲੈ ਕੇ ਕੀਤਾ। ਧਰਨੇ ਦੀ ਪ੍ਰਧਾਨਗੀ ਕਾਂਗਰਸ ਦੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਅਮਿਤ ਮਿੱਠੂ ਤੇ ਜਨਰਲ ਸਕੱਤਰ ਪੰਜਾਬ ਕਾਂਗਰਸ ਸੇਵਾ ਦਲ ਅਕਸ਼ੈ ਪੁੰਜ ਨੇ ਕੀਤੀ। ਇਸ ਮੌਕੇ ਅਮਿਤ ਮਿੱਠੂ ਨੇ ਕਿਹਾ ਕਿ ਯੂਪੀ ਦੇ ਲਖੀਮਪੁਰ 'ਚ ਕਿਸਾਨਾਂ ਵੱਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਯੂਪੀ ਸਰਕਾਰ ਦੇ ਕਾਰਨ ਉੱਥੇ ਬਹੁਤ ਸਾਰੇ ਕਿਸਾਨਾਂ ਦੀ ਮੌਤ ਹੋ ਗਈ, ਜਿਸ ਕਾਰਨ ਅੱਜ ਯੂਪੀ ਸਰਕਾਰ ਦੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ ਗਿਆ। ਉਨ੍ਹਾਂ ਕਿਹਾ ਕਿ ਇਹ ਸਾਰਾ ਕਸੂਰ ਯੂਪੀ ਸਰਕਾਰ ਦਾ ਹੈ, ਜਿਸ ਕਾਰਨ ਕਿਸਾਨ ਮਾਰੇ ਗਏ। ਇਸ ਮੌਕੇ ਜਦੋਂ ਅਕਸ਼ੈ ਪੁੰਜ ਨਾਲ ਗੱਲ ਕੀਤੀ ਗਈ ਤਾਂ ਉਨਾਂ੍ਹ ਕਿਹਾ ਕਿ ਇਸ ਸਾਰੀ ਘਟਨਾ ਲਈ ਯੂਪੀ ਸਰਕਾਰ ਜ਼ਿੰਮੇਵਾਰ ਹੈ, ਅਜੇ ਕੁਮਾਰ ਮਿਸ਼ਰਾ ਅਤੇ ਉਨਾਂ੍ਹ ਦੇ ਬੇਟੇ ਨੇ ਕਿਸਾਨਾਂ 'ਤੇ ਵਾਹਨ ਤੇ ਗੋਲੀਆਂ ਚਲਾਈਆਂ। ਇਸ ਮੌਕੇ ਦੀਪਕ ਸ਼ਰਮਾ ਯੂਥ ਕਾਂਗਰਸ ਉਪ ਪ੍ਰਧਾਨ ਵਿਧਾਨ ਸਭਾ, ਸੰਚਤ, ਦੀਪਕ ਸਿਆਲ, ਹਰਪਾਲ ਸਿੰਘ, ਰਾਹੁਲ ਦੇਵ, ਗਿੰਨੀ, ਅੰਗਦ, ਸਾਹਿਲ, ਮੋਹਿਤ ਸੈਣੀ, ਰੋਹਿਤ ਸੈਣੀ, ਸਾਹਿਲ ਸ਼ਰਮਾ, ਅੰਕਿਤ ਮਹਿਰਾ ਆਦਿ ਹਾਜ਼ਰ ਸਨ।